ਪੰਜਾਬ ਦੇ ਸਮਾਣਾ ਏਰੀਏ ਨਾਲ ਸਬੰਧਤ ਇਕ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਕਰੀਬ ਡੇਢ ਸਾਲ ਪਹਿਲਾਂ ਚੰਗੇ ਭਵਿੱਖ ਅਤੇ ਰੋਜ਼ੀ-ਰੋਟੀ ਲਈ ਅਮਰੀਕਾ ਗਏ ਸਮਾਣਾ ਹਲਕੇ ਦੇ ਪਿੰਡ ਕੁਤਬਨਪੁਰ ਦੇ ਇੱਕ ਨੌਜਵਾਨ ਦਾ ਅਣ-ਪਛਾਤੇ ਵਿਅਕਤੀ ਵੱਲੋਂ ਗੋ-ਲੀ, ਮਾ*ਰ ਕੇ ਕ-ਤ-ਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅਰਮਾਨ ਵੜੈਚ ਉਮਰ 20 ਸਾਲ ਦੇ ਪਿਤਾ ਪਲਵਿੰਦਰ ਸਿੰਘ ਵਾਸੀ ਪਿੰਡ ਕੁਤਬਨਪੁਰ ਨੇ ਦੱਸਿਆ ਕਿ ਉਸ ਦਾ ਇਕ-ਲੌਤਾ ਪੁੱਤਰ ਲੱ-ਖਾਂ ਰੁਪਏ ਖਰਚ ਕੇ ਰੋਜ਼ੀ-ਰੋਟੀ ਲਈ ਅਮਰੀਕਾ ਦੇ ਮੋਨਟੀਕਾ ਸ਼ਹਿਰ ਗਿਆ ਸੀ। ਉਥੇ ਉਹ ਵਰਕ ਪਰਮਿਟ ਉੱਤੇ ਇਕ ਸਟੋਰ ਤੇ ਕੰਮ ਕਰਦਾ ਸੀ।
ਪਿਤਾ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਇੱਕ ਰੈਸਟੋਰੈਂਟ ਵਿੱਚ ਖਾਣਾ ਖਾ ਰਿਹਾ ਸੀ ਤਾਂ ਇੱਕ ਅਣ-ਪਛਾਤੇ ਨੀਗਰੋ ਨੇ ਉਸ ਉੱਤੇ ਗੋ-ਲੀ ਚਲਾ ਦਿੱਤੀ। ਇਸ ਘ-ਟ-ਨਾ ਵਿਚ ਉਸ ਦੀ ਮੌਕੇ ਉੱਤੇ ਹੀ ਮੌ-ਤ ਹੋ ਗਈ। ਪਿਤਾ ਨੇ ਦੱਸਿਆ ਕਿ ਅਮਰੀਕਾ ਰਹਿੰਦੇ ਇਕ ਰਿਸ਼ਤੇਦਾਰ ਨੇ ਮੰਗਲਵਾਰ ਸਵੇਰੇ ਉਨ੍ਹਾਂ ਨੂੰ ਫੋਨ ਉੱਤੇ ਇਹ ਜਾਣਕਾਰੀ ਦਿੱਤੀ। ਨੌਜਵਾਨ ਦੀ ਮੌ-ਤ ਦੀ ਖਬਰ ਮਿਲਦੇ ਹੀ ਪਰਿਵਾਰ ਸਮੇਤ ਪਿੰਡ ਵਿਚ ਸੋਗ ਦੀ ਲਹਿਰ ਛਾ ਗਈ।
ਮ੍ਰਿ-ਤ-ਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਮ੍ਰਿਤਕ ਨੌਜਵਾਨ ਦੀ ਦੇਹ ਨੂੰ ਜਲਦ ਤੋਂ ਜਲਦ ਭਾਰਤ (ਪੰਜਾਬ) ਲਿਆਂਦਾ ਜਾਵੇ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਹੋਰ ਸਮਾਜ ਸੇਵੀ, ਸਿਆਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਨੌਜਵਾਨ ਦੇ ਪਿੰਡ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।