ਅੱਜਕੱਲ੍ਹ ਜੋੜਾਂ ਦਾ ਦਰਦ ਅਤੇ ਗੋਡਿਆਂ ਦਾ ਦਰਦ ਹਰ ਇਨਸਾਨ ਦੀ ਸਮੱਸਿਆ ਬਣ ਚੁੱਕਾ ਹੈ। ਇਹ ਸਮੱਸਿਆ ਪਹਿਲਾਂ ਬਜ਼ੁਰਗਾਂ ਵਿੱਚ ਹੀ ਵੇਖਣ ਨੂੰ ਮਿਲਦੀ ਸੀ ਪਰ ਅੱਜ-ਕੱਲ੍ਹ ਛੋਟੀ ਉਮਰ ਦੇ ਲੋਕ ਵੀ ਇਸ ਪ੍ਰੇਸ਼ਾਨੀ ਦੇ ਪੀੜਤ ਹੋ ਰਹੇ ਹਨ।
ਅਸੀਂ ਕਸਰਤ ਕਰਕੇ ਇਸ ਦਰਦ ਨੂੰ ਕੁਝ ਹੱਦ ਤੱਕ ਤਾਂ ਘੱਟ ਕਰ ਸਕਦੇ ਹਾਂ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਗੋਡਿਆਂ ਦੀ ਜਕੜਨ ਖਤਮ ਹੋ ਜਾਂਦੀ ਹੈ।
ਕਈ ਵਾਰ ਚੱਲਣ ਫਿਰਨ ਵਿਚ ਪ੍ਰੇਸ਼ਾਨੀ ਆਉਂਦੀ ਹੈ ਅਤੇ ਗੋਡਿਆਂ ਨੂੰ ਮੋੜਨ ਅਤੇ ਸਿੱਧਾ ਕਰਨ ਵੀ ਮੁਸ਼ਕਿਲ ਆਉਂਦੀ ਹੈ। ਜਦੋਂ ਗੋਡਿਆਂ ਦਾ ਲਚਕੀਲਾਪਨ ਖ਼ਤਮ ਹੋ ਜਾਂਦਾ ਹੈ ਤਾਂ ਗੋਡਿਆਂ ਨੂੰ ਮੋੜਨ ਸਮੇਂ ਗੋਡੇ ਵਿਚੋਂ ਆਵਾਜ਼ ਆਉਣ ਲੱਗਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦਾ ਘਰੇਲੂ ਨੁਸਖਾ ਜਿਸ ਨਾਲ ਗੋਡਿਆਂ ਦੇ ਦਰਦਾਂ ਤੋਂ ਬਚਿਆ ਜਾ ਸਕਦਾ ਹੈ ਅਤੇ ਇਹ ਨੁਸਖਾ ਤੁਹਾਡੇ ਗੋਡਿਆਂ ਦੇ ਦਰਦ ਨੂੰ ਘੱਟ ਨਹੀਂ ਬਲਕਿ ਪੂਰਾ ਖਤਮ ਕਰ ਦੇਵੇਗਾ। ਪੜ੍ਹੋ ਗੋਡਿਆਂ ਅਤੇ ਜੋੜਾਂ ਦੇ ਦਰਦਾਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖਾ
ਦਾਣਾ ਚੂਰਨ ਮੇਥੀ
ਹਰ ਰੋਜ ਸਵੇਰ ਦੇ ਸਮੇਂ ਮੇਥੀ ਦਾਣਾ ਚੂਰਨ ਖਾਣ ਨਾਲ ਜੋੜਾਂ ਦੇ ਦਰਦ ਠੀਕ ਹੋ ਜਾਂਦੇ ਹਨ। ਕਿਉਂਕਿ ਮੇਥੀ ਵਿੱਚ ਲੋਹਾ ਤੱਤ ਫਾਸਫੋਰਸ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਜਿਸ ਨਾਲ ਹੱਡੀਆਂ ਮਜ਼ਬੂਤ ਬਣ ਜਾਂਦੀਆਂ ਹਨ।
ਹਰ ਰੋਜ ਰਾਤ ਨੂੰ ਇੱਕ ਚਮਚ ਮੇਥੀ ਦਾਣਾ ਪਾਣੀ ਵਿੱਚ ਭਿਉਂ ਕੇ ਰੱਖ ਦਿਓ ਅਤੇ ਸਵੇਰ ਦੇ ਸਮੇਂ ਖਾਲੀ ਢਿੱਡ ਇਸ ਪਾਣੀ ਨੂੰ ਪੀ ਲਓ । 5 ਤੋਂ 10 ਦਿਨਾਂ ਦੇ ਵਿੱਚ ਹੀ ਤੁਹਾਨੂੰ ਫ਼ਾਇਦਾ ਨਜ਼ਰ ਆਉਣ ਲੱਗ ਜਾਵੇਗਾ ।
ਪੱਤੇ ਅਰੰਡੀ ਦੇ
ਤੁਸੀਂ ਅਰੰਡੀ ਦੇ ਪੱਤਿਆਂ ਤੇ ਸਰ੍ਹੋਂ ਦੇ ਤੇਲ ਨੂੰ ਲਗਾ ਕੇ ਥੋੜ੍ਹਾ ਗਰਮ ਕਰੋ ਅਤੇ ਗੋਡਿਆਂ ਤੇ ਬੰਨੋ। ਕੁਝ ਸਮੇਂ ਵਿੱਚ ਹੀ ਦਰਦ ਦੂਰ ਹੋ ਜਾਵੇਗਾ।
ਐਲੋਵੇਰਾ ਦਾ ਜੂਸ
ਸਰੀਰ ਦਾ ਹਰ ਦਰਦ ਐਲੋਵੇਰਾ ਦਾ ਜੂਸ ਪੀਣ ਨਾਲ ਦੂਰ ਹੋ ਜਾਂਦਾ ਹੈ। ਜੇਕਰ ਐਲੋਵੇਰਾ ਦੇ ਜੂਸ ਨੂੰ ਖਾਲੀ ਢਿੱਡ ਪੀਤਾ ਜਾਵੇ ਤਾਂ ਕੱਫ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਂਦੀ ਹੈ ਅਤੇ ਜੋੜਾਂ ਦੇ ਦਰਦ ਕੁਝ ਦਿਨਾਂ ਵਿੱਚ ਹੀ ਠੀਕ ਹੋਣ ਲੱਗਦੇ ਹਨ। ਐਲੋਵੇਰਾ ਜੂਸ ਨਾਲ ਔਲਿਆਂ ਦਾ ਰਸ ਮਿਲਾ ਕੇ ਪੀਣ ਨਾਲ ਵੀ ਜੋੜਾਂ ਦਾ ਦਰਦ ਠੀਕ ਹੋ ਜਾਂਦਾ ਹੈ। ਇਹ ਸਾਰੇ ਗੋਡਿਆਂ ਦਾ ਦਰਦ ਦੂਰ ਕਰਨ ਦੇ ਘਰੇਲੂ ਨੁਸਖ਼ੇ ਹਨ ਪ੍ਰੰਤੂ ਗੋਡਿਆਂ ਦਾ ਦਰਦ ਜੜ੍ਹ ਤੋਂ ਖਤਮ ਕਰਨ ਦੇ ਲਈ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ।
ਜਰੂਰੀ ਧਿਆਨ ਰੱਖਣ ਵਾਲੀਆਂ ਕੁਝ ਗੱਲਾਂ
ਕਦੇ ਵੀ ਜ਼ਿਆਦਾ ਪ੍ਰੋਟੀਨ ਵਾਲਾ ਖਾਣਾ ਨਾ ਖਾਓ ਆਲੂ ਸ਼ਿਮਲਾ ਮਿਰਚ ਹਰੀ ਮਿਰਚ ਲਾਲ ਮਿਰਚ ਜ਼ਿਆਦਾ ਲੂਣ ਅਤੇ ਬੈਂਗਣ ਨਾ ਖਾਓ। ਗੋਡਿਆਂ ਨੂੰ ਗਰਮ ਪਾਣੀ ਜਾਂ ਬਰਫ ਨਾਲ ਸਿਕਾਈ ਕਰੋ ਅਤੇ ਸੌਂਦੇ ਸਮੇਂ ਗੋਡਿਆਂ ਦੇ ਥੱਲੇ ਸਿਰਹਾਣਾ ਜ਼ਰੂਰ ਰੱਖੋ।
ਆਪਣਾ ਵਜ਼ਨ ਘੱਟ ਕਰੋ
ਤੁਸੀਂ ਬਹੁਤ ਜ਼ਿਆਦਾ ਸਮੇਂ ਤੱਕ ਖੜ੍ਹੇ ਨਾ ਰਹੋ। ਸਵੇਰੇ ਖਾਲੀ ਢਿੱਡ ਤਿੰਨ ਚਾਰ ਅਖਰੋਟਾਂ ਨੂੰ ਜ਼ਰੂਰ ਖਾਓ ਪਾਲਕ ਖਾਓ ਵਿਟਾਮਿਨ ਈ ਵਾਲਾ ਖਾਣਾ ਖਾਓ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖੋ ਤਾਂ ਕਿ ਤੁਹਾਡੇ ਗੋਡਿਆਂ ਦਾ ਦਰਦ ਛੇਤੀ ਤੋਂ ਛੇਤੀ ਖਤਮ ਹੋ ਜਾਵੇ।