ਮੁਕਤਸਰ ਦਾ ਇੱਕ ਨੌਜਵਾਨ ਕਿਸਾਨ ਗੁਰਜਿੰਦਰ ਸਿੰਘ ਅੱਜ ਕੱਲ੍ਹ ਸਾਡੇ ਸਾਰਿਆਂ ਲਈ ਪ੍ਰੇ-ਰ-ਨਾ ਸਰੋਤ ਬਣਿਆ ਹੋਇਆ ਹੈ। ਉਹ ਘਰਾਂ ਦੇ ਕੂੜੇ ਤੋਂ ਆਰਗੈਨਿਕ ਖਾਦ ਤਿਆਰ ਕਰਕੇ ਸਬਜ਼ੀਆਂ ਦੀ ਖੇਤੀ ਕਰ ਰਿਹਾ ਹੈ। ਇਸ ਕਿਸਾਨ ਗੁਰਜਿੰਦਰ ਸਿੰਘ ਦੁਆਰਾ ਮੁਹੱਲਾ ਨਿਵਾਸੀਆਂ ਨੂੰ ਕੂੜੇ ਦੇ ਬਦਲੇ ਸਬਜ਼ੀਆਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਉਸ ਦੀ ਇਸ ਪੇਸ਼ਕਸ਼ ਤੋਂ ਉਸ ਦੇ ਮੁਹੱਲਾ ਨਿਵਾਸੀ ਕਾਫ਼ੀ ਖ਼ੁ-ਸ਼ ਹਨ। ਜਿੱਥੇ ਇਸ ਤਰ੍ਹਾਂ ਖੇਤੀ ਕਰਨ ਨਾਲ ਸਾਨੂੰ ਸ਼ੁੱਧ ਅਤੇ ਸਾਫ਼ ਸੁਥਰੀਆਂ ਸਬਜ਼ੀਆਂ ਮਿਲਦੀਆਂ ਹਨ।
ਉੱਥੇ ਹੀ ਘਰਾਂ ਦੇ ਕੂੜੇ ਕਰਕਟ ਦਾ ਵੀ ਸੌਖ ਨਾਲ ਨਿ-ਪ-ਟਾ-ਰਾ ਹੋ ਸਕਦਾ ਹੈ। ਇਹ ਨੌਜਵਾਨ ਤਿੰਨ ਸਾਲ ਇੰਗਲੈਂਡ ਵਿੱਚ ਪੜ੍ਹਾਈ ਕਰਕੇ ਆਇਆ ਹੈ ਅਤੇ ਹੁਣ ਉਹ ਲਾਅ ਕਰ ਰਿਹਾ ਹੈ। ਵਿਦੇਸ਼ ਤੋਂ ਵਾਪਸ ਆ ਕੇ ਉਸ ਨੇ ਵਿਦੇਸ਼ ਦੀ ਤਰਜ਼ ਤੇ ਇੱਥੇ ਸਬਜ਼ੀਆਂ ਦੀ ਖੇਤੀ ਕਰਨ ਦਾ ਕੰਮ ਸ਼ੁਰੂ ਕੀਤਾ। ਉਸ ਨੇ ਘਰਾਂ ਦੀਆਂ ਰਸੋਈਆਂ ਦੇ ਬਚਦੇ ਕੂੜੇ ਨੂੰ ਇੱਕ ਜ਼ਮੀਨ ਵਿੱਚ ਇਕੱਠਾ ਕੀਤਾ। ਗੁਰਜਿੰਦਰ ਸਿੰਘ ਦੇ ਦੱਸਣ ਅਨੁਸਾਰ ਦੋ ਕਨਾਲ ਜ਼ਮੀਨ ਵਿੱਚ ਉਸ ਨੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਤੋਂ ਉਹ ਸਾਰਾ ਕੂ-ੜਾ ਸੁ-ਟ-ਵਾ ਲਿਆ।
ਜੋ ਗ-ਲ-ਣ-ਸ਼ੀ-ਲ ਹੋਵੇ। ਇਸ ਵਿੱਚ ਕੰਚ ਜਾਂ ਲੋਹਾ ਨਾ ਹੋਵੇ। ਫਿਰ ਇਸ ਕੂੜੇ ਉੱਤੇ ਉਸ ਨੇ ਕੁੱਝ ਮਿੱਟੀ ਸੁ-ਟ-ਵਾ ਦਿੱਤੀ। ਜਦੋਂ ਕੁਝ ਮਹੀਨੇ ਵਿੱਚ ਇਹ ਕੂੜਾ ਗਲ ਗਿਆ ਤਾਂ ਇਸ ਜ਼ਮੀਨ ਤੇ ਸਬਜ਼ੀਆਂ ਉਗਾਈਆਂ ਗਈਆਂ। ਉਨ੍ਹਾਂ ਨੂੰ ਇਸ ਜ਼ਮੀਨ ਤੋਂ ਸਬਜ਼ੀਆਂ ਦੀ ਬਹੁਤ ਵਧੀਆ ਪੈਦਾਵਾਰ ਹਾਸਿਲ ਹੋਈ। ਇਹ ਸਬਜ਼ੀਆਂ ਆਰਗੈਨਿਕ ਤਰੀਕੇ ਨਾਲ ਉਗਾਈਆਂ ਹੋਣ ਕਾਰਨ ਸਿਹਤ ਲਈ ਵੀ ਫਾ-ਇ-ਦੇ-ਮੰ-ਦ ਹਨ। ਉਨ੍ਹਾਂ ਨੇ ਦੋ ਪੱਕੀਆਂ ਖੁਰਲੀਆਂ ਬਣਾਈਆਂ ਹਨ। ਜਿਨ੍ਹਾਂ ਵਿੱਚ ਕੂੜਾ ਦਬਾ ਦਿੱਤਾ ਜਾਂਦਾ ਹੈ। ਜਦੋਂ ਇਹ ਗਲ ਜਾਂਦਾ ਹੈ ਤਾਂ ਇਸ ਦੀ ਸਬਜ਼ੀਆਂ ਵਿੱਚ ਖਾਦ ਦੇ ਤੌਰ ਤੇ ਵਰਤੋਂ ਕੀਤੀ ਜਾਂਦੀ ਹੈ।
ਉਹ ਆਪਣੇ ਗੁਆਂਢੀਆਂ ਨੂੰ ਕੂੜੇ ਬਦਲੇ ਸਬਜ਼ੀਆਂ ਦੀ ਪੇਸ਼ਕਸ਼ ਕਰਦੇ ਹਨ। ਇਸ ਤਰ੍ਹਾਂ ਕਰਕੇ ਘਰਾਂ ਵਿੱਚ ਪੈਦਾ ਹੋਣ ਵਾਲੇ ਕੂੜੇ ਦਾ ਅਸੀਂ ਖ਼ੁਦ ਹੀ ਨਿ-ਪ-ਟਾ-ਰਾ ਕਰ ਸਕਦੇ ਹਾਂ। ਇਸ ਤੋਂ ਬਿਨਾਂ ਇਸ ਨਾਲ ਸਾਨੂੰ ਆਰਗੈਨਿਕ ਤਰੀਕੇ ਨਾਲ ਉਗਾਈਆਂ ਸਬਜ਼ੀਆਂ ਹਾਸਿਲ ਹੋ ਸਕਦੀਆਂ ਹਨ। ਉਹ ਪੰਜ ਸਾਲ ਤੋਂ ਇਸ ਤਰੀਕੇ ਨਾਲ ਸਬਜ਼ੀਆਂ ਉਗਾ ਰਿਹਾ ਹੈ। ਉਨ੍ਹਾਂ ਨੇ ਨਗਰ ਕੌਂਸਲ ਨੂੰ ਵੀ ਸਲਾਹ ਦਿੱਤੀ ਹੈ ਕਿ ਜਨਤਾ ਨੂੰ ਇਸ ਸਬੰਧੀ ਜਾ-ਗ-ਰੂ-ਕ ਕੀਤਾ ਜਾਵੇ। ਇਸ ਨਾਲ ਜਿੱਥੇ ਸਾਨੂੰ ਵਧੀਆ ਸਬਜ਼ੀਆਂ ਮਿਲਣਗੀਆਂ। ਉੱਥੇ ਹੀ ਕੂੜੇ ਦਾ ਵੀ ਨਿ-ਪ-ਟਾ-ਰਾ ਹੋ ਸਕੇਗਾ।