ਪਤੀ ਨੇ ਪਤਨੀ ਨਾਲ ਕੀਤਾ ਦੁਖਦ ਕਾਰ-ਨਾਮਾ, ਫਿਰ ਰਚੀ ਮਨਘੜਤ ਕਹਾਣੀ… ਪਰ ਇਸ ਤਰ੍ਹਾਂ ਸਾਹਮਣੇ ਆ ਗਿਆ ਸੱਚ

Punjab

ਹਰਿਆਣਾ ਦੇ ਨਾਰਨੌਲ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗ-ਲਾ, ਘੁੱ*ਟ ਕੇ ਕ-ਤ-ਲ ਕਰ ਦਿੱਤਾ ਹੈ। ਹਾਲਾਂਕਿ, ਉਕਤ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੀ ਮੌ-ਤ ਸਿਹਤ ਖਰਾਬ ਹੋਣ ਦੇ ਕਾਰਨ ਹੋਈ ਹੈ। ਜਦੋਂ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦਾ ਕ-ਤ-ਲ ਕੀਤਾ ਗਿਆ ਹੈ। ਉਸ ਦੇ ਗ-ਲੇ ਤੇ ਰੱਸੀ ਦੇ ਨਿਸ਼ਾਨ ਸਨ। ਫਿਲਹਾਲ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਾਰਨੌਲ ਦੇ ਨਿਜਾਮਪੁਰ ਦੇ ਪਿੰਡ ਮੂਸਨੌਤਾ ਦਾ ਹੈ। ਰਾਜਸਥਾਨ ਦੇ ਰਹਿਣ ਵਾਲੇ ਸਤੀਸ਼ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ। ਉਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਐਤਵਾਰ ਨੂੰ ਉਹ ਕਿਸੇ ਨਿੱਜੀ ਕੰਮ ਦੇ ਲਈ ਦਿੱਲੀ ਗਿਆ ਹੋਇਆ ਸੀ। ਉਸੇ ਸਮੇਂ ਉਸ ਨੂੰ ਘਰੋਂ ਸੂਚਨਾ ਮਿਲੀ ਕਿ ਉਸ ਦੀ ਭੈਣ ਸੁਨੀਤਾ ਦੀ ਤਬੀਅਤ ਖ਼ਰਾਬ ਹੋ ਗਈ ਹੈ। ਉਸ ਨੂੰ ਨੰਗਲ ਚੌਧਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਇਸ ਤੋਂ ਬਾਅਦ ਉਸ ਦਾ ਵੱਡਾ ਭਰਾ ਸੋਨੂੰ ਅਤੇ ਉਸ ਦਾ ਦੋਸਤ ਸੋਨੂੰ ਭਾਰਗਵ ਆਪਣੇ ਮੋਟਰਸਾਈਕਲ ਤੇ ਪਿੰਡ ਮੂਸਨੌਤਾ ਪਹੁੰਚੇ। ਉੱਥੇ ਜਾ ਕੇ ਉਨ੍ਹਾਂ ਨੇ ਦੇਖਿਆ ਕਿ ਉਸ ਦੀ ਭੈਣ ਦੀ ਦੇਹ ਅੰਤਿਮ ਸਸਕਾਰ ਲਈ ਰੱਖੀ ਹੋਈ ਸੀ। ਉਸ ਦੇ ਛੋਟੇ ਭਰਾ ਸੋਨੂੰ ਨੇ ਦੱਸਿਆ ਕਿ ਸੁਨੀਤਾ ਦੇ ਗਲੇ ਤੇ ਰੱਸੀ ਦੇ ਫੰ-ਦੇ ਦੇ ਨਿਸ਼ਾਨ ਸਨ। ਸੋਨੂੰ ਨੇ ਇਹ ਗੱਲ ਆਪਣੇ ਭਰਾ ਨੂੰ ਫੋਨ ਤੇ ਦੱਸੀ। ਉਸ ਨੇ ਦੱਸਿਆ ਕਿ ਉਸ ਦੀ ਭੈਣ ਦਾ ਕ-ਤ-ਲ ਕੀਤਾ ਗਿਆ ਹੈ। ਇਸ ਤੋਂ ਬਾਅਦ ਸੁਨੀਤਾ ਦਾ ਮਾਮਾ ਵੀ ਮੌਕੇ ਤੇ ਪਹੁੰਚ ਗਿਆ। ਉਸ ਨੇ ਘਰ ਦੇ ਕਮਰੇ ਵਿੱਚ ਸੁਨੀਤਾ ਦੀ ਦੇਹ ਪਈ ਦੇਖੀ ਅਤੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।

Leave a Reply

Your email address will not be published. Required fields are marked *