ਆਓ ਮਿਲੋ ਪੰਜਾਬ ਦੇ ਬਠਿੰਡਾ ਜਿਲ੍ਹੇ ਦੇ ਸਭ ਤੋਂ ਨਿਕੀ ਉਮਰ ਦੇ ਸਮਾਜਸੇਵੀ ਮੋਨਿਤ ਬਾਂਸਲ ਨੂੰ ਮੋਨਿਤ ਅਜਕਲ੍ਹ ਰਾਮਪੁਰਾ ਦੀ ਮੰਦਿਰ ਵਾਲੀ ਗਲੀ ਵਿੱਚ ਰਹਿੰਦਾ ਹੈ। ਮੋਨਿਤ ਅਜੇ ਤਕਰੀਬਨ 6 ਸਾਲ ਦਾ ਹੀ ਸੀ ਕਿ ਉਸ ਦੀ ਮਾਤਾ ਵੀਨੂੰ ਬਾਂਸਲ ਦੀਆਂ ਦੋਨੋਂ ਕਿਡਨੀਆਂ ਫੇਲ ਹੋ ਗਈਆਂ ਸਨ ਤਦ ਡਾਕਟਰਾਂ ਦੁਆਰਾ ਪੂਰੀ ਕੋਸ਼ਿਸ ਕਰਨ ਦੇ ਬਾਵਜ਼ੂਦ ਵੀ ਵੀਨੂੰ ਬਾਂਸਲ ਨੂੰ ਬਚਾਇਆ ਨਹੀਂ ਸੀ ਜਾ ਸਕਿਆ।
ਸਿਰਫ 8 ਸਾਲ ਦੀ ਛੋਟੀ ਉਮਰ ਵਿੱਚ ਮਾਂ ਦੇ ਚਲੇ ਜਾਣ ਤੋਂ ਬਾਅਦ ਮੋਨਿਤ ਨੇ ਆਪਣਾ ਪੂਰਾ ਧਿਆਨ ਜ਼ਰੂਰਤਮੰਦਾਂ ਦੀ ਸੇਵਾ ਵਿੱਚ ਲਾ ਦਿੱਤਾ ਅਤੇ ਸਕੂਲ ਟਾਈਮ ਤੋਂ ਬਾਅਦ ਸਮਾਜਸੇਵਾ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ,ਮੋਨਿਤ ਨੇ ਗਰੀਬਾਂ ਦੇ ਲਈ ਰਾਸ਼ਨ ਤੇ ਖਾਣਾ ਵੰਡਣ ਲੱਗਾ ਅਤੇ ਪੈਸੇ ਇਕੱਠੇ ਕਰਕੇ ਝੁੱਗੀ ਝੋਪੜੀ ਵਿੱਚ ਗਰੀਬ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਬੂਟ ਵੰਡਣੇ ਸ਼ੁਰੂ ਕਰ ਦਿੱਤੇ ਮੋਨਿਤ ਕਦੇ ਵੀ ਪਾਕੇਟ ਮਨੀ ਨਹੀਂ ਖਰਚਦਾ ਉਹ ਮਹੀਨੇ ਬਾਅਦ ਜਿੰਨਾ ਵੀ ਪੈਸੇ ਇਕੱਠੇ ਕਰਦਾ ਹੈ ਉਸਦਾ ਸਾਮਾਨ ਵੰਡ ਦਿੰਦਾ ਹੈ ਮੋਨਿਤ ਕਹਿਣ ਅਨੁਸਾਰ ਉਸ ਦੇ ਦਿਲ ਨੂੰ ਸਾਮਾਜ ਸੇਵਾ ਕਰਕੇ ਸਕੂਨ ਮਿਲਦਾ ਹੈ।
ਜਿਸ ਉਮਰ ਵਿੱਚ ਬੱਚੇ ਮੋਬਾਇਲ ਉੱਤੇ ਵੀਡਿਓ ਗੇਮਾਂ ਤੇ ਕਾਰਟੂਨ ਦੇਖਣ ਵਿੱਚ ਬਿਜ਼ੀ ਰਹਿੰਦੇ ਨੇ ਉਸ ਉਮਰ ਵਿੱਚ ਮੋਨਿਤ ਦੇ ਵਿੱਚ ਸਾਮਾਜ ਸੇਵਾ ਕਰਨ ਦਾ ਜਾਨੂੰਨ ਹੈ। ਸਾਡੇ ਵੱਲੋਂ ਬਠਿੰਡਾ ਜਿਲ੍ਹੇ ਦੇ ਇਸ ਸਭ ਤੋਂ ਛੋਟੀ ਉਮਰ ਦੇ ਸਾਮਾਜ ਸੇਵੀ ਨੂੰ ਦਿਲੋਂ ਸਲੂਟ ਹੈ ਤੁਸੀਂ ਵੀ ਇਸ ਬੱਚੇ ਦੀ ਹੋਂਸਲਾ ਅਫ਼ਜਾਈ ਜਰੂਰ ਕਰਨਾ ਤਾਂ ਕਿ ਇਸ ਬੱਚੇ ਵਿੱਚ ਹੋਰ ਚੰਗੇ ਕੰਮ ਕਰਨ ਦੀ ਹਿੰਮਤ ਆਵੇ।