ਪੰਜਾਬ ਵਿਚ ਜਲੰਧਰ ਦੇ ਗ੍ਰੀਨ ਵੈਲੀ ਇਲਾਕੇ ਚ ਵਾਪਰੀ ਇਸ ਘਟਨਾ ਨੇ ਹਰ ਕਿਸੇ ਨੂੰ ਧੁਰ ਅੰਦਰ ਤਕ ਝੰਜੋੜ ਕੇ ਰੱਖ ਦਿੱਤਾ ਹੈ। ਇਥੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਇਕ ਪਰਿਵਾਰ ਦਾ 13 ਸਾਲ ਦਾ ਮੁੰਡਾ ਕਰੰਟ ਲੱਗਣ ਦੇ ਨਾਲ ਬੁਰੀ ਤਰ੍ਹਾਂ ਝੁ-ਲ-ਸ ਗਿਆ ਹੈ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਲੜਕੇ ਦੀ ਮਾਂ ਰਾਣੀ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਥੋੜ੍ਹੇ ਦਿਨ ਪਹਿਲਾਂ ਹੀ ਉਨ੍ਹਾਂ ਨੇ ਇਸ ਮਕਾਨ ਨੂੰ ਕਿਰਾਏ ਤੇ ਲਿਆ ਹੈ। ਉਹ ਪਹਿਲੀ ਮੰਜ਼ਿਲ ਉਪਰ ਰਹਿ ਰਹੇ ਹਨ।
ਹਾਦਸੇ ਦੇ ਸਮੇਂ ਉਹ ਆਪ ਤਾਂ ਘਰ ਵਿਚ ਨਹੀਂ ਸੀ। ਉਨ੍ਹਾਂ ਦੀਆਂ ਦੋਵੇਂ ਲੜਕੀਆਂ ਘਰ ਵਿੱਚ ਭਾਂਡੇ ਧੋ ਰਹੀਆਂ ਸਨ ਅਤੇ ਪੁੱਤਰ ਮਸ਼ੀਨ ਦੇ ਨੇੜੇ ਖੜ੍ਹਾ ਸੀ। ਰਾਣੀ ਦੇ ਦੱਸਣ ਮੁਤਾਬਕ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦਾ ਪਟਾਕਾ ਪਿਆ ਅਤੇ ਉਨ੍ਹਾਂ ਦਾ ਪੁੱਤਰ ਵੀ ਇਸ ਦੀ ਲ ਪੇ ਟ ਵਿਚ ਆ ਗਿਆ। ਉਸ ਨੂੰ ਮਕਾਨ ਦੇ ਮਾਲਕ ਹਸਪਤਾਲ ਵਿਚ ਪਹੁੰਚਾ ਗਏ। ਜਦੋਂ ਉਹ ਹਸਪਤਾਲ ਪਹੁੰਚੀ ਤਾਂ ਮਕਾਨ ਮਾਲਕ ਉਥੋਂ ਚਲੇ ਗਏ ਸਨ।
ਅੱਗੇ ਇਸੇ ਮੁਹੱਲੇ ਦੇ ਰਹਿਣ ਵਾਲੇ ਸਚਿਨ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਇੱਥੇ ਤੀਸਰੀ ਵਾਰ ਹਾ ਦ ਸਾ ਵਾਪਰ ਚੁੱਕਿਆ ਹੈ। ਇਸ ਮਕਾਨ ਦੇ ਉੱਤੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ। ਐੱਸ ਡੀ ਓ ਨੇ ਇਸ ਪਰਿਵਾਰ ਨੂੰ ਚਿ ਤਾ ਵ ਨੀ ਵੀ ਦਿੱਤੀ ਸੀ ਕਿ 15 ਦਿਨ ਦੇ ਅੰਦਰ ਅੰਦਰ ਇਹ ਮਕਾਨ ਢਾਹ ਦਿੱਤਾ ਜਾਵੇ। ਸਚਿਨ ਦਾ ਕਹਿਣ ਮੁਤਾਬਕ ਮਕਾਨ ਮਾਲਕ ਵਲੋਂ ਆਪਣੀ ਮਾਲੀ ਹਾਲਤ ਦਾ ਵੇਰਵਾ ਦਿੰਦਿਆਂ ਹੋਇਆਂ 30 ਦਿਨਾਂ ਵਿੱਚ ਮਕਾਨ ਢਾਹ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਸੀ।
ਪ੍ਰੰਤੂ ਹੁਣ 6 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਤੇ ਵੀ ਮਕਾਨ ਨੂੰ ਢਾਹਿਆ ਨਹੀਂ ਗਿਆ। ਸਚਿਨ ਦਾ ਕਹਿਣਾ ਹੈ ਕਿ ਮੁਹੱਲੇ ਵਾਲਿਆਂ ਨੇ ਬੱਚੇ ਨੂੰ ਹਸਪਤਾਲ ਪਹੁੰਚਾਇਆ ਹੈ ਅਤੇ ਉਹ ਪਹਿਲਾਂ ਵਾਲੇ ਮਾਮਲੇ ਵੀ ਕੌਂਸਲਰ ਦੇ ਧਿਆਨ ਵਿੱਚ ਲਿਆ ਚੁੱਕੇ ਹਨ। ਸਚਿਨ ਵਲੋਂ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜੋ ਮਕਾਨ ਤਾਰਾਂ ਦੇ ਥੱਲੇ ਹਨ ਉਨ੍ਹਾਂ ਨੂੰ ਢਾਹਿਆ ਜਾਵੇ। ਤੁਸੀਂ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਵੀਡੀਓ ਰਿਪੋਰਟ