ਪਤਨੀ ਦੀ ਬੇਵ-ਫਾਈ ਤੋਂ ਤੰ-ਗ ਆਏ ਪਤੀ ਨੇ, ਜਿੰਦਗੀ ਨੂੰ ਆਖੀ ਅਲਵਿਦਾ, ਮਾਂ ਨੇ ਦਰਜ ਕਰਵਾਈ ਸ਼ਿਕਾਇਤ, ਦੱਸੀਆਂ ਇਹ ਗੱਲਾਂ

Punjab

ਜਿਲ੍ਹਾ ਮੋਗਾ (ਪੰਜਾਬ) ਤੋਂ ਪਤਨੀ ਦੀ ਬੇਵਫਾਈ ਤੋਂ ਤੰ-ਗ ਆ ਕੇ ਪਤੀ ਵਲੋਂ ਖੁ-ਦ-ਕੁ-ਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੋਟਈਸੇ ਖਾਂ ਨੇੜਲੇ ਪਿੰਡ ਜਨੇਰ ਦੇ ਰਹਿਣ ਵਾਲੇ ਸੁਖਚੈਨ ਸਿੰਘ ਉਰਫ ਚੈਨਾ ਨੇ ਆਪਣੀ ਪਤਨੀ ਦੇ ਪ੍ਰੇ-ਮ ਸਬੰਧਾਂ ਤੋਂ ਤੰ-ਗ ਆ ਕੇ ਘਰ ‘ਵਿਚ ਫਾ-ਹਾ ਲਾ ਕੇ ਆਪਣੀ ਜੀਵਨ ਲੀ-ਲਾ ਸਮਾ-ਪਤ ਕਰ ਲਈ ਹੈ। ਇਸ ਮਾਮਲੇ ਵਿਚ ਪੁਲਿਸ ਨੇ ਮਿ੍ਤਕ ਦੀ ਮਾਤਾ ਸਵਰਨ ਕੌਰ ਵਾਸੀ ਪਿੰਡ ਜਨੇਰ ਦੇ ਬਿਆਨਾਂ ਤੇ ਉਸ ਦੀ ਨੂੰਹ ਜਸਪ੍ਰੀਤ ਕੌਰ ਉਰਫ਼ ਸਪਨਾ ਅਤੇ ਉਸ ਦੇ ਕਥਿਤ ਪ੍ਰੇ-ਮੀ ਲਵਪ੍ਰੀਤ ਸਿੰਘ ਦੋਵੇਂ ਵਾਸੀ ਪਿੰਡ ਜਨੇਰ, ਸੱਸ ਵੀਰਪਾਲ ਕੌਰ ਵਾਸੀ ਬਿਸ਼ਨੰਦੀ ਅਤੇ ਨਾਨੀ ਸੱਸ ਰਾਣੀ ਕੌਰ ਵਾਸੀ ਜੈਤੋ ਦੇ ਖਿਲਾਫ ਥਾਣਾ ਕੋਟਈਸੇ ਖਾਂ ਵਿੱਚ ਖੁ-ਦ-ਕੁ-ਸ਼ੀ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਐਸ. ਐਚ. ਓ. ਸੁਰਿੰਦਰ ਕੁਮਾਰ ਵੱਲੋਂ ਕੀਤੀ ਜਾ ਰਹੀ ਹੈ।

ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇ ਵਿੱਚ ਸਵਰਨ ਕੌਰ ਨੇ ਦੱਸਿਆ ਕਿ ਉਸ ਦੇ ਲੜਕੇ ਸੁਖਚੈਨ ਸਿੰਘ ਉਰਫ਼ ਚੈਨਾ ਦਾ ਵਿਆਹ ਕਰੀਬ 6 ਸਾਲ ਪਹਿਲਾਂ ਸਪਨਾ ਉਰਫ਼ ਜਸਪ੍ਰੀਤ ਕੌਰ ਵਾਸੀ ਬਿਸ਼ਨੰਦੀ ਨਾਲ ਹੋਇਆ ਸੀ। ਜਿਸ ਦਾ ਚਾਰ ਸਾਲ ਦਾ ਪੁੱਤਰ ਪ੍ਰਭਦੀਪ ਸਿੰਘ ਹੈ। ਮੇਰੀ ਨੂੰਹ ਜਸਪ੍ਰੀਤ ਕੌਰ ਉਰਫ ਸਪਨਾ ਦੇ ਸਾਡੇ ਪਿੰਡ ਦੇ ਹੀ ਇੱਕ ਨੌਜਵਾਨ ਲਵਪ੍ਰੀਤ ਸਿੰਘ ਨਾਲ ਕਥਿਤ ਨਾਜਾ-ਇਜ਼ ਸਬੰਧ ਹਨ। ਮੈਂ ਅਤੇ ਮੇਰੇ ਬੇਟੇ ਨੇ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ। ਅਸੀਂ ਪਿੰਡ ਦੇ ਪਤਵੰਤਿਆਂ ਰਾਹੀਂ ਆਪਣੀ ਨੂੰਹ ਅਤੇ ਲਵਪ੍ਰੀਤ ਸਿੰਘ ਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ। ਜਿਸ ਤੇ ਅਸੀਂ ਇਸ ਸਬੰਧੀ ਆਪਣੀ ਨੂੰਹ ਦੀ ਮਾਤਾ ਵੀਰਪਾਲ ਕੌਰ ਨੂੰ ਦੱਸਿਆ ਤਾਂ ਉਹ 5 ਅਕਤੂਬਰ 2024 ਨੂੰ ਆਪਣੀ ਮਾਂ ਨਾਲ ਸਾਡੇ ਘਰ ਆਈ ਅਤੇ ਆਪਣੀ ਲੜਕੀ ਨੂੰ ਸਮਝਾਉਣ ਦੀ ਬਜਾਏ ਮੇਰੇ ਲੜਕੇ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਆਪਣੀ ਲੜਕੀ ਜਸਪ੍ਰੀਤ ਕੌਰ ਅਤੇ ਮੇਰੇ ਪੋਤਰੇ ਪ੍ਰਭਦੀਪ ਸਿੰਘ ਨੂੰ ਆਪਣੇ ਨਾਲ ਪਿੰਡ ਬਿਸ਼ਨੰਦੀ ਲੈ ਗਈ। ਮੇਰਾ ਬੇਟਾ ਇਸ ਮਾਮਲੇ ਨੂੰ ਲੈ ਕੇ ਬਹੁਤ ਚਿੰਤਾ ਵਿਚ ਸੀ। ਬੀਤੇ ਦਿਨ ਉਸ ਨੇ ਆਪਣੇ ਘਰ ਵਿੱਚ ਹੀ ਗ-ਲੇ ਵਿੱਚ ਚੁੰਨੀ ਪਾ ਕੇ ਖੁ-ਦ-ਕੁ-ਸ਼ੀ ਕਰ ਲਈ।

ਅੱਗੇ ਸਵਰਨ ਕੌਰ ਨੇ ਦੱਸਿਆ ਕਿ ਮੇਰੇ ਪੁੱਤਰ ਦੀ ਮੌ-ਤ ਲਈ ਉਸ ਦੀ ਪਤਨੀ ਤੋਂ ਇਲਾਵਾ ਉਸ ਦਾ ਕਥਿਤ ਪ੍ਰੇਮੀ, ਸੱਸ ਅਤੇ ਨਾਨੀ ਸੱਸ ਜ਼ਿੰਮੇਵਾਰ ਹਨ। ਉਪਰੋਕਤ ਸਾਰੇ ਲੋਕਾਂ ਤੋਂ ਤੰ-ਗ ਆ ਕੇ ਮੇਰੇ ਲੜਕੇ ਨੇ ਫਾ-ਹਾ, ਲੈ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਜਾਂਚ ਅਧਿਕਾਰੀ ਸਹਾਇਕ ਐਸ. ਐਚ. ਓ, ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਦਾ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਕਥਿਤ ਦੋਸ਼ੀਆਂ ਨੂੰ ਫੜਨ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *