ਨੌਜਵਾਨ ਪੁੱਤਰ ਦੀ ਉਡੀਕ ਕਰ ਰਹੇ ਸਨ ਮਾਂ-ਪਿਓ, ਪਰ, ਦੁ-ਖ-ਦ ਹਾਲ ਵਿਚ ਦੇਹ ਮਿਲਣ ਤੋਂ ਬਾਅਦ, ਘਰ ਵਿਚ ਛਾਇਆ ਮਾਤਮ

Punjab

ਪੰਜਾਬ ਦੇ ਗੁਰਾਇਆ ਨਾਲ ਸਬੰਧਤ ਮਨੁੱਖਤਾ ਨੂੰ ਸ਼ਰਮ-ਸਾਰ ਕਰ ਦੇਣ ਵਾਲੀ ਘ-ਟ-ਨਾ ਸਾਹਮਣੇ ਆਈ ਹੈ, ਜਿਥੇ ਇਕ ਨੌਜਵਾਨ ਦੀ ਦੇਹ ਕਰੀਬ 21 ਘੰਟੇ ਹਾਈਵੇਅ ਉੱਤੇ ਪਈ ਰਹੀ, ਪਰ ਕਿਸੇ ਨੇ ਵੀ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਮੁਨਾਸਿਬ ਨਹੀਂ ਸਮਝਿਆ। ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦਾ ਰਹਿਣ ਵਾਲਾ ਸੰਚਿਤ ਉਮਰ 26 ਸਾਲ ਵੀਰਵਾਰ ਦੁਪਹਿਰ ਕਰੀਬ 2.30 ਵਜੇ ਆਪਣੇ ਪਲਸਰ ਮੋਟਰਸਾਈਕਲ ਤੇ ਹਰਿਆਣਾ ਦੇ ਯਮੁਨਾ ਨਗਰ ਤੋਂ ਬਟਾਲਾ ਪੰਜਾਬ ਵਿਚ ਆਪਣੇ ਘਰ ਨੂੰ ਪਰਤ ਰਿਹਾ ਸੀ। ਜਿਸ ਨੇ ਸ਼ਾਮ 6 ਵਜੇ ਆਪਣੀ ਮਾਂ ਨਾਲ ਫੋਨ ਤੇ ਗੱਲ ਕੀਤੀ ਕਿ ਉਹ ਲੁਧਿਆਣਾ ਪਹੁੰਚ ਗਿਆ ਹੈ। ਜਿਸ ਤੋਂ ਬਾਅਦ ਰਾਤ ਕਰੀਬ 8 ਵਜੇ ਪਰਿਵਾਰ ਨੇ ਸੰਚਿਤ ਨੂੰ ਫੋਨ ਕੀਤਾ, ਪਰ ਉਸ ਨੇ ਫੋਨ ਨਹੀਂ ਚੁੱਕਿਆ। 9.15 ਉੱਤੇ ਉਸ ਦਾ ਫੋਨ ਬੰਦ ਆਉਣ ਲੱਗ ਗਿਆ।

ਇਸ ਤੋਂ ਬਾਅਦ ਪਰਿਵਾਰ ਨੇ ਇਸ ਸਬੰਧੀ ਬਟਾਲਾ ਪੁਲਿਸ ਦੀ ਮਦਦ ਨਾਲ ਸੰਚਿਤ ਦੇ ਫੋਨ ਦੀ ਲੋਕੇਸ਼ਨ ਦਾ ਪਤਾ ਲਗਾਇਆ ਤਾਂ ਇਹ ਗੋਰਾਇਆ ਦੇ ਕ੍ਰਿਸ਼ਨਾ ਨਗਰ ਦੀ ਪਤਾ ਲੱਗੀ, ਜਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਸੰਚਿਤ ਦੇ ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਬਟਾਲਾ ਤੋਂ ਗੋਰਾਇਆ ਪਹੁੰਚ ਗਏ ਅਤੇ ਉਹ ਉਸ ਨੂੰ ਲੱਭਣ ਲੱਗੇ। ਉਹ ਫਿਲੌਰ ਦੇ ਲਾਡੋਵਾਲ ਟੋਲ ਪਲਾਜ਼ਾ ਅਤੇ ਹਾਈਟੈਕ ਬਲਾਕ ਉੱਤੇ ਲੱਗੇ CCTV ਕੈਮਰੇ ਵੀ ਦੇਖਣ ਗਏ। ਜਿੱਥੋਂ ਸੰਚਿਤ ਵੀਰਵਾਰ ਸ਼ਾਮ ਕਰੀਬ 6 ਵਜੇ ਲੰਘ ਗਿਆ ਸੀ, ਜਿਸ ਤੋਂ ਬਾਅਦ ਉਸ ਬਾਰੇ ਕੁਝ ਪਤਾ ਨਹੀਂ ਲੱਗਾ। ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਲਿਫਾਫੇ ਚੱਕਣ ਵਾਲੇ ਵਿਅਕਤੀ ਨੇ ਗੁਰਾਇਆ ਦੀ ਕ੍ਰਿਸ਼ਨਾ ਕਲੋਨੀ ਦੇ ਸਾਹਮਣੇ ਹਾਈਵੇਅ ਉੱਤੇ ਘਾਹ ਵਿਚ ਇਕ ਨੌਜਵਾਨ ਨੂੰ ਪਿਆ ਦੇਖਿਆ। ਜਿਸ ਦਾ ਮੋਟਰਸਾਈਕਲ ਵੀ ਉਥੇ ਖੜ੍ਹਾ ਸੀ, ਜਿਸ ਨੇ ਰੌਲਾ ਪਾ ਕੇ ਆਸ-ਪਾਸ ਦੇ ਫੈਕਟਰੀ ਮਾਲਕਾਂ ਨੂੰ ਸੂਚਿਤ ਕੀਤਾ ਅਤੇ ਮੀਡੀਆ ਵੀ ਮੌਕੇ ਉੱਤੇ ਪਹੁੰਚ ਗਿਆ। ਜਿਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਿੱਥੇ ਉਨ੍ਹਾਂ ਨੇ ਦੇਖਿਆ ਕਿ ਦੇਹ ਸੰਚਿਤ ਦੀ ਸੀ।

ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰ ਵੀ ਮੌਕੇ ਉੱਤੇ ਪਹੁੰਚੇ ਅਤੇ ਉਸ ਦੀ ਪਹਿਚਾਣ ਕੀਤੀ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਦੀ ਗਸ਼ਤੀ ਟੀਮ ਜਾਂ ਰੋਡ ਸੇਫਟੀ ਫੋਰਸ ਦੀ ਗਸ਼ਤ ਟੀਮ ਕਿੱਥੇ ਸੀ..? ਉਨ੍ਹਾਂ ਨੂੰ ਸੰਚਿਤ ਜਾਂ ਉਸ ਦਾ ਮੋਟਰਸਾਈਕਲ ਹਾਈਵੇਅ ਉੱਤੇ ਖੜ੍ਹਾ ਕਿਉਂ ਨਜ਼ਰ ਨਹੀਂ ਆਇਆ। ਸੂਚਨਾ ਦੇਣ ਤੋਂ ਬਾਅਦ ਗੁਰਾਇਆ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਦੀ ਮੋਰਚਰੀ ਵਿਚ ਭੇਜ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *