ਅੰਬ ਨੂੰ ਖਾਣਾ ਗਰਮੀਆਂ ਦੇ ਮੌਸਮ ਵਿਚ ਹਰ ਕੋਈ ਪਸੰਦ ਕਰਦਾ ਹੈ। ਪੱਕੇ ਹੋਏ ਮਿੱਠੇ ਅੰਬਾਂ ਤੋਂ ਇਲਾਵਾ ਲੋਕ ਕੱਚੀ ਅੰਬੀ ਨੂੰ ਵੀ ਬਹੁਤ ਸ਼ੌਕ ਨਾਲ ਖਾਂਦੇ ਹਨ। ਸੁਆਦ ਵਿਚ ਖੱਟੀ ਮਿੱਠੀ ਤੇ ਚਟਪਟੀ ਅੰਬੀ ਦਾ ਸਵਾਦ ਅਸਲ ਵਿਚ ਮਜ਼ੇਦਾਰ ਹੁੰਦਾ ਹੈ ਪਰ ਇਸ ਵਿਚ ਗੁਣ ਵੀ ਬਹੁਤ ਸਾਰੇ ਹੁੰਦੇ ਹਨ। ਕੱਚੇ ਅੰਬ ਵਿੱਚ ਬਹੁਤ ਮਾਤਰਾ ਵਿੱਚ ਵਿਟਾਮਿਨ ਸੀ ਵਿਟਾਮਿਨ ਏ ਵਿਟਾਮਿਨ ਬੀ 6 ਤੇ ਵਿਟਾਮਿਨ ਕੇ ਪਾਏ ਜਾਂਦੇ ਹਨ। ਇਕੱਲੇ ਸਿਰਫ਼ ਇਹ ਹੀ ਨਹੀਂ ਹੋਰ ਇਸ ਵਿਚ ਮੈਗਨੀਸ਼ੀਅਮ ਕੈਲਸ਼ੀਅਮ ਆਇਰਨ ਫਾਈਬਰ ਦੀ ਚੰਗੀ ਮਾਤਰਾ ਵੀ ਪਾਈ ਜਾਂਦੀ ਹੈ ਜੋ ਕਿ ਲੀਵਰ ਨੂੰ ਤੰਦਰੁਸਤ ਰੱਖਣ ਦੇ ਵਿਚ ਬਹੁਤ ਲਾਭਦਾਇਕ ਹੈ। ਇਸ ਤੋਂ ਇਲਾਵਾ ਅੰਬ ਵਿੱਚ ਬਹੁਤ ਸਾਰੇ ਐਂਟੀ-ਐਕਸੀਡੈਂਟ ਤੱਤ ਵੀ ਹੁੰਦੇ ਹਨ ਜੋ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਬਹੁਤ ਮਦਦ ਕਰਦੇ ਹਨ। ਤੁਸੀਂ ਇਸ ਨੂੰ ਕਿਸੇ ਵੀ ਰੂਪ ਵਿਚ ਵੀ ਖਾ ਸਕਦੇ ਹੋ ਜਿਵੇਂ ਕਿ ਚਟਣੀ ਅੰਬ ਪੰਨਾ ਸ਼ਰਬਤ ਆਦਿ ਵਿਚ। ਆਓ pharmeasy.in ਉਤੇ ਪ੍ਰਕਾਸ਼ਤ ਰਿਪੋਰਟ ਦੇ ਅਨੁਸਾਰ ਅਸੀਂ ਜਾਣਦੇ ਹਾਂ ਕਿ ਕੱਚੇ ਅੰਬ ਦੇ ਹੋਰ ਕੀ ਫ਼ਾਇਦੇ ਹੁੰਦੇ ਹਨ ਜਿਨ੍ਹਾਂ ਦੇ ਕਾਰਨ ਸਾਨੂੰ ਇਨ੍ਹਾਂ ਨੂੰ ਗਰਮੀ ਦੇ ਮੌਸਮ ਵਿੱਚ ਆਪਣੇ ਭੋਜਨ ਵਿੱਚ ਜਰੂਰ ਵਰਤਣਾ ਚਾਹੀਦਾ ਹੈ।
ਅੰਬ ਗਰਮੀ ਦੇ ਮੌਸਮ ਵਿਚ ਇਹ ਸਰੀਰ ਨੂੰ ਹੀਟਸਟ੍ਰੋਕ ਤੋਂ ਬਚਾਉਣ ਲਈ ਮਦਦਗਾਰ ਹੈ ਅਤੇ ਸਰੀਰ ਨੂੰ ਹਾਈਡਰੇਟ ਕਰਦਾ ਹੈ। ਇਹ ਸਾਡੇ ਸਰੀਰ ਵਿਚੋਂ ਸੋਡੀਅਮ ਕਲੋਰਾਈਡ ਅਤੇ ਆਇਰਨ ਦੇ ਐਕਸੈਸਿਵ ਨਿਕਾਸ ਨੂੰ ਰੋਕ ਦਿੰਦਾ ਹੈ। ਇਹ ਸਰੀਰ ਉਪਰ ਹੋਣ ਵਾਲੀ ਪਿੱਤ ਤੋਂ ਵੀ ਕਾਫੀ ਰਾਹਤ ਦਿੰਦਾ ਹੈ ਅਤੇ ਉਸ ਨੂੰ ਹੋਣ ਤੋਂ ਬਚਾ ਕਰਦਾ ਹੈ। ਗਰਮੀਆਂ ਵਿਚ ਤੁਸੀਂ ਵਰਕਆਊਟ ਤੋਂ ਬਾਅਦ ਵਿਚ ਵੀ ਇਸ ਦਾ ਸੇਵਨ ਕਰ ਸਕਦੇ ਹੋ ਇਹ ਤੁਹਾਨੂੰ ਤੁਰੰਤ ਰਿਹਾਈਡਰੇਟ ਕਰ ਦੇਵੇਗਾ। ਅੰਬ ਵਿਚ ਵਿਟਾਮਿਨ ਸੀ ਵਿਟਾਮਿਨ ਕੇ ਅਤੇ ਐਂਟੀ ਆਕਸੀਡੈਂਟ ਗੁਣਾਂ ਕਾਰਨ ਸ਼ਾਨਦਾਰ ਇਮਿਊਨ ਬੂਸਟਰ ਹੁੰਦੇ ਹਨ ਜੋ ਸਰੀਰ ਵਿਚ ਵਾਈਟ ਬਲੱਡ ਸੈੱਲਾਂ ਨੂੰ ਵਧਾਉਣ ਲਈ ਮਦਦਗਾਰ ਹਨ ਜੋ ਸਾਡੇ ਸਰੀਰ ਨੂੰ ਬਾਹਰੀ ਵਾਇਰਸਾਂ ਵਿਰੁੱਧ ਲੜਨ ਦੇ ਲਈ ਮਜਬੂਤ ਕਰਦੇ ਹਨ।
ਕੱਚਾ ਅੰਬ ਖਾਣ ਨਾਲ ਜੇਕਰ ਤੁਹਾਨੂੰ ਐਸਿਡਿਟੀ ਜਾਂ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਹੋ ਰਹੀਆਂ ਹਨ ਤਾਂ ਉਨ੍ਹਾਂ ਨੂੰ ਰੋਕਣ ਲਈ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਰਹੇਗਾ। ਇਸ ਨਾਲ ਤੁਹਾਨੂੰ ਕਬਜ਼ ਅਤੇ ਪੇਟ ਦੀਆਂ ਸਾਰੀਆਂ ਬਿਮਾਰੀਆਂ ਨਾਲ ਲੜਨ ਵਿੱਚ ਮਦਦ ਮਿਲੇਗੀ। ਜੇਕਰ ਉਲਟੀਆਂ ਜਾਂ ਮਤਲੀ ਦੀ ਸਮੱਸਿਆ ਹੈ ਤਾਂ ਤੁਸੀਂ ਕੱਚੇ ਅੰਬ ਵਿਚ ਕਾਲਾ ਨਮਕ ਲਾਓ ਅਤੇ ਇਸ ਨੂੰ ਖਾਓ ਇਹ ਤੁਹਾਨੂੰ ਕਾਫੀ ਰਾਹਤ ਪ੍ਰਦਾਨ ਕਰੇਗਾ। ਕੱਚਿਆਂ ਅੰਬਾਂ ਦਾ ਨਿਯਮਤ ਸੇਵਨ ਕਰਨ ਦੇ ਨਾਲ ਤੁਸੀਂ ਨਾ ਸਿਰਫ਼ ਆਪਣੇ ਵਾਲਾਂ ਨੂੰ ਕਾਲੇ ਰੱਖ ਸਕਦੇ ਹੋ ਬਲਕਿ ਤੁਸੀਂ ਮੁਲਾਇਮ ਅਤੇ ਚਮਕਦਾਰ ਚਮੜੀ ਵੀ ਆਸਾਨੀ ਨਾਲ ਹਾਸਿਲ ਕਰ ਸਕਦੇ ਹੋ।
ਅਗਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਤੁਹਾਡੀ ਖੰਡ ਦਾ ਲੇਵਲ ਵੀ ਇਸ ਦੇ ਸੇਵਨ ਕਰਨ ਨਾਲ ਘੱਟ ਜਾਂਦਾ ਹੈ ਅਤੇ ਤੁਸੀਂ ਇਸ ਦੀ ਵਰਤੋਂ ਕਰ ਕੇ ਆਸਾਨੀ ਨਾਲ ਸਰੀਰ ਵਿਚ ਆਇਰਨ ਦੀ ਸਪਲਾਈ ਕਰ ਸਕਦੇ ਹੋ। ਜੇਕਰ ਤੁਹਾਨੂੰ ਸਵੇਰ ਦੀ ਮਾਰਨਿੰਗ ਸਿੱਕਨੈੱਸ ਐਸਿਡਿਟੀ ਕਬਜ਼ ਆਦਿ ਦੀ ਪ੍ਰੇਸ਼ਾਨੀਆਂ ਹੋ ਰਹੀਆਂ ਹਨ ਤਾਂ ਇਹ ਤੁਹਾਡੇ ਪਾਚਨ ਨੂੰ ਬਿਹਤਰ ਬਣਾਉਣ ਲਈ ਮਦਦਗਾਰ ਹੈ ਤੇ ਇਨ੍ਹਾਂ ਸਮੱਸਿਆਵਾਂ ਤੋਂ ਬਚਾ ਕਰਦਾ ਹੈ। ਇਹ ਦਿਲ ਦੀ ਤੰਦਰੁਸਤੀ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਹ ਕੋਲੈਸਟ੍ਰੋਲ ਅਤੇ ਫੈਟੀ ਐਸਿਡ ਦੇ ਪੱਧਰਾਂ ਨੂੰ ਕੰਟਰੋਲ ਵਿਚ ਰੱਖਦਾ ਹੈ ਇਸ ਤਰ੍ਹਾਂ ਤੁਹਾਡਾ ਦਿਲ ਵੀ ਤੰਦਰੁਸਤ ਬਣਿਆਂ ਰਹਿੰਦਾ ਹੈ।
ਜੇਕਰ ਤੁਹਾਡੇ ਮਸੂੜ੍ਹਿਆਂ ਦੇ ਵਿਚੋਂ ਬਲੱਡ ਵਗਦਾ ਰਹਿੰਦਾ ਹੈ ਜਾਂ ਦੰਦਾਂ ਦੀ ਕਿਸੇ ਕਿਸਮ ਦੀ ਸਮੱਸਿਆ ਹੈ ਤਾਂ ਇਹ ਇਨਾਂ ਲਈ ਵੀ ਲਾਭਕਾਰੀ ਹੈ। ਕੱਚਾ ਅੰਬ ਅੱਖਾਂ ਦੀ ਰੈਟਿਨਾ ਅਤੇ ਅੱਖਾਂ ਦੀ ਸਾਈਟ ਨੂੰ ਪ੍ਰਭਾਵਤ ਕਰਨ ਵਿਚ ਸਹਾਈ ਹੁੰਦਾ ਹੈ ਅਤੇ ਅੱਖਾਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਮਦਦਗਾਰ ਹੈ। ਇਸ ਨਾਲ ਖ਼ੂਨ ਦੀਆਂ ਬਿਮਾਰੀਆਂ ਜਿਵੇਂ ਕਿ ਖ਼ੂਨ ਦੇ ਗਤਲੇ ਬਣਨ ਅਨੀਮੀਆ ਅਤੇ ਹੀਮੋਫਿਲਾ ਨੂੰ ਵੀ ਠੀਕ ਕਰਨ ਵਿਚ ਲਾਭ ਕਰਦਾ ਹੈ।