ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਉੱਤਰੀ ਭਾਰਤ ਵਿੱਚ ਕੜਾਕੇ ਦੀ ਸਰਦੀ ਪੈਣ ਦੀ ਸੰਭਾਵਨਾ ਜਤਾਈ ਹੈ। ਧੁੰਦ ਅਤੇ ਕੋਹਰਾ ਪੈਣ ਦੀ ਉਮੀਦ ਕੀਤੀ ਜਾ ਰਹੀ ਹੈ। ਹੱਡ ਚੀਰਵੀਆਂ ਠੰਢੀਆਂ ਹਵਾਵਾਂ ਚੱਲ ਸਕਦੀਆਂ ਹਨ। ਪੰਜਾਬ ਦੇ ਨਾਲ ਨਾਲ ਹਰਿਆਣਾ ਰਾਜਸਥਾਨ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਵੀ ਕਈ ਦਿਨ ਮੌਸਮ ਕਾਫੀ ਠੰਢਾ ਰਹੇਗਾ। ਇਸ ਤੋਂ ਬਿਨਾਂ ਉੱਤਰਾਖੰਡ, ਬਿਹਾਰ, ਪੱਛਮੀ ਬੰਗਾਲ, ਸਿੱਕਮ, ਮੇਘਾਲਿਆ ਅਤੇ ਤ੍ਰਿਪੁਰਾ ਭਾਵ ਉੱਤਰ ਪੂਰਬੀ ਭਾਰਤ ਵਿੱਚ ਵੀ ਸਰਦੀ ਆਪਣੇ ਰੰਗ ਦਿਖਾਏਗੀ। ਜਿਸ ਕਰਕੇ ਜਨ ਜੀਵਨ ਤੇ ਕਾਫੀ ਪ੍ਰਭਾਵ ਪਵੇਗਾ।
ਕਿਉਂਕਿ ਧੁੰਦ ਅਤੇ ਕੋਹਰੇ ਨਾਲ ਕੁਝ ਦਿਨ ਲੋਕਾਂ ਨੂੰ ਜੂਝਣਾ ਪਵੇਗਾ। ਦਸੰਬਰ ਅਤੇ ਜਨਵਰੀ ਵਿੱਚ ਇੱਥੇ ਕਾਫ਼ੀ ਸਰਦੀ ਪੈਂਦੀ ਹੈ। ਜਿਸ ਕਰਕੇ ਆਮ ਜਨ ਜੀਵਨ ਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਆਵਾਜਾਈ ਇੱਕ ਤਰ੍ਹਾਂ ਨਾਲ ਰੁੱਕ ਹੀ ਜਾਂਦੀ ਹੈ। ਧੁੰਦ ਪੈਣ ਕਾਰਨ ਹਾਦਸਿਆਂ ਦਾ ਡਰ ਵੱਧ ਜਾਂਦਾ ਹੈ। ਸੂਰਜ ਦਿਖਾਈ ਨਾ ਦੇਣ ਕਾਰਨ ਦਿਨ ਵਿੱਚ ਵੀ ਹਨੇਰਾ ਨਜ਼ਰ ਆਉਂਦਾ ਹੈ। ਹੁਣ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਕਈ ਦਿਨ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਵਿੱਚ ਬਹੁਤ ਜ਼ਿਆਦਾ ਸਰਦੀ ਪੈਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਵੀ ਧੁੰਦ ਅਤੇ ਕੋਹਰਾ ਪੈਣ ਕਾਰਨ ਸਰਦੀ ਆਪਣੇ ਜਲਵੇ ਦਿਖਾਏਗੀ। ਠੰਢੀਆਂ ਤੇਜ਼ ਹਵਾਵਾਂ ਚੱਲਣਗੀਆਂ ਅਤੇ ਧੁੰਦ ਪਵੇਗੀ। ਜਿਸ ਨਾਲ ਤਾਪਮਾਨ ਕਾਫ਼ੀ ਜ਼ਿਆਦਾ ਘੱਟ ਜਾਵੇਗਾ। ਇਸ ਤੋਂ ਬਿਨਾਂ ਉੱਤਰਾਖੰਡ, ਬਿਹਾਰ ,ਪੱਛਮੀ ਬੰਗਾਲ, ਮਨੀਪੁਰ, ਮੇਘਾਲਿਆ ਅਤੇ ਤ੍ਰਿਪੁਰਾ ਵਿੱਚ ਵੀ ਕੋਹਰਾ ਪੈਣ ਨਾਲ ਸੀਤ ਲਹਿਰ ਜੋਰ ਫੜੇਗੀ।
ਜਦ ਕਿ ਕੁਝ ਸੂਬਿਆਂ ਵਿੱਚ ਬਾਰਿਸ਼ ਦਾ ਵੀ ਮਾਹੌਲ ਬਣਦਾ ਨਜ਼ਰ ਆ ਰਿਹਾ ਹੈ। ਜਿਨ੍ਹਾਂ ਵਿੱਚ ਤਾਮਿਲਨਾਡੂ ਅਤੇ ਪਾਂਡੂਚੇਰੀ ਵਿੱਚ ਮੋਹਲੇਧਾਰ ਮੀਂਹ ਪੈ ਸਕਦਾ ਹੈ। ਪੰਜਾਬ ਵਿੱਚ ਸਰਦੀ ਨੇ ਤਾਂ ਕਾਫੀ ਜ਼ੋਰ ਫੜ ਲਿਆ ਹੈ। ਭਾਵੇਂ ਸੀਤ ਲਹਿਰ ਨੇ ਲੋਕਾਂ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ ਪਰ ਅਜੇ ਧੁੰਦ ਤੋਂ ਬਚਾਅ ਹੀ ਹੈ। ਇਹ ਸਰਦੀ ਫਸਲਾਂ ਲਈ ਲਾਹੇਵੰਦ ਮੰਨੀ ਜਾ ਰਹੀ ਹੈ। ਜਦ ਕਿ ਇਸ ਨੇ ਜਨ ਜੀਵਨ ਅਸਤ ਵਿਅਸਤ ਕਰਕੇ ਰੱਖ ਦਿੱਤਾ ਹੈ।