Breaking News ਮਾਨਸਾ ਪੰਪ ਤੇ ਗੈਸ ਭਰਨ ਸਮੇਂ ਜਬਰਦਸਤ ਧਮਾਕਾ ਪੜ੍ਹੋ ਪੂਰੀ ਖ਼ਬਰ

Punjab

ਬਠਿੰਡਾ: ਮਾਨਸਾ ਸ਼ਹਿਰ ਦੇ ਇੱਕ ਪੈਟਰੋਲ ਪੰਪ ਤੇ ਐਤਵਾਰ ਦੀ ਸ਼ਾਮ ਨੂੰ ਅਲਟੋ ਕਾਰ ਵਿੱਚ ਸੀਐਨਜੀ ਗੈਸ ਭਰਦੇ ਸਮੇਂ ਜਬਰਦਸਤ ਬਲਾਸਟ ਹੋਣ ਦੇ ਨਾਲ ਇੱਕ ਵਿਅਕਤੀਦੀ ਮੌਤ ਹੋ ਗਈ ਹੈ ਜਦਕਿ ਇਸ ਘਟਨਾ ਵਿੱਚ ਤਿੰਨ ਹੋਰ ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋ ਗਏ ਹਨ ਅਤੇ ਇਸ ਘਟਨਾ ਵਿੱਚ ਦੋ ਅਲਟੋ ਕਾਰਾਂ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਗਈਆਂ ਹਨ। ਥਾਣਾ ਸਿਟੀ 1 ਅਤੇ ਸਿਟੀ 2 ਦੀ ਪੁਲਿਸ ਵਲੋਂ ਮੋਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਗਿਆ । ਘਟਨਾ ਦੇ ਵਾਪਰਨ ਤੋਂ ਬਾਅਦ ਪੰਪ ਦੇ ਵਿਹੜੇ ਵਿਚਕਾਰ ਚਾਰੇ ਪਾਸੇ ਖੂਨ ਹੀ ਖੂਨ ਖਿੱਲਰ ਗਿਆ।

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਸ਼ਹਿਰ ਦੇ ਬੱਸ ਅੱਡੇ ਨੇੜੇ ਜਗਦੀਸ਼ ਆਇਲ ਕੰਪਨੀ ਦੇ ਪੰਪ ਉਤੇ ਅਲਟੋ ਕਾਰ ਐਚ ਆਰ 59, 8782 ਵਿੱਚ ਜਦੋਂ ਸਵਾਰੀਆਂ ਨੂੰ ਉਤਾਰਨ ਤੋਂ ਬਾਅਦ ਪੰਪ ਦਾ ਕਰਿੰਦਾ ਸੀਐਨਜੀ ਗੈਸ ਭਰਨ ਲੱਗਿਆ ਤਾਂ ਅਚਾਨਕ ਹੀ ਉਸ ਕਾਰ ਦੀ ਗੈਸ ਵਾਲੀ ਟੈਂਕੀ ਫਟ ਗਈ। ਜਿਸ ਦੇ ਕਾਰਨ ਪਿੱਛੇ ਖੜੀ ਇੱਕ ਹੋਰ ਅਲਟੋ ਐਚ ਆਰ 26 ਏਐਨ 6764 ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਵੀ ਕਾਫੀ ਬੁਰੀ ਤਰ੍ਹਾਂ ਨੁਕਸਾਨੀ ਗਈ।

ਇਹ ਧਮਾਕਾ ਐਨਾ ਜਬਰਦਸਤ ਸੀ ਕਿ ਦੋਵੇਂ ਕਾਰਾਂ ਦੇ ਪਚਖਰੇ ਉਡ ਗਏ। ਨੁਕਸਾਨੀਆਂ ਗਈਆਂ ਇਹ ਦੋਵੇਾਂ ਕਾਰਾਂ ਹਰਿਆਣਾ ਨੰਬਰ ਦੀਆਂ ਸਨ। ਸਿਵਲ ਹਸਪਤਾਲ ਮਾਨਸਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੋਤ ਹੋ ਗਈ ਅਤੇ ਇੱਕ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ ਅਤੇ ਦੋ ਜਮਖੀ ਵਿਅਕਤੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਖਬਰ ਸਰੋਤ ਪੱਤਰਕਾਰ ਬੀਰਬਲ ਧਾਲੀਵਾਲ

Leave a Reply

Your email address will not be published. Required fields are marked *