ਜਿਲ੍ਹਾ ਮੋਗਾ (ਪੰਜਾਬ) ਵਿਚ ਇਕ ਨੌਜਵਾਨ ਵਲੋਂ ਖੁ-ਦ-ਕੁ-ਸ਼ੀ ਕਰਨ ਦਾ ਦੁਖ-ਦਾਈ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਵਲੋਂ ਮ-ਰ-ਨ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਗਈ ਹੈ, ਜਿਸ ਵਿੱਚ ਉਸ ਨੇ ਆਪਣੀ ਮੌ-ਤ ਦਾ ਕਾਰਨ ਦੱਸਦੇ ਹੋਏ ਦੋ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਨੌਜਵਾਨ ਨੇ ਖੁ-ਦ-ਕੁ-ਸ਼ੀ ਲਈ ਪੁਲਿਸ ਅਧਿਕਾਰੀ ਅਤੇ ਕੌਂਸਲਰ ਨੂੰ ਜ਼ਿੰਮੇਵਾਰ ਦੱਸਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਦੇ ਬੁੱਕਣ ਵਾਲਾ ਰੋਡ ਦੇ ਰਹਿਣ ਵਾਲੇ ਦਵਿੰਦਰ ਸਿੰਘ ਉਮਰ 22 ਸਾਲ ਨੇ ਵੀਰਵਾਰ ਸ਼ਾਮ ਨੂੰ ਕੋਈ ਜ਼-ਹਿ-ਰੀ-ਲੀ ਦਵਾਈ ਨਿ-ਗ-ਲ ਕੇ ਕੀਤੀ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ। ਪਰ ਸ਼ੁੱਕਰਵਾਰ ਨੂੰ ਸਵੇਰੇ ਉਸ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਸਿੰਘ ਦਾ 20 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ।
ਇਲਾਜ ਦੌਰਾਨ ਪਰਿਵਾਰ ਨੇ ਦਵਿੰਦਰ ਸਿੰਘ ਦੀ ਇਕ ਵੀਡੀਓ ਬਣਾਈ ਹੈ, ਜਿਸ ਵਿਚ ਉਸ ਨੇ ਇਕ ਪੁਲਿਸ ਕਰਮਚਾਰੀ ਜੱਸੀ ਅਤੇ ਕੌਂਸਲਰ ਬੂਟਾ ਸਿੰਘ ਤੋਂ ਤੰ-ਗ ਹੋਕੇ ਜ਼-ਹਿ-ਰੀ-ਲੀ ਦਵਾਈ ਪੀਣ ਦਾ ਦੋਸ਼ ਲਗਾਇਆ ਹੈ। ਇਲਜ਼ਾਮ ਅਨੁਸਾਰ ਪੁਲਿਸ ਕਰਮਚਾਰੀ ਅਤੇ ਕੌਂਸਲਰ ਮਿਲ ਕੇ ਦਵਿੰਦਰ ਤੋਂ ਪੈਸਿਆਂ ਦੀ ਮੰਗ ਕਰ ਰਹੇ ਸਨ। ਦਵਿੰਦਰ ਸਿੰਘ ਦੋਵਾਂ ਤੋਂ ਬਹੁਤ ਤੰ-ਗ ਸੀ। ਇਸ ਕਾਰਨ ਉਸ ਨੇ ਵੀਰਵਾਰ ਦੇਰ ਸ਼ਾਮ ਨੂੰ ਜ਼-ਹਿ-ਰੀ-ਲੀ ਦਵਾਈ ਪੀ ਲਈ। ਪਰਿਵਾਰ ਵਾਲੇ ਉਸ ਨੂੰ ਪਹਿਲਾਂ ਮੋਗਾ ਦੇ ਸਰਕਾਰੀ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਪਰਿਵਾਰ ਨੇ ਦਵਿੰਦਰ ਸਿੰਘ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ, ਜਿੱਥੇ ਸ਼ੁੱਕਰਵਾਰ ਸਵੇਰੇ ਉਸ ਦੀ ਮੌ-ਤ ਹੋ ਗਈ। ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਇਸ ਮੌਕੇ ਮ੍ਰਿਤਕ ਦੇ ਪਿਤਾ ਬਸੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਵਿਆਹ 20 ਦਿਨ ਪਹਿਲਾਂ ਹੀ ਹੋਇਆ ਸੀ। ਦਵਿੰਦਰ ਸਿੰਘ ਨੂੰ ਵਾਰਡ ਦੇ ਕੌਂਸਲਰ ਬੂਟਾ ਸਿੰਘ ਅਤੇ ਪੁਲਿਸ ਅਧਿਕਾਰੀ ਜੱਸੀ ਤੰ-ਗ, ਪ੍ਰੇ-ਸ਼ਾ-ਨ ਕਰ ਰਹੇ ਸਨ ਅਤੇ 12 ਹਜ਼ਾਰ ਰੁਪਏ ਦੀ ਮੰਗ ਕਰ ਰਹੇ ਸਨ। ਪੈਸੇ ਨਾ ਦੇਣ ਉੱਤੇ ਉਹ ਉਸ ਨੂੰ ਮੋਟਰਸਾਈਕਲ ਚੋਰੀ ਦੇ ਕੇਸ ਵਿੱਚ ਫਸਾਉਣ ਦੀਆਂ ਧ-ਮ-ਕੀ ਦੇ ਰਹੇ ਸਨ। ਉਨ੍ਹਾਂ ਤੋਂ ਤੰ-ਗ ਆ ਕੇ ਦਵਿੰਦਰ ਸਿੰਘ ਨੇ ਜ਼-ਹਿ-ਰ ਪੀ ਲਿਆ ਅਤੇ ਉਸ ਦੀ ਮੌ-ਤ ਹੋ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਰਾਜਵੀਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦਵਿੰਦਰ ਸਿੰਘ ਦੀ ਕੋਈ ਜ਼-ਹਿ-ਰੀ-ਲੀ ਚੀਜ਼ ਨਿਗਲਣ ਕਾਰਨ ਮੌ-ਤ ਹੋ ਗਈ ਹੈ। ਉਸ ਦੀ ਦੇਹ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ। ਪਰਿਵਾਰ ਦੇ ਬਿਆਨਾਂ ਉੱਤੇ ਕਾਰਵਾਈ ਕੀਤੀ ਜਾਵੇਗੀ।