ਪੰਜਾਬ ਦੇ ਜਿਲ੍ਹਾ ਬਰਨਾਲਾ ਦੀ ਇੱਕ ਕੁੜੀ ਓਮਾਨ ਵਿੱਚ ਫ-ਸ ਗਈ ਹੈ। ਲੜਕੀ ਵਲੋਂ ਉਥੋਂ ਇਕ ਆਡੀਓ ਰਿਕਾਰਡਿੰਗ ਆਪਣੀ ਮਾਂ ਨੂੰ ਭੇਜੀ ਗਈ ਹੈ, ਜਿਸ ਵਿਚ ਉਸ ਨੇ ਰੋਂਦੇ ਹੋਏ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਉਸ ਦੀ ਮਾਂ ਦਾ ਵੀ ਬੁ-ਰਾ ਹਾਲ ਹੈ ਅਤੇ ਰੋ ਰਹੀ ਹੈ। ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਸੁੱਖੀ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਸ ਨੇ ਕਰਜ਼ਾ ਲੈ ਕੇ ਆਪਣੀ ਲੜਕੀ ਨੂੰ ਓਮਾਨ ਭੇਜਿਆ ਸੀ। ਉਸ ਦੀ ਧੀ ਤਲਾਕਸ਼ੁਦਾ ਹੈ ਅਤੇ ਉਸ ਦਾ ਇੱਕ ਜੁਆਕ ਹੈ, ਜੋ ਬਰਨਾਲਾ ਵਿੱਚ ਆਪਣੀ ਨਾਨੀ ਕੋਲ ਰਹਿੰਦਾ ਹੈ।
ਲੜਕੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਰਿਸ਼ਤੇਦਾਰੀ ਵਿਚੋਂ ਇਕ ਮਹਿਲਾ ਨੇ ਧੀ ਨੂੰ ਓਮਾਨ ਭੇਜਿਆ ਸੀ। ਜਦੋਂ ਤੋਂ ਉਸ ਦੀ ਧੀ ਓਮਾਨ ਗਈ ਹੈ, ਉਦੋਂ ਤੋਂ ਉਹ ਉਥੇ ਮਾੜੇ ਹਾਲਾਤਾਂ ਵਿਚ ਰਹਿ ਰਹੀ ਹੈ। ਧੀ ਨੇ ਉਸ ਨੂੰ ਫੋਨ ਉੱਤੇ ਦੱਸਿਆ ਕਿ ਉਸ ਨੂੰ ਓਮਾਨ ਵਿਚ ਰੋਜ਼ਾਨਾ ਕੁੱ-ਟਿ-ਆ ਜਾ ਰਿਹਾ ਹੈ। ਹੁਣ ਪਰਿਵਾਰ ਵੱਲੋਂ ਪਿਛਲੇ ਇੱਕ ਹਫ਼ਤੇ ਤੋਂ ਲੜਕੀ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਇਸ ਦੇ ਨਾਲ ਹੀ ਧੀ ਨੇ ਪਰਿਵਾਰ ਨੂੰ ਆਡੀਓ ਰਿਕਾਰਡਿੰਗ ਭੇਜੀ ਹੈ, ਜਿਸ ਵਿਚ ਪੀੜਤ ਲੜਕੀ ਰੋਂਦੀ ਹੋਈ ਆਪਣਾ ਦਰਦ ਬਿਆਨ ਕਰ ਰਹੀ ਹੈ। ਲੜਕੀ ਦੀ ਮਾਂ ਸੁੱਖੀ ਬਰਨਾਲਾ ਵਿੱਚ ਚਾਹ ਦਾ ਸਟਾਲ ਚਲਾ ਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ।
ਉਨ੍ਹਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਮੀਤ ਹੇਅਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਉਸ ਦੀ ਧੀ ਨੂੰ ਬਚਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਉਸ ਦੀ ਧੀ ਦੀ ਇਸ ਹਾਲਤ ਲਈ ਉਸ ਦੀ ਭਰਜਾਈ ਜ਼ਿੰਮੇਵਾਰ ਹੈ। ਉਸ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਸ ਦੀ ਲੜਕੀ ਨੂੰ ਓਮਾਨ ਭੇਜਣ ਵਾਲੀ ਔਰਤ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਪੀੜਤਾ ਨੇ ਆਪਣੀ ਮਾਂ ਨੂੰ ਭੇਜੀ ਆਡੀਓ ਰਿਕਾਰਡਿੰਗ ਵਿਚ ਕਿਹਾ ਕਿ ਉਹ ਬਹੁਤ ਪ੍ਰੇਸ਼ਾਨ ਹੈ। ਉਸ ਨੂੰ ਓਮਾਨ ਲੈ ਕੇ ਗਈ ਔਰਤ ਨੇ ਉੱਥੇ ਉਸ ਨੂੰ ਵੇਚ ਦਿੱਤਾ ਹੈ। ਉਸ ਤੋਂ ਬਹੁਤ ਜ਼ਿਆਦਾ ਕੰਮ ਲਿਆ ਜਾਂਦਾ ਹੈ ਅਤੇ ਕੁੱ-ਟਿ-ਆ ਜਾ ਰਿਹਾ ਹੈ। ਉਸ ਦੀ ਹਾਲਤ ਅਜਿਹੀ ਹੋ ਗਈ ਹੈ ਕਿ ਉਸ ਦੀ ਮੌ-ਤ ਹੋ ਸਕਦੀ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਸ ਨੂੰ ਸਿਰਫ਼ ਤਿੰਨ ਦਿਨ ਦਾ ਸਮਾਂ ਦਿੱਤਾ ਗਿਆ ਹੈ ਅਤੇ ਜੇਕਰ ਉਸ ਨੇ ਤਿੰਨ ਦਿਨਾਂ ਵਿੱਚ ਪੈਸੇ ਨਾ ਦਿੱਤੇ ਤਾਂ ਇੱਥੋਂ ਦੇ ਲੋਕ ਉਸ ਖ਼ਿਲਾਫ਼ ਚੋਰੀ ਦਾ ਕੇਸ ਦਰਜ ਕਰਾ ਦੇਣਗੇ। ਪੀੜਤਾ ਨੇ ਦੱਸਿਆ ਕਿ ਅਜਿਹੇ ਮਾੜੇ ਹਾਲਾਤਾਂ ਵਿੱਚ ਉਹ ਖੁ-ਦ-ਕੁ-ਸ਼ੀ ਕਰਨ ਲਈ ਮਜਬੂਰ ਹੈ।