ਜਿਲ੍ਹਾ ਲੁਧਿਆਣਾ (ਪੰਜਾਬ) ਦੇ ਕਸਬਾ ਪਾਇਲ ਤੋਂ ਇਕ ਸੀਨੀਅਰ ਪੁਲਿਸ ਸਹਾਇਕ ਵੱਲੋਂ ਖੁ-ਦ-ਕੁ-ਸ਼ੀ ਕਰਨ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਸਿਕੰਦਰ ਸਿੰਘ ਉਮਰ 43 ਸਾਲ ਪੁੱਤਰ ਭਜਨ ਸਿੰਘ ਵਾਸੀ ਪਿੰਡ ਸੋਹੀਆਂ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਵਿਚ ਸਬ-ਡਵੀਜ਼ਨ ਅਧੀਨ ਪੈਂਦੇ ਥਾਣਾ ਮਲੌਦ ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਰਾਜਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਮ੍ਰਿ-ਤ-ਕ ਦੀ ਪਤਨੀ ਸਮੇਤ 4 ਵਿਅਕਤੀਆਂ ਦੇ ਖ਼ਿਲਾਫ਼ ਮਾਮਲੇ ਨੂੰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿ-ਤ-ਕ ਦੇ ਭਰਾ ਰਾਜਵਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦੇ ਪਿਤਾ ਭਜਨ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਸਹਾਇਕ ਥਾਣੇਦਾਰ ਵਜੋਂ ਤਾਇਨਾਤ ਸਨ, ਦੀ 24. 7. 2009 ਨੂੰ ਡਿਊਟੀ ਦੌਰਾਨ ਮੌ-ਤ ਹੋ ਗਈ ਸੀ। ਪਿਤਾ ਦੀ ਮੌ-ਤ ਤੋਂ ਬਾਅਦ ਉਨ੍ਹਾਂ ਦੇ ਛੋਟੇ ਭਰਾ ਸਿਕੰਦਰ ਸਿੰਘ ਨੂੰ ਨੌਕਰੀ ਮਿਲ ਗਈ ਸੀ। ਹੁਣ ਉਸ ਦਾ ਭਰਾ ਸਿਕੰਦਰ ਸਿੰਘ ਆਈ. ਜੀ. ਦਫ਼ਤਰ ਲੁਧਿਆਣਾ ਵਿੱਚ ਬਤੌਰ ਸੀਨੀਅਰ ਸਹਾਇਕ ਕੰਮ ਕਰਦਾ ਸੀ।
ਪਤਨੀ ਜੁਆਕਾਂ ਦੇ ਸਾਹਮਣੇ ਉਸ ਦੀ ਕਰਦੀ ਸੀ ਕੁੱਟ-ਮਾਰ
ਭਰਾ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਸਿਕੰਦਰ ਸਿੰਘ ਦਾ ਵਿਆਹ ਸਾਲ 2014 ਵਿੱਚ ਗਗਨਦੀਪ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਪਾਇਲ ਜ਼ਿਲ੍ਹਾ ਲੁਧਿਆਣਾ ਨਾਲ ਹੋਇਆ ਸੀ। ਜਿਨ੍ਹਾਂ ਦੇ ਦੋ ਜੁਆਕ ਲੜਕਾ ਪ੍ਰਭਨੂਰ ਸਿੰਘ 8 ਸਾਲ ਅਤੇ ਲੜਕੀ ਏਕਮਪ੍ਰੀਤ ਕੌਰ 7 ਸਾਲ ਹਨ। ਮੇਰੀ ਭਰਜਾਈ ਗਗਨਦੀਪ ਕੌਰ ਅਕਸਰ ਮੇਰੇ ਭਰਾ ਸਿਕੰਦਰ ਸਿੰਘ ਨੂੰ ਬਿਨਾਂ ਕਿਸੇ ਕਾਰਨ ਤੰ-ਗ ਪ੍ਰੇਸ਼ਾਨ ਕਰਦੀ ਸੀ ਅਤੇ ਛੋਟੀਆਂ-ਛੋਟੀਆਂ ਗੱਲਾਂ ਉੱਤੇ ਉਸ ਨਾਲ ਝ-ਗ-ੜਾ ਕਰਨ ਤੋਂ ਇਲਾਵਾ ਆਪਣੀ ਲੜਕੀ ਦੇ ਸਾਹਮਣੇ ਆਪਣੇ ਪਤੀ ਦੀ ਕੁੱਟ-ਮਾਰ ਵੀ ਕਰਦੀ ਸੀ, ਜਿਸ ਬਾਰੇ ਉਸ ਨੇ ਆਪਣੀ ਸੱਸ ਸੁਖਦੇਵ ਕੌਰ ਸਾਲੇ ਬਲਰਾਜ ਸਿੰਘ ਵਾਸੀ ਪਾਇਲ ਅਤੇ ਸਾਰੀ ਅਮਨਦੀਪ ਕੌਰ ਵਾਸੀ ਖਰੜ (ਮੁਹਾਲੀ) ਨੂੰ ਕਈ ਵਾਰ ਦੱਸਿਆ ਸੀ। ਗਗਨਦੀਪ ਕੌਰ ਨੂੰ ਸਮਝਾਉਣ ਦੀ ਬਜਾਏ ਉਸ ਦੇ ਪੇਕੇ ਪਰਿਵਾਰ ਵਾਲਿਆਂ ਨੇ ਉਸ ਦਾ ਸਾਥ ਦਿੱਤਾ ਅਤੇ ਸਿਕੰਦਰ ਸਿੰਘ ਨੂੰ ਧਮ-ਕੀਆਂ ਵੀ ਦਿੱਤੀਆਂ, ਜਿਸ ਕਾਰਨ ਮੇਰਾ ਭਰਾ ਬਹੁਤ ਦੁ-ਖੀ ਹੋ ਗਿਆ ਅਤੇ ਚੁੱਪ-ਚਾਪ ਰਹਿਣ ਲੱਗ ਪਿਆ।
ਅੱਗੇ ਸ਼ਿਕਾਇਤ-ਕਰਤਾ ਨੇ ਦੱਸਿਆ ਕਿ 7 ਨਵੰਬਰ 2024 ਨੂੰ ਸਵੇਰੇ 8.30 ਵਜੇ ਦੇ ਕਰੀਬ ਉਸ ਦੇ ਲੜਕੇ ਨਵਦੀਪ ਸਿੰਘ ਨੇ ਦੱਸਿਆ ਕਿ ਚਾਚੀ ਗਗਨਦੀਪ ਕੌਰ ਦਾ ਚਾਚਾ ਸਿਕੰਦਰ ਸਿੰਘ ਨਾਲ ਝ-ਗ-ੜਾ ਹੋ ਰਿਹਾ ਹੈ। ਇਸ ਸੂਚਨਾ ਤੋਂ ਬਾਅਦ ਜਦੋਂ ਉਹ ਆਪਣੇ ਭਰਾ ਸਿਕੰਦਰ ਸਿੰਘ ਦੇ ਘਰ ਗਿਆ ਤਾਂ ਦੇਖਿਆ ਕਿ ਗਗਨਦੀਪ ਕੌਰ ਸਿਕੰਦਰ ਸਿੰਘ ਨਾਲ ਕੁੱਟ-ਮਾਰ ਕਰ ਰਹੀ ਸੀ। ਇੰਨਾ ਹੀ ਨਹੀਂ ਉਹ ਪ੍ਰੈੱਸ ਲੈ ਕੇ ਵੀ ਵਾਰ ਕਰ ਰਹੀ ਸੀ। ਜਦੋਂ ਮੈਂ ਗਗਨਦੀਪ ਕੌਰ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਆਪਣੇ ਪਤੀ ਸਿਕੰਦਰ ਸਿੰਘ ਦੇ ਥੱਪੜ ਮਾ-ਰ ਦਿੱਤਾ। ਜਿਸ ਕਾਰਨ ਉਹ ਬਾਹਰ ਸੜਕ ਉੱਤੇ ਡਿੱ-ਗ ਗਿਆ। ਇਸ ਝ-ਗ-ੜੇ ਨੂੰ ਹੋਰ ਲੋਕ ਵੀ ਦੇਖ ਰਹੇ ਸਨ, ਜਿਸ ਕਾਰਨ ਮੇਰਾ ਭਰਾ ਸਿਕੰਦਰ ਸਿੰਘ ਆਪਣੀ ਬੇਇੱਜ਼ਤੀ ਨੂੰ ਸਵੀਕਾਰ ਨਾ ਕਰ ਸਕਿਆ ਅਤੇ ਆਪਣੀ ਕਾਰ ਲੈ ਕੇ ਘਰ ਛੱਡ ਕੇ ਚਲਿਆ ਗਿਆ। ਜਦੋਂ ਉਹ ਸਵੇਰੇ ਕਰੀਬ 10.30 ਵਜੇ ਘਰ ਪਰਤਿਆ ਤਾਂ ਉਸ ਦੇ ਮੂੰਹ ਵਿਚੋਂ ਝੱ-ਗ ਨਿਕਲ ਰਹੀ ਸੀ, ਜਿਸ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਗਗਨਦੀਪ ਕੌਰ, ਸੱਸ ਸੁਖਦੇਵ ਕੌਰ, ਸਾਲੇ ਬਲਰਾਜ ਸਿੰਘ ਅਤੇ ਸਾਲੀ ਅਮਨਦੀਪ ਕੌਰ ਤੋਂ ਤੰ-ਗ ਆ ਕੇ ਖੁ-ਦ-ਕੁ-ਸ਼ੀ ਕਰਨ ਲਈ ਸ-ਲ-ਫਾ-ਸ, ਖਾ ਲਈ ਹੈ।
ਇਸ ਦੌਰਾਨ ਰਾਜਵਿੰਦਰ ਸਿੰਘ ਆਪਣੇ ਭਰਾ ਸਿਕੰਦਰ ਸਿੰਘ ਨੂੰ ਇਲਾਜ ਲਈ ਹਿੰਦ ਹਸਪਤਾਲ ਅਹਿਮਦਗੜ੍ਹ ਲੈ ਗਿਆ। ਜਿੱਥੇ ਡਾਕਟਰਾਂ ਨੇ ਉਸ ਦੇ ਭਰਾ ਸਿਕੰਦਰ ਸਿੰਘ ਨੂੰ ਇਲਾਜ ਲਈ ਡੀ. ਐਮ. ਸੀ. ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰ ਨੇ ਸਿਕੰਦਰ ਸਿੰਘ ਦੀ ਦੇਹ ਨੂੰ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਮ੍ਰਿਤਕ ਦੇ ਭਰਾ ਰਾਜਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਸਿਕੰਦਰ ਸਿੰਘ ਦੀ ਮੌ-ਤ ਉਸ ਦੀ ਪਤਨੀ ਗਗਨਦੀਪ ਕੌਰ, ਸੱਸ ਸੁਖਦੇਵ ਕੌਰ, ਸਾਲਾ ਬਲਰਾਜ ਸਿੰਘ ਅਤੇ ਸਾਲੀ ਅਮਨਦੀਪ ਵੱਲੋਂ ਤੰ-ਗ, ਕੁੱਟ-ਮਾਰ ਅਤੇ ਜ਼ਲੀਲ ਕਰਨ ਕਾਰਨ ਹੋਈ ਹੈ। ਜਿਸ ਤੋਂ ਬਾਅਦ ਮਲੌਦ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਂਚ ਅਧਿਕਾਰੀ ਨੇ ਕੀ ਕਿਹਾ…
ਇਸ ਮਾਮਲੇ ਸਬੰਧੀ ਜਦੋਂ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਏ. ਐਸ. ਆਈ. ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕਥਿਤ ਦੋਸ਼ੀਆਂ ਖਿਲਾਫ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਿ੍ਤਕ ਦੀ ਪਤਨੀ ਗਗਨਦੀਪ ਕੌਰ ਨੂੰ ਗਿ੍ਫ਼ਤਾਰ ਕਰਕੇ ਮਾਣਯੋਗ ਡਿਊਟੀ ਮੈਜਿਸਟ੍ਰੇਟ ਪਾਇਲ ਦੀ ਅਦਾਲਤ ਵਿਚ ਪੇਸ਼ ਕਰਕੇ ਉਸ ਦੇ ਰਿਮਾਂਡ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਪੁਲਿਸ ਦੇ ਸੀਨੀਅਰ ਸਹਾਇਕ ਸਿਕੰਦਰ ਸਿੰਘ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ!