ਸਟੱਡੀ ਵੀਜ਼ੇ ਤੇ ਕੈਨੇਡਾ ਅਤੇ ਅਮਰੀਕਾ ਜਾਣ ਲਈ ਤਿੰਨ ਏਜੰਟਾਂ ਨੇ ਦੋ ਵਿਅਕਤੀਆਂ ਤੋਂ ਲੱਗਭੱਗ 48 ਲੱਖ ਰੁਪਏ ਹਥਿਆ ਲਏ ਅਤੇ ਉਨ੍ਹਾਂ ਨੂੰ ਅਮਰੀਕਾ ਅਤੇ ਕੈਨੇਡਾ ਵੀ ਨਹੀਂ ਭੇਜਿਆ। ਬਿਕਰਮਜੀਤ ਸਿੰਘ ਕੈਨੇਡਾ ਜਾਣ ਦਾ ਚਾਹਵਾਨ ਸੀ। ਜਦ ਕਿ ਰਜਤ ਪਿੰਡ ਠੱਠਾ ਨਵਾਂ ਅਮਰੀਕਾ ਜਾਣਾ ਚਾਹੁੰਦਾ ਸੀ। ਇਨ੍ਹਾਂ ਦੋਵਾਂ ਨੂੰ ਹੀ ਏਜੰਟ ਚੂ-ਨਾ ਲਗਾ ਗਏ। ਹੁਣ ਦੋਵੇਂ ਮਾਮਲਿਆਂ ਦੇ ਏਜੰਟ ਲਾਪਤਾ ਹੋ ਗਏ ਹਨ। ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਹੈ। ਅਮਰੀਕਾ ਭੇਜਣ ਲਈ ਰਜਤ ਨਾਲ ਹੋਏ ਧੋਖੇ ਦੀ ਜਾਂਚ ਪਿੰਡ ਸੈਦਪੁਰਾ ਦੇ ਦੋ ਏਜੰਟਾਂ ਬਲਬੀਰ ਸਿੰਘ ਬੀਰਾ ਅਤੇ
ਚਰਨਜੀਤ ਸਿੰਘ ਦੀ ਸੁਲਤਾਨਪੁਰ ਲੋਧੀ ਦੇ ਡੀ.ਐੱਸ.ਪੀ. ਸ਼ਰਣ ਸਿੰਘ ਗੱਲ ਕਰ ਰਹੇ ਹਨ। ਜਦ ਕਿ ਕੈਨੇਡਾ ਭੇਜਣ ਦੇ ਮਾਮਲੇ ਵਿੱਚ ਏਜੰਟ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਵੱਲੋਂ ਚੈੱਕ ਦੀ ਜਾਂਚ ਏ.ਸੀ.ਪੀ. ਸਿਮਰਤ ਕੌਰ ਕਰ ਰਹੇ ਹਨ। ਬਿਕਰਮਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਪਿੰਡ ਬੇਗੋਵਾਲ ਤੋਂ ਕੈਨੇਡਾ ਭੇਜਣ ਲਈ ਏਜੰਟ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਪਿੰਡ ਵੱਲੋਂ ਚੱਕ ਨੇ ਲਗਭਗ ਡੇਢ ਸਾਲ ਪਹਿਲਾਂ ਕਈ ਕਿਸ਼ਤਾਂ ਵਿੱਚ 30 ਲੱਖ ਰੁਪਏ ਹਥਿਆ ਲਏ।
ਏਜੰਟਾਂ ਨੇ ਬਿਕਰਮਜੀਤ ਸਿੰਘ ਨੂੰ ਸਾਊਥ ਅਫ਼ਰੀਕਾ ਭੇਜ ਦਿੱਤਾ। ਉਸ ਨੂੰ ਉੱਥੇ ਸੱਤ ਮਹੀਨੇ ਰੱਖੀ ਰੱਖਿਆ ਅਤੇ ਲਾਰਾ ਲਗਾਇਆ ਕਿ ਉਸ ਨੂੰ ਕੈਨੇਡਾ ਭੇਜ ਦਿੱਤਾ ਜਾਵੇਗਾ ਪਰ ਨਹੀਂ ਭੇਜਿਆ ਗਿਆ। ਬਿਕਰਮਜੀਤ ਸਿੰਘ ਦੇ ਪਿਤਾ ਨੇ 8 ਜਨਵਰੀ 2019 ਨੂੰ ਐਸਐਸਪੀ ਕਪੂਰਥਲਾ ਨੂੰ ਦਰਖ਼ਾਸਤ ਦੇ ਦਿੱਤੀ। ਇਸ ਮਾਮਲੇ ਦੀ ਜਾਂਚ ਏਸੀਪੀ ਸਿਮਰਤ ਕੌਰ ਕਰ ਰਹੇ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਏਜੰਟ ਲਾਪਤਾ ਹੈ। ਪਰ ਜਲਦੀ ਹੀ ਕਾ-ਬੂ ਕਰ ਲਿਆ ਜਾਵੇਗਾ।
ਅਮਰੀਕਾ ਜਾਣ ਦੇ ਚੱਕਰ ਵਿੱਚ 1825000 ਰੁਪਏ ਗੁਆਉਣ ਵਾਲੇ ਰਜਤ ਦੀ ਮਾਂ ਬਲਵਿੰਦਰ ਕੌਰ ਵਾਸੀ ਠੱਠਾ ਨਵਾਂ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਕਿ ਸੈਦਪੁਰ ਦੇ ਏਜੰਟ ਬਲਵੀਰ ਸਿੰਘ ਬੀਰਾ ਅਤੇ ਚਰਨਜੀਤ ਸਿੰਘ ਨੇ ਉਨ੍ਹਾਂ ਨਾਲ 1825000 ਰੁਪਏ ਦਾ ਧੋ-ਖਾ ਕੀਤਾ ਹੈ। ਸੁਲਤਾਨਪੁਰ ਲੋਧੀ ਦੇ ਡੀਐਸਪੀ ਸਰਵਣ ਸਿੰਘ ਬੱਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਦੋਵੇਂ ਏਜੰਟ ਕਿਧਰੇ ਭੱਜ ਗਏ ਹਨ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜ-ਲ-ਦੀ ਹੀ ਕਾ-ਬੂ ਕਰ ਲਿਆ ਜਾਵੇਗਾ।