ਸਾਨੂੰ ਸਰੀਰ ਦੀ ਇਮਿਊਨਟੀ ਨੂੰ ਮਜ਼ਬੂਤ ਬਣਾਉਣ ਲਈ ਇਨ੍ਹਾਂ ਕੁਝ ਖਾਸ ਸਿਹਤਮੰਦ ਚੀਜ਼ਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਸਰੀਰ ਵਿੱਚ ਵਿਟਾਮਿਨ ਸੀ ਦੀ ਮੌਜੂਦਗੀ ਵੀ ਬਹੁਤ ਮਹੱਤਵਪੂਰਨ ਹੈ। ਇਮਿਊਨਿਟੀ ਨੂੰ ਉਤਸ਼ਾਹਤ ਕਰਨ ਲਈ ਲੋਕ ਕਾੜਾ ਪੀ ਰਹੇ ਹਨ। ਕਾੜਾ ਪੀਣਾ ਸਿਹਤ ਲਈ ਚੰਗਾ ਤਾਂ ਹੈ ਪਰ ਬਹੁਤੀਆਂ ਗਰਮੀਆਂ ਵਿਚ ਜ਼ਿਆਦਾ ਸੇਵਨ ਸਰੀਰ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਦਰਅਸਲ ਕਾੜਾ ਬਣਾਉਣ ਵਿਚ ਵਰਤੀਆਂ ਜਾਂਦੀਆਂ ਸਾਰੀਆਂ ਚੀਜ਼ਾਂ ਬਹੁਤ ਗਰਮ ਹੁੰਦੀਆਂ ਹਨ। ਜਿਨ੍ਹਾਂ ਕਾਰਨ ਉਹ ਸਰੀਰ ਨੂੰ ਠੰਡਾ ਕਰਨ ਦੀ ਬਜਾਏ ਗਰਮ ਕਰ ਦਿੰਦੀਆਂ ਹਨ । ਅਜਿਹੀ ਸਥਿਤੀ ਵਿੱਚ ਗਰਮੀਆਂ ਵਿੱਚ ਤੁਸੀਂ ਗਰਮ ਖਾਣ ਦੀ ਬਜਾਏ ਕੁਝ ਗਰਮੀਆਂ ਦੇ ਪੀਣ ਵਾਲੇ ਪਦਾਰਥਾਂ ਦਾ ਸੇਵਨ ਕਰ ਸਕਦੇ ਹੋ । ਇਨ੍ਹਾਂ ਨੂੰ ਪੀਣ ਨਾਲ ਨਾ ਸਿਰਫ ਗਰਮੀਆਂ ਵਿਚ ਸਰੀਰ ਠੰਡਾ ਰਹੇਗਾ ਬਲਕਿ ਬਿਮਾਰੀਆਂ ਤੋਂ ਵੀ ਦੂਰ ਰਹੇਗਾ । ਆਓ ਜਾਣਦੇ ਹਾਂ ਉਹ ਗਰਮੀਆਂ ਦੇ ਮੌਸਮ ਵਿਚ ਪੀਣ ਵਾਲੇ ਕਿਹੜੇ-ਕਿਹੜੇ ਡ੍ਰਿੰਕਸ ਹਨ ।
ਪੀਓ ਪੁਦੀਨੇ ਦੀ ਲੱਸੀ
ਪੁਦੀਨੇ ਵਿਚ ਐਂਟੀ ਆਕਸੀਡੈਂਟ ਖਣਿਜ ਅਤੇ ਵਿਟਾਮਿਨ ਏ ਸੀ ਅਤੇ ਈ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਇਹ ਸਾਰੇ ਤੱਤ ਇਮਿਊਨਿਟੀ ਨੂੰ ਵਧਾਉਣ ਵਿਚ ਮਦਦਗਾਰ ਸਾਬਤ ਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਗਰਮੀਆਂ ਵਿੱਚ ਪੁਦੀਨੇ ਦਾ ਸੇਵਨ ਕਰਨ ਨਾਲ ਸਰੀਰ ਠੰਡਾ ਰਹਿੰਦਾ ਹੈ ਅਤੇ ਪੇਟ ਦੀਆਂ ਕਈ ਸਮੱਸਿਆਵਾਂ ਵੀ ਦੂਰ ਹੋ ਜਾਂਦੀਆਂ ਹਨ। ਦੂਜੇ ਪਾਸੇ ਦਹੀਂ ਵਿਚ ਪ੍ਰੀ-ਬਾਇਓਟਿਕਸ ਹੁੰਦੇ ਹਨ ਜੋ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਪੁਦੀਨੇ ਦੀ ਲੱਸੀ ਬਣਾਉਣ ਲਈ ਮਿਕਸਰ ਵਿਚ ਦਹੀਂ ਅਤੇ ਤਾਜ਼ੇ ਪੁਦੀਨੇ ਨੂੰ ਪਾਓ। ਥੋੜ੍ਹੀ ਜਿਹੀ ਚੀਨੀ ਪਾ ਕੇ ਪੀਸ ਲਓ। ਹੁਣ ਇਸ ਵਿਚ ਕੁਝ ਬਰਫ਼ ਦੇ ਕਿਊਬਜ਼ ਮਿਲਾਓ ਅਤੇ ਇਸ ਨੂੰ ਜੀਰੇ ਦੇ ਨਾਲ ਸਜਾ ਕੇ ਪੀਓ । ਪੁਦੀਨੇ ਦੀ ਲੱਸੀ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਦਿਆਂ ਤੁਹਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਸਹਾਈ ਹੋਵੇਗੀ ।
ਨਾਰੀਅਲ ਪਾਣੀ ਪੀਓ
ਨਾਰੀਅਲ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਪੋਸ਼ਕ ਤੱਤ ਮਿਲਦੇ ਹਨ। ਨਾਰੀਅਲ ਦਾ ਪਾਣੀ ਪਾਚਨ ਤੰਤਰ ਨੂੰ ਮਜ਼ਬੂਤ ਤੇ ਤੰਦਰੁਸਤ ਰੱਖਦਾ ਹੈ। ਇਹ ਭਾਰ ਨੂੰ ਕਾਬੂ ਵਿਚ ਰੱਖਣ ਵਿਚ ਵੀ ਮਦਦਗਾਰ ਹੁੰਦਾ ਹੈ । ਪੋਟਾਸ਼ੀਅਮ ਵਿਟਾਮਿਨ ਸੀ ਅਤੇ ਮੈਗਨੀਸ਼ੀਅਮ ਨਾਰੀਅਲ ਦੇ ਪਾਣੀ ਵਿਚ ਭਰਭੂਰ ਮਾਤਰਾ ਚ ਪਾਏ ਜਾਂਦੇ ਹਨ । ਵਿਟਾਮਿਨ ਸੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਅਤੇ ਸਰੀਰ ਨੂੰ ਕਈ ਕਿਸਮਾਂ ਦੀਆਂ ਬਿਮਾਰੀਆਂ ਤੋਂ ਬਚਾਉਣ ਲਈ ਮਦਦਗਾਰ ਹੈ।
ਵਰਤੋ ਤਰਬੂਜ਼ ਤੇ ਡ੍ਰਾਈ ਫਰੂਟਸ ਜੂਸ
ਮਨੁੱਖੀ ਸਰੀਰ ਵਿਚ ਗਰਮੀਆਂ ਵਿਚ ਤਰਬੂਜ ਖਾਣ ਨਾਲ ਪਾਣੀ ਦੀ ਕਮੀ ਪੂਰੀ ਹੋ ਜਾਂਦੀ ਹੈ। ਨਾਲ ਹੀ ਇਹ ਸਰੀਰ ਨੂੰ ਠੰਡਾ ਰੱਖਦਾ ਹੈ। ਇਸ ਦੇ ਨਾਲ ਹੀ ਸੁੱਕੇ ਫਲ ਵੀ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਦੇ ਹਨ। ਤੁਸੀਂ ਇਮਿਊਨਟੀ ਨੂੰ ਮਜ਼ਬੂਤ ਕਰਨ ਲਈ ਤਰਬੂਜ ਅਤੇ ਸੁੱਕੇ ਫਲਾਂ ਦੇ ਰਸ ਦਾ ਸੇਵਨ ਵੀ ਕਰ ਸਕਦੇ ਹੋ। ਇਸ ਨੂੰ ਬਣਾਉਣ ਲਈ ਤਰਬੂਜ ਦਾ ਰਸ ਬਦਾਮ ਖਜੂਰ ਪਿਸਤਾ ਕਾਜੂ ਅਤੇ ਤਾਜ਼ੇ ਪੁਦੀਨੇ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਇਸ ਵਿਚ ਨਿੰਬੂ ਦਾ ਰਸ ਕਾਲਾ ਨਮਕ ਅਤੇ ਚੀਨੀ ਨੂੰ ਵੀ ਮਿਲਾਇਆ ਜਾਂਦਾ ਹੈ। ਇਨ੍ਹਾਂ ਸਾਰਿਆਂ ਨੂੰ 5 ਮਿੰਟ ਲਈ ਪੀਹ ਕੇ ਆਪਸ ਚ ਮਿਲਾ ਦਿਓ। ਹੁਣ ਇਸ ਵਿਚ ਬਰਫ ਦੇ ਕਿਊਬ ਮਿਲਾਓ ਅਤੇ ਇਸ ਨੂੰ ਪੀ ਕੇ ਅਨੰਦ ਓਠਾਓ।
ਬੇਲ ਦਾ ਸ਼ਰਬਤ
ਬਹੁਤ ਜ਼ਿਆਦਾ ਮਾਤਰਾ ਵਿਚ ਫਾਈਬਰ ਅਤੇ ਵਿਟਾਮਿਨ-ਸੀ ਬੇਲ ਵਿਚ ਪਾਏ ਜਾਂਦੇ ਹਨ ਜੋ ਕਿ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦੇ ਹਨ। ਇਸ ਦੇ ਨਾਲ ਇਹ ਪਾਚਨ ਪ੍ਰਣਾਲੀ ਨੂੰ ਵੀ ਸਹੀ ਕਰਦਾ ਹੈ । ਗਰਮੀਆਂ ਵਿਚ ਗਰਮੀ ਤੋਂ ਬਚਣ ਲਈ ਬੇਲ ਦਾ ਸ਼ਰਬਤ ਵੀ ਪੀਤਾ ਜਾਂਦਾ ਹੈ। ਇਹ ਪੇਟ ਦੀਆਂ ਪ੍ਰੇਸ਼ਾਨੀਆਂ ਤੋਂ ਵੀ ਛੁਟਕਾਰਾ ਕਰਾਉੰਦਾ ਹੈ ਅਤੇ ਸਰੀਰ ਨੂੰ ਠੰਡਾ ਰੱਖਦਾ ਹੈ।
ਵਰਤੋ ਆਮ ਪੰਨਾ
ਗਰਮੀਆਂ ਵਿਚ ਕੱਚਾ ਅੰਬ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਰੀਰ ਨੂੰ ਠੰਡਾ ਰੱਖਣ ਵਿਚ ਵੀ ਮਦਦ ਕਰਦਾ ਹੈ। ਆਮ ਪੰਨੇ ਨੂੰ ਬਣਾਉਣ ਦੇ ਲਈ ਤੁਹਾਨੂੰ ਕੱਚਾ ਅੰਬ ਜੀਰੇ ਦਾ ਪਾਊਡਰ ਕਾਲਾ ਨਮਕ ਅਤੇ ਗੁੜ ਦੀ ਲੋੜ ਹੁੰਦੀ ਹੈ । ਇਸ ਵਿਚ ਠੰਡਾ ਪਾਣੀ ਮਿਲਾ ਲਓ ਅਤੇ ਇਸ ਦਾ ਅਨੰਦ ਉਠਾਓ।