ਅੱਜ ਕੱਲ੍ਹ ਚੱਲ ਰਹੇ ਕੋਰੋਨਾ ਦੇ ਦੌਰ ਵਿੱਚ ਜਿੰਨਾ ਜਰੂਰੀ ਹੈ ਇਮਿਊਨਿਟੀ ਨੂੰ ਮਜ਼ਬੂਤ ਰੱਖਣਾ ਹੈ ਉਸ ਤੋਂ ਵੱਧ ਬਹੁਤ ਜਰੂਰੀ ਹੈ ਖੂਨ ਵਿੱਚ ਆਕਸੀਜਨ ਦੇ ਪੱਧਰ ਨੂੰ ਠੀਕ ਰੱਖਣਾ। ਇਮਿਊਨਿਟੀ ਨੂੰ ਵਧਾਉਣ ਦੇ ਲਈ ਅਸੀਂ ਆਪਣੀ ਖੁਰਾਕ ਦੇ ਵਿਚ ਕਈ ਕਿਸਮਾਂ ਦੇ ਫਲਾਂ ਨੂੰ ਸ਼ਾਮਲ ਕਰਦੇ ਹਾਂ। ਪ੍ਰੰਤੂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫਲਾਂ ਦੇ ਬਾਰੇ ਜਾਣਕਾਰੀ ਦੇਵਾਂਗੇ ਜਿਹੜੇ ਖੂਨ ਵਿਚ ਆਕਸੀਜਨ ਦੇ ਪੱਧਰ ਨੂੰ ਬਣਾ ਕੇ ਰੱਖਣ ਵਿਚ ਤੁਹਾਡੀ ਪੂਰੀ ਮਦਦ ਕਰ ਸਕਦੇ ਹਨ। ਜੇਕਰ ਇਨ੍ਹਾਂ ਫਲਾਂ ਨੂੰ ਖੁਰਾਕ ਵਿਚ ਸ਼ਾਮਲ ਕਰ ਲਿਆ ਜਾਵੇ ਤਾਂ ਆਕਸੀਜਨ ਦਾ ਪੱਧਰ ਸਹੀ ਰਹੇਗਾ ਅਤੇ ਇਮਿਊਨਿਟੀ ਵੀ ਕਾਫੀ ਮਜ਼ਬੂਤ ਹੋਵੇਗੀ। ਇਸਦੇ ਨਾਲ ਹੀ ਸਰੀਰ ਨੂੰ ਕਈ ਕਿਸਮਾਂ ਦੇ ਹੋਰ ਸਿਹਤ ਲਾਭ ਵੀ ਹੋਣਗੇ। ਆਓ ਲੈਂਦੇ ਹਾਂ ਉਨ੍ਹਾਂ ਬਾਰੇ ਜਾਣਕਾਰੀ।
1. ਬਲੂਬੇਰੀ ਤੇ ਸਟ੍ਰਾਬਰੀ
ਆਪਣੇ ਖੂਨ ਵਿਚ ਆਕਸੀਜਨ ਦਾ ਪੱਧਰ ਬਣਾਈ ਰੱਖਣ ਲਈ ਬਲੂਬੇਰੀ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰਨਾ ਜਰੂਰੀ ਹੈ। ਇਹ ਪ੍ਰੋਟੀਨ ਫਾਈਬਰ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਪੋਟਾਸ਼ੀਅਮ ਸੋਡੀਅਮ ਜ਼ਿੰਕ ਵਿਟਾਮਿਨ ਈ ਸੀ ਬੀ 6 ਅਤੇ ਥਿਆਮੀਨ ਦੇ ਨਾਲ ਭਰਪੂਰ ਹੁੰਦੇ ਹਨ ਜਿਹੜੇ ਆਕਸੀਜਨ ਦੇ ਨਾਲ ਖੂਨ ਵਿੱਚ ਪ੍ਰਤੀਰੋਧਕ ਸ਼ਕਤੀ ਨੂੰ ਵੀ ਵਧਾਉਂਦੇ ਹਨ। ਸਟ੍ਰਾਬੇਰੀ ਦੇ ਵਿੱਚ ਕਾਫੀ ਪੌਸ਼ਟਿਕ ਤੱਤ ਵੀ ਮੌਜੂਦ ਹੁੰਦੇ ਹਨ ਜਿਵੇਂ ਰਿਬੋਫਲੇਵਿਨ ਨਿਆਸੀਨ ਵਿਟਾਮਿਨ ਬੀ 6 ਫੋਲੇਟ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਫਾਸਫੋਰਸ ਪੋਟਾਸ਼ੀਅਮ ਅਤੇ ਜ਼ਿੰਕ ਵਰਗੇ ਪੌਸ਼ਟਿਕ ਤੱਤ ਵੀ ਹੁੰਦੇ ਹਨ। ਇਹ ਦੋਵੇਂ ਇਨਸਾਨ ਦੇ ਬਲੱਡ ਵਿੱਚ ਆਕਸੀਜਨ ਨੂੰ ਵਧਾਉਣ ਅਤੇ ਖੂਨ ਵਿਚ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਹੀ ਲਾਭਦਾਇਕ ਹਨ ।
2. ਨਾਸ਼ਪੱਤੀ ਤੇ ਪਾਈਨਐਪਲ
ਸਾਨੂੰ ਆਪਣੀ ਖੁਰਾਕ ਦੇ ਵਿਚ ਨਾਸ਼ਪਾਤੀ ਅਤੇ ਅਨਾਨਾਸ ਨੂੰ ਵੀ ਸ਼ਾਮਲ ਕਰਨਾ ਚਾਹੀਦਾ ਹੈ ਇਹ ਖੂਨ ਵਿਚ ਆਕਸੀਜਨ ਦੇ ਪੱਧਰ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਨਾਸ਼ਪਾਤੀਆਂ ਦੇ ਵਿਚ ਵਿਟਾਮਿਨ ਸੀ ਵਿਟਾਮਿਨ ਕੇ ਪੋਟਾਸ਼ੀਅਮ ਪ੍ਰੋਟੀਨ ਫਾਈਬਰ ਅਤੇ ਤਾਂਬੇ ਜਿਹੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜਦੋਂ ਕਿ ਪਾਈਨਐਪਲ ਵਿਚ ਆਕਸੀਜਨ ਦੇ ਪੱਧਰ ਨੂੰ ਵਧਾਉਣ ਦੇ ਲਈ ਵਿਟਾਮਿਨ ਬੀ ਫੋਲੇਟ ਥਿਆਮੀਨ ਪੈਂਟੋਥੈਨਿਕ ਐਸਿਡ ਬਰੋਮਲੇਨ ਨਿਆਸੀਨ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਅਤੇ ਇਹ ਪ੍ਰਤੀਰੋਧਕ ਸ਼ਕਤੀ ਨੂੰ ਵੀ ਮਜ਼ਬੂਤ ਕਰਕੇ ਇਨਸਾਨ ਦੇ ਸਰੀਰ ਨੂੰ ਕਈ ਹੋਰ ਫਾਇਦੇ ਵੀ ਪਹੁੰਚਾਉਂਦੇ ਹਨ।
3. ਕੀਵੀ ਤੇ ਤਰਬੂਜ਼
ਸਾਡੇ ਸਰੀਰ ਲਈ ਕੀਵੀ ਦਾ ਸੇਵਨ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਕੀਵੀ ਦੇ ਵਿਚ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਫਾਸਫੋਰਸ ਪੋਟਾਸ਼ੀਅਮ ਜ਼ਿੰਕ ਤਾਂਬਾ ਸੇਲੇਨੀਅਮ ਅਤੇ ਪ੍ਰੋਟੀਨ ਬਹੁਤ ਸਾਰੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜਿਹੜੇ ਸਰੀਰ ਵਿਚ ਖੂਨ ਦੇ ਆਕਸੀਜਨ ਨੂੰ ਵਧਾਉਣ ਦੇ ਨਾਲ-ਨਾਲ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਵਿਚ ਵੀ ਮਦਦ ਕਰਦੇ ਹਨ ਅਤੇ ਦੂਜੇ ਪਾਸੇ ਤਰਬੂਜ ਵਿਚ ਵਿਟਾਮਿਨ ਸੀ ਵਿਟਾਮਿਨ ਏ ਪੋਟਾਸ਼ੀਅਮ ਮੈਗਨੀਸ਼ੀਅਮ ਵਿਟਾਮਿਨ ਬੀ 1 ਵਿਟਾਮਿਨ ਬੀ 5 ਵਿਟਾਮਿਨ ਬੀ 6 ਦੀ ਮੌਜੂਦਗੀ ਖੂਨ ਵਿਚ ਆਕਸੀਜਨ ਅਤੇ ਇਮਿਯੂਨਿਟੀ ਨੂੰ ਵਧਾਉਣ ਵਿਚ ਮਦਦ ਕਰਦੀ ਹੈ ਅਤੇ ਨਾਲ ਹੀ ਸਾਡੀ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੀ ਹੈ।
4. ਪਪੀਤਾ ਅਤੇ ਅੰਬ
ਪਪੀਤੇ ਦਾ ਫਲ ਸਿਹਤ ਲਈ ਕਈ ਤਰੀਕਿਆਂ ਨਾਲ ਲਾਭਕਾਰੀ ਹੈ। ਇਸ ਦੇ ਵਿਚ ਮੌਜੂਦ ਪੋਟਾਸ਼ੀਅਮ ਕਾਰਬੋਹਾਈਡਰੇਟ ਪ੍ਰੋਟੀਨ ਵਿਟਾਮਿਨ ਏ ਬੀ ਸੀ ਫਾਈਬਰ ਅਤੇ ਕੈਲਸ਼ੀਅਮ ਪੌਸ਼ਟਿਕ ਤੱਤ ਖੂਨ ਵਿਚ ਆਕਸੀਜਨ ਦੇ ਪੱਧਰ ਨੂੰ ਵਧਾਉਣ ਵਿਚ ਮਦਦਗਾਰ ਹਨ। ਉਹ ਇਮਿਯੂਨਿਟੀ ਨੂੰ ਵੀ ਮਜ਼ਬੂਤ ਕਰਦੇ ਹਨ ਅਤੇ ਖੂਨ ਵਿਚ ਆਕਸੀਜਨ ਦੇ ਪੱਧਰ ਨੂੰ ਵਧਾਉਣ ਲਈ ਇਕੋ ਸਮੇਂ ਅੰਬਾਂ ਦਾ ਸੇਵਨ ਕਰਨਾ ਵੀ ਲਾਭਦਾਇਕ ਹੈ। ਇਸ ਤੋਂ ਇਲਾਵਾ ਅੰਬਾਂ ਵਿਚ ਮੌਜੂਦ ਪੌਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ ਸੀ ਥਾਈਮਾਈਨ ਰਿਬੋਫਲੇਵਿਨ ਨਿਆਸੀਨ ਕੈਲਸ਼ੀਅਮ ਆਇਰਨ ਮੈਗਨੀਸ਼ੀਅਮ ਫਾਸਫੋਰਸ ਸੋਡੀਅਮ ਅਤੇ ਜ਼ਿੰਕ ਵੀ ਸਰੀਰ ਨੂੰ ਕਈ ਹੋਰ ਫਾਇਦੇ ਕਰਦੇ ਹਨ।