ਪੰਜਾਬ ਦੇ ਜਿਲ੍ਹਾ ਫਰੀਦਕੋਟ ਨਾਲ ਸਬੰਧਤ ਨੌਜਵਾਨ ਬਾਰੇ ਕੈਨੇਡਾ ਤੋਂ ਦੁ-ਖ-ਦ ਸਮਾਚਾਰ ਸਾਹਮਣੇ ਆਇਆ ਹੈ। ਕੈਨੇਡਾ ਵਿਚ ਲਾਪਤਾ ਨੌਜਵਾਨ ਦੀ ਦੇਹ ਬਰਾਮਦ ਹੋਈ ਹੈ। ਕਸਬਾ ਸਾਦਿਕ ਦਾ ਇੱਕ ਨੌਜਵਾਨ, ਜੋ ਕਿ ਕੈਨੇਡਾ ਦਾ ਨਾਗਰਿਕ ਸੀ ਅਤੇ ਕੁਝ ਦਿਨਾਂ ਤੋਂ ਲਾਪਤਾ ਸੀ, ਦੀ ਦੇਹ ਮਿਲਣ ਤੋਂ ਬਾਅਦ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਸਾਦਿਕ ਦੇ ਆੜ੍ਹਤੀਏ ਪਵਨ ਬਜਾਜ ਦਾ ਪੁੱਤਰ ਅਤੇ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਸਾਦਿਕ ਦੇ ਪ੍ਰਿੰਸੀਪਲ ਦਾ ਭਤੀਜਾ ਵਿਸ਼ਾਲ ਕੁਮਾਰ ਬਜਾਜ ਕਰੀਬ 7 ਸਾਲ ਪਹਿਲਾਂ ਕੈਨੇਡਾ ਵਿਚ ਗਿਆ ਸੀ ਅਤੇ ਇਸ ਸਮੇਂ ਕੈਨੇਡਾ ਦਾ ਨਾਗਰਿਕ ਸੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੰਜੀਵ ਬਜਾਜ ਨੇ ਭਰੇ ਮਨ ਨਾਲ ਦੱਸਿਆ ਕਿ ਵਿਸ਼ਾਲ ਦੇ ਮਾਲਕ ਨੇ 15 ਸਤੰਬਰ 2024 ਨੂੰ ਸਰੀ ਆਰ. ਸੀ. ਐਮ. ਪੀ. ਨੂੰ ਵੈਨਕੂਵਰ ਵਿੱਚ ਕੰਮ ਉੱਤੇ ਨਾ ਆਉਣ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ। ਵਿਸ਼ਾਲ ਨੂੰ ਆਖਰੀ ਵਾਰ 13 ਸਤੰਬਰ ਨੂੰ ਰਾਤ 8.41 ਵਜੇ ਦੇ ਕਰੀਬ ਸਰੀ ਦੇ 114 ਐਵੇਨਿਊ ਦੇ 142 ਬਲਾਕ ਵਿਚ ਸਥਿਤ ਆਪਣੀ ਰਿਹਾਇਸ਼ ਛੱਡਦੇ ਦੇਖਿਆ ਗਿਆ ਸੀ। ਹੁਣ ਲਾਪਤਾ ਵਿਸ਼ਾਲ ਬਜਾਜ ਉਮਰ 27 ਸਾਲ ਦੀ ਦੇਹ ਡੈਲਟਾ ਤੋਂ ਮਿਲੀ ਹੈ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਉਸ ਨੇ ਐਲੇਕਸ ਫਰੇਜ਼ਰ ਬ੍ਰਿਜ ਤੋਂ ਛਾਲ, ਮਾ*ਰ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। 15 ਸਤੰਬਰ ਨੂੰ ਪੁਲਿਸ ਨੂੰ ਰਿਪੋਰਟ ਮਿਲੀ ਸੀ ਕਿ ਵਿਸ਼ਾਲ ਬਜਾਜ ਉਮਰ 27 ਸਾਲ ਵੈਨਕੂਵਰ ਵਿੱਚ ਆਪਣੇ ਕੰਮ ਵਾਲੀ ਥਾਂ ਨਹੀਂ ਪਹੁੰਚਿਆ। ਉਸ ਦਿਨ ਤੋਂ ਪਹਿਲਾਂ, ਉਸ ਦਾ ਬੈਕਪੈਕ ਐਲੇਕਸ ਫਰੇਜ਼ਰ ਬ੍ਰਿਜ ਉੱਤੇ ਪੈਦਲ ਰਸਤੇ ਦੇ ਨੇੜੇ ਮਿਲਿਆ ਸੀ। ਉਸ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਾਨਜਾ ਪੁਲਿਸ ਨੇ ਸਾਦਿਕ ਵਿਖੇ ਮ੍ਰਿਤਕ ਦੇ ਮਾਤਾ-ਪਿਤਾ ਜੰਡ ਸਾਹਿਬ ਦੇ ਆੜਤੀਏ ਪਵਨ ਬਜਾਜ ਨੂੰ ਸੂਚਿਤ ਕੀਤਾ। ਇਹ ਦੁੱਖ-ਦਾਈ ਖ਼ਬਰ ਸੁਣਦਿਆਂ ਹੀ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ। ਹੁਣ ਪਰਿਵਾਰ ਵਿਸ਼ਾਲ ਬਜਾਜ ਦੀ ਦੇਹ ਨੂੰ ਭਾਰਤ (ਪੰਜਾਬ) ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।