ਪੰਜਾਬ ਦੇ ਜਿਲ੍ਹਾ ਜਲੰਧਰ ਵਿਚ ਇਕ ਨਿੱਕੀ ਜਿਹੀ ਉਮਰ ਦੀ ਜੁਆਕੜੀ ਨਾਲ ਦਰਦ*ਨਾਕ ਹਾਦਸਾ ਹੋਣ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਕੋਦਰ ਰੋਡ ਉੱਤੇ ਟੀਵੀ ਟਾਵਰ ਨੇੜੇ ਇਕ ਸਵਿਫਟ ਕਾਰ ਨੇ 3 ਸਾਲ ਉਮਰ ਦੀ ਲੜਕੀ ਨੂੰ ਦ-ਰ-ੜ ਦਿੱਤਾ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਲੜਕੀ ਦੀ ਪਹਿਚਾਣ ਕਰੀਨਾ ਉਮਰ 3 ਸਾਲ ਦੇ ਰੂਪ ਵਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਘ-ਟ-ਨਾ ਦੇ ਸਮੇਂ ਲੜਕੀ ਖੇਡਦੇ-ਖੇਡਦੇ ਅਚਾ-ਨਕ ਸੜਕ ਉੱਤੇ ਆ ਗਈ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਇਹ ਹਾਦਸਾ ਵਡਾਲਾ ਚੌਕ ਨੇੜੇ ਸਥਿਤ ਮੈਡੀਸਿਟੀ ਹਸਪਤਾਲ ਨੇੜੇ ਵਾਪਰਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘ-ਟ-ਨਾ ਦੇ ਸਮੇਂ ਕਰੀਨਾ ਸੜਕ ਕਿਨਾਰੇ ਖੇਡ ਰਹੀ ਸੀ। ਇਸ ਦੌਰਾਨ ਸਿਲਵਰ ਰੰਗ ਦੀ ਸਵਿਫਟ ਕਾਰ ਦੀ ਲਪੇਟ ਵਿਚ ਆਉਣ ਨਾਲ ਲੜਕੀ ਦੀ ਮੌ-ਤ ਹੋ ਗਈ। ਹਾਲਾਂਕਿ ਕਾਰ ਸਵਾਰ ਤੁਰੰਤ ਹੇਠਾਂ ਉਤਰਿਆ ਅਤੇ ਲੋਕਾਂ ਦੀ ਮਦਦ ਨਾਲ ਲੜਕੀ ਨੂੰ ਹਸਪਤਾਲ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ ਲੜਕੀ ਦਾ ਪਿਤਾ ਪਿੰਡ ਗਿਆ ਹੋਇਆ ਸੀ ਅਤੇ ਉਸ ਦੀ ਮਾਂ ਨੇੜਲੇ ਇੱਕ ਨਿੱਜੀ ਅਦਾਰੇ ਵਿੱਚ ਮਿਹਨਤ ਮਜ਼ਦੂਰੀ ਕਰਦੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਨਾ ਦੇ 4 ਭੈਣ-ਭਰਾ ਹਨ ਅਤੇ ਉਹ ਪ੍ਰਵਾਸੀ ਹੈ। ਜਦੋਂ ਲੜਕੀ ਸੜਕ ਉੱਤੇ ਆਈ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਝਿੜਕ ਕੇ ਘਰ ਦੇ ਅੰਦਰ ਭੇਜ ਦਿੱਤਾ। ਪਰ ਇਸੇ ਦੌਰਾਨ ਲੜਕੀ ਫਿਰ ਸੜਕ ਉੱਤੇ ਆ ਗਈ, ਉਸ ਨਾਲ ਇਹ ਹਾਦਸਾ ਵਾਪਰ ਗਿਆ।