ਹਰਿਆਣਾ ਦੇ ਜਿਲ੍ਹਾ ਭਿਵਾਨੀ ਵਿਚ ਪੈਂਦੇ ਪਿੰਡ ਝੜਵਾਈ ਵਿਚ 13 ਸਾਲ ਉਮਰ ਦੇ ਲੜਕੇ ਨੂੰ ਉਸ ਦੇ ਸਕੇ ਚਾਚੇ ਨੇ ਸੁੱਤੇ ਪਏ ਨੂੰ ਇੱਕ ਸੋਟੀ ਨਾਲ ਸਿ-ਰ ਉੱਤੇ ਸੱ-ਟ, ਮਾ-ਰ ਕੇ ਕ-ਤ-ਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘ-ਟ-ਨਾ ਤੋਂ ਬਾਅਦ ਚਾਚੇ ਨੇ ਖੁਦ ਹੀ ਪੁਲਿਸ ਨੂੰ ਬੁਲਾਇਆ ਅਤੇ ਫਿਰ ਕ-ਤ-ਲ ਦੀ ਗੱਲ ਕਬੂਲ ਕਰ ਲਈ। ਪੁਲਿਸ ਨੇ ਨੌਜਵਾਨ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਚ ਪੋਸਟ ਮਾਰਟਮ ਕਰਵਾਇਆ। ਇਸ ਸਬੰਧੀ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਉੱਤੇ ਚਾਚੇ ਦੇ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵਲੋਂ ਇਸ ਕ-ਤ-ਲ ਦੇ ਪਿੱਛੇ ਦੀ ਰੰ-ਜਿ-ਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਅਨੁਸਾਰ ਪਿੰਡ ਝੜਵਾਈ ਦਾ ਰਹਿਣ ਵਾਲਾ ਬਿਕਰਮ ਉਮਰ 13 ਸਾਲ ਇਸੇ ਪਿੰਡ ਦੇ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਐਤਵਾਰ ਨੂੰ ਉਹ ਆਪਣੀ ਦਾਦੀ ਨਿੰਬੋ ਦੇ ਕੋਲ ਸੌਂ ਰਿਹਾ ਸੀ। ਉਥੇ ਹੀ ਉਸ ਦਾ ਚਾਚਾ ਸੋਨੂੰ ਉਮਰ 25 ਸਾਲ ਵੀ ਸੁੱਤਾ ਹੋਇਆ ਸੀ। ਰਾਤ ਸਮੇਂ ਚਾਚੇ ਸੋਨੂੰ ਨੇ ਆਪਣੇ ਸੁੱਤੇ ਪਏ ਭਤੀਜੇ ਬਿਕਰਮ ਦੇ ਸਿਰ ਉੱਤੇ ਡੰ-ਡੇ ਨਾਲ ਵਾਰ ਕਰ ਦਿੱਤਾ। ਇਸ ਤੋਂ ਬਾਅਦ ਵੀ ਸੋਨੂੰ ਨੇ ਭਤੀਜੇ ਉੱਤੇ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ। ਸੋਮਵਾਰ ਸਵੇਰੇ 4 ਵਜੇ ਸੋਨੂੰ ਨੇ ਖੁਦ ਪੁਲਿਸ ਨੂੰ ਫੋਨ ਕਰਕੇ ਇਸ ਦੀ ਮਾਮਲੇ ਦੀ ਜਾਣਕਾਰੀ ਦਿੱਤੀ।
ਇਸ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਘ-ਟ-ਨਾ ਵਾਲੀ ਥਾਂ ਦਾ ਮੁਆਇਨਾ ਕੀਤਾ। ਪੁਲਿਸ ਵਲੋਂ ਕ੍ਰਾਈਮ ਆਫ ਸੀਨ ਟੀਮ ਨੂੰ ਵੀ ਬੁਲਾਇਆ ਗਿਆ। ਇਸ ਦੇ ਨਾਲ ਹੀ ਪੁਲਿਸ ਨੇ ਮੌਕੇ ਤੋਂ ਕ-ਤ-ਲ ਵਿੱਚ ਵਰਤੀ ਗਈ ਟੁੱਟੀ ਹੋਈ ਸੋਟੀ ਵੀ ਬਰਾ-ਮਦ ਕਰ ਲਈ ਹੈ। ਪੁਲਿਸ ਨੇ ਮ੍ਰਿਤਕ ਬਿਕਰਮ ਦੇ ਪਿਤਾ ਬਲਵਾਨ ਦੀ ਸ਼ਿਕਾਇਤ ਉੱਤੇ ਚਾਚਾ ਸੋਨੂੰ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕਰ ਲਿਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਕ-ਤ-ਲ ਦੇ ਕਾਰਨ ਅਤੇ ਦੁਸ਼*ਮਣੀ ਦਾ ਪਤਾ ਲਗਾਉਣ ਵਿਚ ਲੱਗੀ ਹੋਈ ਹੈ।