ਪੰਜਾਬ ਦੇ ਥਾਣਾ ਲਹਿਰਾਗਾਗਾ ਵਿਚ ਪੈਂਦੇ ਪਿੰਡ ਭਾਈ ਕੀ ਪਿਸ਼ੌਰ ਵਿਚ ਇਕ ਲੜਕੀ ਨਾਲ ਪ੍ਰੇ-ਮ ਵਿਆਹ ਕਰਵਾਉਣ ਵਾਲੇ ਨੌਜਵਾਨ ਗੁਰਦੀਪ ਸਿੰਘ ਉਰਫ ਘੋਗੜ ਉਮਰ 27 ਸਾਲ ਦਾ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਬੇਰ*ਹਿਮੀ ਨਾਲ ਕ-ਤ-ਲ ਕਰ ਦੇਣ ਦਾ ਦੁਖ-ਦਾਈ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਲਹਿਰਾਗਾਗਾ ਥਾਣਾ ਮੁਖੀ ਇੰਸਪੈਕਟਰ ਵਿਨੋਦ ਕੁਮਾਰ ਨੇ ਮ੍ਰਿਤਕ ਦੇ ਭਰਾ ਮਨਜੀਤ ਸਿੰਘ ਪੁੱਤਰ ਹਰਨਾਇਬ ਸਿੰਘ ਉਰਫ ਨਾਇਬ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਪਿਸ਼ੌਰ ਦੇ ਬਿਆਨਾਂ ਦੇ ਆਧਾਰ ਉੱਤੇ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮਾਮਲੇ ਵਿਚ ਮ੍ਰਿਤਕ ਨੌਜਵਾਨ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਨੇ ਕਰੀਬ 3 ਸਾਲ ਪਹਿਲਾਂ ਦੋਸ਼ੀ ਗੁਰਜੰਟ ਸਿੰਘ ਦੀ ਲੜਕੀ ਰਜਨੀ ਕੌਰ ਨਾਲ ਪ੍ਰੇ-ਮ ਵਿਆਹ ਕਰਵਾਇਆ ਸੀ। ਇਸ ਕਾਰਨ ਰਜਨੀ ਕੌਰ ਦਾ ਪਰਿਵਾਰ ਗੁਰਦੀਪ ਸਿੰਘ ਨਾਲ ਨਾਰਾਜ਼ ਸੀ। ਬੀਤੀ ਸ਼ਾਮ ਮਨਜੀਤ ਸਿੰਘ ਆਪਣੇ ਭਰਾ ਗੁਰਦੀਪ ਸਿੰਘ ਦੇ ਨਾਲ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਭਾਈ ਕੀ ਪਿਸ਼ੌਰ ਠੇਕੇ ਤੋਂ ਸ਼ਰਾਬ ਲੈਣ ਆਇਆ ਸੀ। ਉਸ ਸਮੇਂ ਗੁਰਜੰਟ ਸਿੰਘ ਠੇਕੇ ਕੋਲ ਸ਼ਰਾਬ ਪੀ ਰਿਹਾ ਸੀ ਉਸ ਦੇ ਨਾਲ 2-3 ਹੋਰ ਵਿਅਕਤੀ ਵੀ ਬੈਠੇ ਸਨ, ਜਿਨ੍ਹਾਂ ਕੋਲ ਤਿੱਖੀਆਂ ਚੀਜ਼ਾਂ ਸਨ।
ਇਸ ਦੌਰਾਨ ਗੁਰਜੰਟ ਸਿੰਘ ਨੇ ਲਲਕਾਰਦੇ ਹੋਏ ਗੁਰਦੀਪ ਸਿੰਘ ਉੱਤੇ ਵਾਰ ਕਰ ਦਿੱਤਾ। ਉਸ ਨੇ ਗੁਰਦੀਪ ਸਿੰਘ ਦੇ ਸਿਰ ਉਤੇ ਕੁ-ਹਾ-ੜੀ, ਮਾ*ਰ ਦਿੱਤੀ ਅਤੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟ*ਮਾਰ ਕੀਤੀ। ਇਸ ਕਾਰਨ ਗੁਰਦੀਪ ਸਿੰਘ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ। ਪੁਲੀਸ ਨੇ ਕੇਸ ਦਰਜ ਕਰਕੇ ਦੋਸ਼ੀ ਗੁਰਜੰਟ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।