ਜਿਲ੍ਹਾ ਸੋਨੀਪਤ (ਹਰਿਆਣਾ) ਵਿਚ ਗਨੌਰ ਦੇ ਨੈਸ਼ਨਲ ਹਾਈਵੇ-44 ਉੱਤੇ ਪਿੰਡ ਬੜੀ ਸਥਿਤ ਕਾਲੀ ਮਾਤਾ ਮੰਦਰ ਦੇ ਸਾਹਮਣੇ ਇਕ ਵਾਹਨ ਦੀ ਲਪੇਟ ਵਿੱਚ ਆਉਣ ਕਾਰਨ ਬੁਲੇਟ ਮੋਟਰਸਾਈਕਲ ਤੇ ਸਵਾਰ ਦੋ ਸਾਥੀਆਂ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਪਾਰਟਨਰ ਫਲਿੱਪਕਾਰਟ (ਔਨਲਾਈਨ ਸਾਮਾਨ ਵੇਚਣ ਵਾਲੀ ਕੰਪਨੀ) ਵਿੱਚ ਕੰਮ ਕਰਦੇ ਸਨ। ਇਸ ਮਾਮਲੇ ਦੀ ਸੂਚਨਾ ਮਿਲਣ ਤੇ ਪਹੁੰਚੀ ਥਾਣਾ ਬੜੀ ਦੀ ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪਹੁੰਚਾਇਆ।ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਣ-ਪਛਾਤੇ ਵਾਹਨ ਨੇ ਬੁਲੇਟ ਮੋਟਰਸਾਇਕਲ ਨੂੰ ਮਾਰੀ ਟੱਕਰ
ਪ੍ਰਾਪਤ ਜਾਣਕਾਰੀ ਅਨੁਸਾਰ ਪਾਨੀਪਤ ਦੇ ਪਿੰਡ ਮਹਾਵਤੀ ਦੇ ਰਹਿਣ ਵਾਲੇ ਦੀਪਕ ਨੇ ਬੜੀ ਥਾਣੇ ਵਿਚ ਦੱਸਿਆ ਹੈ ਕਿ ਉਸ ਦਾ ਭਰਾ ਪ੍ਰਵੀਨ ਉਮਰ 28 ਸਾਲ ਅਤੇ ਪਿੰਡ ਦਾ ਹੀ ਇਕ ਹੋਰ ਨੌਜਵਾਨ ਦੀਪਕ ਸੋਨੀਪਤ ਵਿੱਚ ਫਲਿੱਪਕਾਰਟ ਵਿੱਚ ਕੰਮ ਕਰਦੇ ਸਨ। ਉਸ ਦਾ ਭਰਾ ਪ੍ਰਵੀਨ ਬੁਲੇਟ ਮੋਟਰਸਾਈਕਲ ਲੈ ਕੇ ਡਿਊਟੀ ਲਈ ਗਿਆ ਸੀ। ਐਤਵਾਰ ਅੱਧੀ ਰਾਤ ਨੂੰ ਪ੍ਰਵੀਨ ਅਤੇ ਉਸ ਦਾ ਦੋਸਤ ਦੀਪਕ ਬੁਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਸੋਨੀਪਤ ਤੋਂ ਪਿੰਡ ਮਹਾਵਤੀ ਨੂੰ ਆ ਰਹੇ ਸਨ। ਜਦੋਂ ਉਹ ਪਿੰਡ ਬੜੀ ਵਿਖੇ ਸਥਿਤ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਪਹੁੰਚੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋਵੇਂ ਸੜਕ ਉਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ ਦੋਵਾਂ ਦੀ ਮੌ-ਤ ਹੋ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਦੇਰ ਰਾਤ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇ-44 ਉੱਤੇ ਪਿੰਡ ਬੜੀ ਨੇੜੇ ਕਿਸੇ ਅਣ-ਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਹੈ, ਜਿਸ ਤੋਂ ਬਾਅਦ ਦੋਵਾਂ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ ਹੈ।