ਲੁਧਿਆਣੇ ਜ਼ਿਲ੍ਹੇ ਦੇ ਅੰਦਰ ਇਕ ਅਜਿਹਾ ਖ਼ਤਰਨਾਕ ਗੈਂਗ ਸਰਗਰਮ ਹੋ ਗਿਆ ਹੈ ਜਿਹੜਾ ਅੱਤਵਾਦੀ ਹਮਲੇ ਦਾ ਖ਼ਤਰਾ ਦੱਸ ਕੇ ਲੋਕਾਂ ਨਾਲ ਲੁੱਟ ਦੀਆਂ ਵਾਰਦਾਤਾਂ ਕਰ ਰਿਹਾ ਹੈ। ਇਸ ਦੇ ਚੱਲਦਿਆਂ ਲੁਧਿਆਣਾ ਪੁਲਸ ਕਮਿਸ਼ਨਰ ਵੱਲੋਂ ਇਸ ਗੈਂਗ ਦੇ ਮੈਂਬਰਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਅਲਰਟ ਜਾਰੀ ਕੀਤਾ ਗਿਆ ਹੈ।
ਲੁਧਿਆਣਾ ਪੁਲਸ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਇਕ ਨੌਸਰਬਾਜ਼ ਗੈਂਗ ਸਿਵਲ ਕੱਪੜਿਆਂ ਚ ਘੁੰਮ ਰਿਹਾ ਹੈ ਅਤੇ ਖ਼ੁਦ ਨੂੰ ਪੁਲਸ ਮੁਲਾਜ਼ਮ ਅਤੇ ਅਫ਼ਸਰ ਦੱਸ ਕੇ ਕਾਰੋਬਾਰੀਆਂ ਨਾਲ ਲੁੱਟ ਮਚਾ ਰਿਹਾ ਹੈ। ਸਿਵਲ ਕੱਪੜਿਆਂ ਵਿਚ ਇਹ ਗੈਂਗ ਕਾਰੋਬਾਰੀਆਂ ਨੂੰ ਅੱਤਵਾਦੀ ਹਮਲੇ ਦਾ ਖ਼ਤਰਾ ਦੱਸ ਕੇ ਤਲਾਸ਼ੀ ਕਰਨ ਲਈ ਕਹਿੰਦਾ ਹੈ ਅਤੇ ਇਸੇ ਦੌਰਾਨ ਨਕਦੀ ਅਤੇ ਜ਼ਰੂਰੀ ਸਮਾਨ ਲੈ ਕੇ ਫ਼ਰਾਰ ਹੋ ਜਾਂਦਾ ਹੈ। ਪੁਲਸ ਵਲੋਂ ਕਿਹਾ ਗਿਆ ਹੈ ਕਿ ਜੇਕਰ ਇਸ ਤਰ੍ਹਾਂ ਦਾ ਕੁੱਝ ਤੁਹਾਡੇ ਨਾਲ ਵੀ ਹੋਵੇ ਤਾਂ ਤੁਰੰਤ ਨੇੜੇ ਦੇ ਦੁਕਾਨਾਦਾਰਾਂ ਦੀ ਮਦਦ ਲੈ ਕੇ ਇਨ੍ਹਾਂ ਨੰਬਰਾਂ ਸੂਚਨਾ ਦਿਉ ਤਾਂ ਜੋ ਇਸ ਗੈਂਗ ਨੂੰ ਕਾਬੂ ਕੀਤਾ ਜਾ ਸਕੇ।
ਪੁਲਸ ਕੰਟਰੋਲ ਰੂਮ 7837018500
ਡਿਪਟੀ ਕਮਿਸ਼ਨਰ ਲੁਧਿਆਣਾ 7837018503
ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ-1 ਲੁਧਿਆਣਾ 7837018601
ਮੁੱਖ ਮੁੰਸ਼ੀ ਥਾਣਾ ਡਵੀਜ਼ਨ ਨੰਬਰ-1 ਲੁਧਿਆਣਾ 7837018901
ਪੀ. ਸੀ. ਆਰ. 9115615101