ਪੰਜਾਬ ਵਿਚ ਮੰਗਲਵਾਰ ਨੂੰ ਪੰਚਾਇਤੀ ਚੋਣਾਂ ਲਈ ਵੋਟਾਂ ਪਈਆਂ ਹਨ। ਸੂਬੇ ਵਿਚ ਕੁਝ ਥਾਵਾਂ ਉੱਤੇ ਹਿੰ-ਸ-ਕ, ਝ-ੜ-ਪਾਂ ਦੀਆਂ ਘਟ-ਨਾਵਾਂ ਵੀ ਹੋਈਆਂ ਹਨ। ਇਸ ਦੇ ਨਾਲ ਹੀ ਜਲੰਧਰ ਅਤੇ ਬਰਨਾਲਾ ਵਿਚ ਚੋਣ ਡਿਊਟੀ ਉੱਤੇ ਆਏ ਦੋ ਕਰਮਚਾਰੀਆਂ ਦੀ ਮੌ-ਤ ਹੋ ਗਈ ਹੈ। ਜਲੰਧਰ ਵਿਚ ਚੋਣ ਡਿਊਟੀ ਤੇ ਤਾਇਨਾਤ ਇਕ ਅਧਿਆਪਕ ਦੀ ਮੌ-ਤ ਹੋ ਗਈ। ਅਧਿਆਪਕ ਦੀ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ ਹੈ। ਬਰਨਾਲਾ ਵਿੱਚ ਵੀ ਇੱਕ ਪੁਲਿਸ ਕਰਮਚਾਰੀ ਦੀ ਮੌ-ਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡ ਅਰਜਨਵਾਲ ਵਿੱਚ ਪੰਚਾਇਤੀ ਚੋਣਾਂ ਲਈ ਸਕੂਲ ਅਧਿਆਪਕ ਅਮਰਿੰਦਰ ਸਿੰਘ ਡਿਊਟੀ ਉੱਤੇ ਤਾਇਨਾਤ ਸਨ। ਵੋਟਿੰਗ ਤੋਂ ਪਹਿਲਾਂ ਹੀ ਸੋਮਵਾਰ ਰਾਤ ਨੂੰ ਡਿਨਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਦਿਲ ਦਾ ਦੌ-ਰਾ ਪੈ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌ-ਤ ਹੋ ਗਈ। ਅਧਿਆਪਕ ਅਮਰਿੰਦਰ ਸਿੰਘ ਪਿੰਡ ਢਡਿਆਲ (ਜਲੰਧਰ) ਦੇ ਸਰਕਾਰੀ ਸਕੂਲ ਵਿੱਚ ਅਧਿਆਪਕ ਸਨ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਅਧਿਆਪਕਾ ਦੀ ਮੌ-ਤ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
ਉਂਝ ਜਲੰਧਰ ਜ਼ਿਲ੍ਹੇ ਵਿੱਚ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੀ। ਇਸ ਦੌਰਾਨ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਵੋਟਿੰਗ ਪ੍ਰਕਿਰਿਆ ਵਿੱਚ ਹਿੱਸਾ ਲਿਆ। ਇਸ ਦੌਰਾਨ ਨੌਜਵਾਨ ਅਤੇ ਬਜ਼ੁਰਗ ਵੀ ਆਪਣੀ ਵੋਟ ਪਾਉਣ ਲਈ ਵੋਟਿੰਗ ਬੂਥ ਉੱਤੇ ਪਹੁੰਚੇ। ਅਪਾਹਜ ਵੋਟਰਾਂ ਨੇ ਵੀ ਪੋਲਿੰਗ ਬੂਥ ਉੱਤੇ ਪਹੁੰਚ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਨ੍ਹਾਂ ਚੋਣਾਂ ਲਈ ਸੁਰੱਖਿਆ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਸਨ।
ਬਰਨਾਲਾ ਵਿੱਚ ਪੁਲਿਸ ਕਰਮਚਾਰੀ ਦੀ ਡਿਊਟੀ ਦੌਰਾਨ ਮੌ-ਤ
ਪਟਿਆਲਾ ਤੋਂ ਬਰਨਾਲਾ ਦੇ ਪਿੰਡ ਢਿੱਲਵਾਂ ਵਿੱਚ ਡਿਊਟੀ ਕਰਨ ਆਏ ਪੁਲਿਸ ਕਰਮਚਾਰੀ ਲੱਖਾ ਸਿੰਘ ਦੀ ਮੰਗਲਵਾਰ ਸਵੇਰੇ ਅਚਾ-ਨਕ ਤਬੀਅਤ ਵਿਗੜ ਜਾਣ ਕਾਰਨ ਮੌ-ਤ ਹੋ ਗਈ। ਦੱਸ ਦੇਈਏ ਕਿ ਲੱਖਾ ਸਿੰਘ ਪਟਿਆਲਾ ਤੋਂ ਪਿੰਡ ਢਿਲਵਾਂ ਵਿੱਚ ਚੋਣ ਡਿਊਟੀ ਉੱਤੇ ਤਾਇਨਾਤ ਸਨ। ਇਸ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ। ਉਥੇ ਡਾਕਟਰ ਨੇ ਲੱਖਾ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਦੌਰਾਨ ਐਸ. ਐਸ. ਪੀ. ਬਰਨਾਲਾ ਸੰਦੀਪ ਮਲਿਕ ਨੇ ਦੱਸਿਆ ਕਿ ਪੁਲਿਸ ਕਰਮਚਾਰੀ ਲੱਖਾ ਸਿੰਘ ਦੀ ਡਿਊਟੀ ਦੌਰਾਨ ਸਿਹਤ ਵਿਗੜਨ ਕਾਰਨ ਮੌ-ਤ ਹੋ ਗਈ। ਪਰਿਵਾਰ ਨਾਲ ਸੰਪਰਕ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।