ਦੋਸਤਾਂ ਨਾਲ ਘਰੋਂ ਗਿਆ ਨੌਜਵਾਨ, ਜਖਮੀਂ ਹਾਲ ਵਿਚ ਪਹੁੰਚਿਆ ਹਸਪਤਾਲ, ਇਲਾਜ ਦੌਰਾਨ ਤੋੜਿਆ ਦ-ਮ, ਪਰਿਵਾਰਕ ਮੈਂਬਰ ਸਦਮੇ ਵਿਚ

Punjab

ਪੰਜਾਬ ਦੇ ਬਟਾਲਾ ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਥੇ ਇੱਕ ਨੌਜਵਾਨ ਦੀ ਭੇਤ-ਭਰੇ ਹਾਲ ਵਿੱਚ ਮੌ-ਤ ਹੋ ਗਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੇਖਵਾਂ ਦੇ ਐਸ. ਆਈ. ਬਲਕਾਰ ਸਿੰਘ ਅਤੇ ਏ. ਐਸ. ਆਈ. ਹੈਨਰੀ ਨੇ ਦੱਸਿਆ ਕਿ ਸਾਗਰ ਪੁੱਤਰ ਦਿਲਬਾਗ ਮਸੀਹ ਵਾਸੀ ਕ੍ਰਿਸਚੀਅਨ ਕਲੋਨੀ ਨੌਸ਼ਹਿਰਾ ਮੱਝਾ ਸਿੰਘ ਬੀਤੇ ਦਿਨ ਆਪਣੇ ਦੋ ਦੋਸਤਾਂ ਦੇ ਨਾਲ ਆਪਣੇ ਘਰ ਤੋਂ ਗਿਆ ਸੀ ਅਤੇ ਦੇਰ ਸ਼ਾਮ ਨੂੰ ਉਸ ਦੇ ਦੋ ਦੋਸਤ ਉਸ ਨੂੰ ਹਸਪਤਾਲ ਨੌਸ਼ਹਿਰਾ ਮੱਝਾ ਸਿੰਘ ਵਿਖੇ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।

ਐਸ. ਆਈ. ਨੇ ਅੱਗੇ ਦੱਸਿਆ ਕਿ ਉਕਤ ਨੌਜਵਾਨ ਦੇ ਸਰੀਰ ਉੱਤੇ ਕਈ ਸੱ-ਟਾਂ ਹੋਣ ਦੇ ਕਾਰਨ ਉਕਤ ਨੌਜਵਾਨ ਦਾ ਹਸਪਤਾਲ ਦੇ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਸੀ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ, ਉਕਤ ਨੌਜਵਾਨ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌ-ਤ ਹੋ ਗਈ। ਜਾਣਕਾਰੀ ਦਿੰਦਿਆਂ ਐੱਸ. ਆਈ. ਬਲਕਾਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਉਕਤ ਮਾਮਲੇ ਸਬੰਧੀ ਕਾਰਵਾਈ ਕਰਦੇ ਹੋਏ ਥਾਣਾ ਸੇਖਵਾਂ ਵਿਚ ਮ੍ਰਿਤਕ ਸਾਗਰ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਉਕਤ ਦੋਸ਼ੀ ਦੋਵੇਂ ਨੌਜਵਾਨਾਂ ਦੇ ਖਿਲਾਫ ਬਣਦੀ ਧਾਰਾ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਦੋਸਤਾਂ ਨਾਲ ਬਾਹਰ ਗਏ ਆਪਣੇ ਬੇਟੇ ਦੀ ਦੇਹ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਛਾਈ ਹੋਈ ਹੈ।

Leave a Reply

Your email address will not be published. Required fields are marked *