ਚਾਵਾਂ ਨਾਲ, ਨੌਜਵਾਨ ਧੀ ਨੂੰ ਭੇਜਿਆ ਸੀ ਕੈਨੇਡਾ, ਹੁਣ ਵਾਪਸ ਆਈ ਦੇਹ, ਭਰੇ ਮਨ ਨਾਲ ਮਾਪਿਆਂ ਨੇ ਦਿੱਤੀ ਅੰਤਿਮ ਵਿਦਾਈ

Punjab

ਪੰਜਾਬ ਦੇ ਨਾਭਾ ਨਾਲ ਸਬੰਧਿਤ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਕਰੀਬ ਦਸ ਦਿਨ ਪਹਿਲਾਂ ਕੈਨੇਡਾ ਦੇ ਬਰੈਮਟਨ ਵਿਚ ਇਕ ਕਿਸਾਨ ਦੀ 23 ਸਾਲ ਉਮਰ ਦੀ ਧੀ ਨਵਦੀਪ ਕੌਰ ਦੀ ਬ੍ਰੇਨ ਹੈਮਰੇਜ ਨਾਲ ਮੌ-ਤ ਹੋ ਗਈ ਸੀ। ਹਾਲ ਹੀ ਵਿਚ ਨਾਭਾ ਬਲਾਕ ਦੇ ਪਿੰਡ ਪਾਲੀਆ ਖੁਰਦ ਵਿਚ ਨਵਦੀਪ ਕੌਰ ਦੀ ਦੇਹ ਘਰ ਪਹੁੰਚੀ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਨਵਦੀਪ ਕੌਰ ਨੂੰ ਬੜੇ ਚਾਅ ਨਾਲ ਕੈਨੇਡਾ ਭੇਜਿਆ ਸੀ ਤਾਂ ਜੋ ਬੁਢਾਪੇ ਵਿਚ ਉਨ੍ਹਾਂ ਦਾ ਸਹਾਰਾ ਬਣੇ, ਪਰ ਉਸ ਦੀ ਅਚਾ-ਨਕ ਮੌ-ਤ ਨਾਲ ਪਰਿਵਾਰ ਸਦਮੇ ਵਿਚ ਹੈ। ਪਰਿਵਾਰ ਨੇ ਲੱ-ਖਾਂ ਰੁਪਏ ਖਰਚ ਕੇ ਕਰਜ਼ਾ ਲੈ ਕੇ ਆਪਣੀ ਧੀ ਨੂੰ ਵਿਦੇਸ਼ ਭੇਜਿਆ ਸੀ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਸਸਕਾਰ ਮੌਕੇ ਜਿੱਥੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ, ਉੱਥੇ ਹੀ ਪੂਰੇ ਪਿੰਡ ਵੀਚ ਮਾਤਮ ਦਾ ਮਾਹੌਲ ਸੀ।

ਕਿਥੇ ਮਾਪਿਆਂ ਨੇ ਆਪਣੀ ਧੀ ਨਵਦੀਪ ਕੌਰ ਦਾ ਵਿਆਹ ਖੁਸ਼ੀ-ਖੁਸ਼ੀ ਕਰਨ ਦਾ ਸੁਪਨਾ ਦੇਖਿਆ ਸੀ, ਹੁਣ ਉਸ ਦੀ ਮ੍ਰਿਤਕ ਦੇਹ ਉੱਤੇ ਲਾਲ ਦੁਪੱਟਾ ਪਾ ਕੇ ਅੰਤਿਮ ਵਿਦਾਈ ਦੇਣੀ ਪਈ। ਇਹ ਦੇਖ ਕੇ ਸਾਰਿਆਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਨਵਦੀਪ ਕੌਰ ਨੂੰ ਪਰਿਵਾਰ ਨੇ ਲੱ-ਖਾਂ ਰੁਪਏ ਖਰਚ ਕੇ ਅਤੇ ਕਰਜ਼ਾ ਲੈ ਕੇ ਕੈਨੇਡਾ ਭੇਜਿਆ ਸੀ ਉਨ੍ਹਾਂ ਸੋਚਿਆ ਸੀ ਕਿ ਉਹ ਪਰਿਵਾਰ ਦਾ ਸਹਾਰਾ ਬਣੇਗੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ। ਪਰਿਵਾਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਨਵਦੀਪ ਕੌਰ ਦੀ ਕੈਨੇਡਾ ਵਿੱਚ ਮੌ-ਤ ਹੋ ਜਾਵੇਗੀ। ਨਵਦੀਪ ਕੌਰ ਦੋ ਸਾਲ ਪਹਿਲਾਂ ਆਪਣਾ ਭਵਿੱਖ ਬਣਾਉਣ ਲਈ ਕੈਨੇਡਾ ਗਈ ਸੀ, ਪਰ ਬ੍ਰੇਨ ਹੈਮਰੇਜ ਕਾਰਨ ਉਸ ਦੀ ਮੌ-ਤ ਹੋ ਗਈ। ਨਵਦੀਪ ਕੌਰ ਘਰ ਦੀ ਵੱਡੀ ਲੜਕੀ ਸੀ ਅਤੇ ਘਰ ਦੀ ਜ਼ਿੰਮੇਵਾਰੀ ਉਸ ਉੱਤੇ ਸੀ ਅਤੇ ਹੁਣ ਸਿਰਫ ਛੋਟੀ ਲੜਕੀ ਹੀ ਬਚੀ ਹੈ।

ਇਸ ਮੌਕੇ ਮ੍ਰਿਤਕ ਨਵਦੀਪ ਕੌਰ ਦੇ ਰਿਸ਼ਤੇਦਾਰਾਂ ਕੁਲਦੀਪ ਸਿੰਘ ਅਤੇ ਜਗਪਾਲ ਸਿੰਘ ਨੇ ਦੱਸਿਆ ਕਿ ਨਵਦੀਪ ਕੌਰ ਦੀ ਮਿਹਨਤ ਸਦਕਾ ਲੱਖਾਂ ਰੁਪਏ ਖਰਚ ਕਰਕੇ ਅਤੇ ਕਰਜ਼ਾ ਲੈ ਕੇ ਕੈਨੇਡਾ ਭੇਜ ਦਿੱਤਾ ਗਿਆ ਸੀ। ਉਸ ਨੇ ਦੋ ਸਾਲਾਂ ਵਿੱਚ ਆਪਣੀ ਪੜ੍ਹਾਈ ਪੂਰੀ ਕੀਤੀ, ਪਰ ਜਦੋਂ ਕਰਜ਼ਾ ਚੁਕਾਉਣ ਦਾ ਸਮਾਂ ਆਇਆ ਤਾਂ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਅਤੇ ਕੈਨੇਡਾ ਵਿੱਚ ਉਸ ਦੀ ਮੌ-ਤ ਹੋ ਗਈ। ਐਨ. ਆਰ. ਆਈ. ਦੀ ਮਦਦ ਨਾਲ ਉਸ ਦੀ ਦੇਹ ਨੂੰ ਘਰ ਲਿਆਂਦਾ ਗਿਆ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਸਿਰ ਲੱ-ਖਾਂ ਰੁਪਏ ਦਾ ਕਰਜ਼ਾ ਹੈ। ਉਹ ਸਰਕਾਰਾਂ ਤੋਂ ਮੰਗ ਕਰਦੇ ਹਨ ਕਿ ਪਰਿਵਾਰ ਸਿਰ ਚੜ੍ਹੇ ਕਰਜ਼ੇ ਦਾ ਬੋਝ ਹਲਕਾ ਕੀਤਾ ਜਾਵੇ।

Leave a Reply

Your email address will not be published. Required fields are marked *