ਕੀ ਹੁਣ ਅਕਾਲੀ ਦਲ ਵਿਚ ਸ਼ਾਮਲ ਹੋਣਗੇ ਅਨਿਲ ਜੋਸ਼ੀ ਕਿਸਾਨਾਂ ਦੇ ਹੱਕ ਚ ਬੋਲਣ ਤੇ ਬੀਜੇਪੀ ਨੇ ਕੱਢਿਆ ਸੀ ਪਾਰਟੀ ਚੋਂ ਬਾਹਰ

Punjab

ਬੀਤੇ ਸਮੇਂ ਭਾਜਪਾ ਪਾਰਟੀ ਚੋਂ ਕੱਢੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ। ਅਨਿਲ ਜੋਸ਼ੀ ਵਲੋਂ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਹੈ ਕਿ ਉਹ ਬਿਨਾਂ ਕਿਸੇ ਸ਼ਰਤ ਪਾਰਟੀ ‘ਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਹਮੇਸ਼ਾਂ ਲੋਕਾਂ ਦੀ ਸੇਵਾ ਕੀਤੀ ਹੈ ਇਸ ਲਈ ਮੈਂ ਬਿਨਾਂ ਕਿਸੇ ਵੀ ਅਹੁਦੇ ਜਾਂ ਭਰੋਸੇ ਦੀ ਮੰਗ ਕੀਤੇ ਸ਼ਾਮਲ ਹੋਵਾਂਗਾ।

ਭਰੋਸੇ ਯੋਗ ਸੂਤਰਾਂ ਦਾ ਕਹਿਣਾ ਹੈ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਉੱਤਰੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਅਨਿਲ ਜੋਸ਼ੀ ਦੋ ਵਾਰ ਇਸ ਸੀਟ ਤੋਂ ਜਿੱਤੇ ਵੀ ਸਨ। ਜੋਸ਼ੀ ਦੇ ਨਾਲ ਕਈ ਹੋਰ ਨੇਤਾ ਵੀ ਹਨ ਜਿਨ੍ਹਾਂ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਵੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਉਹ ਪਿਛਲੀ ਸਰਕਾਰ 2012 ਤੋਂ 17 ਦੌਰਾਨ ਜਦੋਂ ਉਹ ਸਥਾਨਕ ਸੰਸਥਾਵਾਂ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਦਾ ਵਿਭਾਗ ਸੰਭਾਲਿਆ ਸੀ ਉਸ ਦੇ ਦੌਰਾਨ ਅਕਾਲੀ ਲੀਡਰਸ਼ਿਪ ਨਾਲ ਆਪਣੇ ਖਰਾਬ ਸੰਬੰਧਾਂ ਬਾਰੇ ਸਵਾਲਾਂ ਤੋਂ ਬਚਦੇ ਵੀ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਉਹ 20 ਅਗਸਤ ਤੋਂ ਬਾਅਦ ਸਾਰੇ ਮੁੱਦਿਆਂ ਬਾਰੇ ਖੁੱਲ੍ਹ ਕੇ ਗੱਲ ਕਰਨਗੇ।

ਅਨਿਲ ਜੋਸ਼ੀ ਵਲੋਂ ਖੇਤੀਬਾੜੀ ਕਾਨੂੰਨਾਂ ਬਾਰੇ ਆਪਣੇ ਵਿਚਾਰ ਜਨਤਕ ਤੌਰ ਤੇ ਸਾਂਝੇ ਕੀਤੇ ਗਏ ਸਨ ਅਤੇ ਸੂਬੇ ਦੀ ਲੀਡਰਸ਼ਿਪ ਦੀ ਆਲੋਚਨਾ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਿਛਲੇ ਮਹੀਨੇ ਪਾਰਟੀ ਦੇ ਵਿਚੋਂ ਕੱਢ ਦਿੱਤਾ ਗਿਆ ਸੀ । ਆਪਣੇ ਕੱਢੇ ਜਾਣ ਤੋਂ ਬਾਅਦ, ਜੋਸ਼ੀ ਵਲੋਂ ਸਿੰਘੂ ਸਰਹੱਦ ਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ ਸੀ।

Leave a Reply

Your email address will not be published. Required fields are marked *