ਪੈਟਰੋਲ ਛਿੜਕ ਕੇ ਜਿਉਂਦਾ ਸਾੜਿਆ ਪ੍ਰੇਮੀ ਕਿਉਂ ਨਫਰਤ ਵਿਚ ਬਦਲੀ ਮੁਹੱਬਤ ਪੜ੍ਹੋ ਪੂਰੀ ਖ਼ਬਰ

Punjab

ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕ ਪਵਨ ਨੇ ਆਪਣੀ ਪ੍ਰੇਮਿਕਾ ਦੀ 13 ਸਾਲ ਦੀ ਬੇਟੀ ਤੇ ਬੁਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇਸ ਬਾਰੇ ਪਤਾ ਲੱਗਣ ਤੇ ਪ੍ਰੇਮਿਕਾ ਨੇ ਵਿਰੋਧ ਕੀਤਾ। ਇਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਫਿਰ ਆਖਰ ਪ੍ਰੇਮਿਕਾ ਵਲੋਂ ਸਾਜ਼ਿਸ਼ ਰਚੀ ਗਈ ਅਤੇ ਬੀਪੀਟੀਪੀ ਖੇਤਰ ਵਿੱਚ ਲਿਜਾ ਕੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਪੁਲਿਸ ਪੁੱਛਗਿੱਛ ਦੇ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਔਰਤ ਪੰਜਾਬ ਦੀ ਰਹਿਣ ਵਾਲੀ ਹੈ।

ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿਚ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਨੂੰ ਪੈਟਰੋਲ ਪਾ ਕੇ ਸਾੜ ਦਿੱਤਾ। ਫਰੀਦਾਬਾਦ ਪੁਲਿਸ ਨੇ 10 ਦਿਨ ਪਹਿਲਾਂ ਮਿਲੀ ਅੱਧ ਸੜੀ ਲਾਸ਼ ਦੇ ਮਾਮਲੇ ਵਿੱਚ 1 ਔਰਤ ਨੂੰ ਗ੍ਰਿਫਤਾਰ ਕਰਕੇ ਇਹ ਖੁਲਾਸਾ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਲਿਵ-ਇਨ ਚ ਰਹਿਣ ਵਾਲੀ ਪ੍ਰੇਮਿਕਾ ਨੇ ਆਪਣੀ ਬੇਟੀ ਤੇ ਬੁਰੀ ਨਜ਼ਰ ਰੱਖਣ ਕਾਰਨ ਪ੍ਰੇਮੀ ਦਾ ਕਤਲ ਕਰ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ 10 ਦਿਨ ਪਹਿਲਾਂ ਪੁਲਿਸ ਨੂੰ ਸੈਕਟਰ 75 ਦੇ ਇਲਾਕੇ ਵਿੱਚੋਂ ਇੱਕ ਅੱਧ ਸੜੀ ਹੋਈ ਇਕ ਲਾਸ਼ ਮਿਲੀ ਸੀ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਅੱਧ ਸੜੀ ਲਾਸ਼ ਬੱਲਭਗੜ੍ਹ ਦੇ ਪਵਨ ਦੀ ਹੈ।

ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਸ਼ੱਕ ਦੀ ਸੂਈ ਪਵਨ ਦੀ ਮਹਿਲਾ ਦੋਸਤ ਤੇ ਘੁੰਮ ਗਈ। ਪੁਲਿਸ ਵਲੋਂ ਜਦੋਂ ਮਹਿਲਾ ਦੋਸਤ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਔਰਤ ਫਰੀਦਾਬਾਦ ਦੀ ਇਕ ਕੰਪਨੀ ਵਿਚ ਕੰਮ ਕਰਦੀ ਹੈ ਅਤੇ ਉਸ ਦੇ ਪਤੀ ਦੀ 2018 ਵਿੱਚ ਮੌਤ ਹੋ ਚੁੱਕੀ ਹੈ।

ਔਰਤ ਵਲੋਂ ਪੁੱਛਗਿੱਛ ਵਿਚ ਦੱਸਿਆ ਗਿਆ ਹੈ ਕਿ ਮ੍ਰਿਤਕ ਪਵਨ ਉਸ ਦੀ  13 ਸਾਲਾ ਨਾਬਾਲਗ ਬੱਚੀ ਉਤੇ ਗਲਤ ਨਜ਼ਰ ਰੱਖਦਾ ਸੀ ਅਤੇ ਗੁੱਸੇ ਵਿਚ ਆ ਕੇ ਹੀ ਔਰਤ ਨੇ ਉਸ ਦਾ ਕਤਲ ਕਰ ਦਿੱਤਾ।

ਪੁਲਿਸ ਦੇ ਦੱਸਣ ਅਨੁਸਾਰ ਔਰਤ ਨੇ ਪਹਿਲਾਂ ਪਵਨ ਨੂੰ ਨੀਂਦ ਦੀ ਗੋਲੀ ਦਿੱਤੀ ਅਤੇ ਫਿਰ ਉਸ ਨੂੰ ਸੈਕਟਰ-75 ਦੀ ਇਕ ਸੁੰਨੀ ਥਾਂ ਤੇ ਲੈ ਗਈ ਅਤੇ ਉਸ ਉਤੇ ਪੈਟਰੋਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ। ਪੁਲਿਸ ਵਲੋਂ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਤਿਆਰੀ ਕਰੀ ਜਾ ਰਹੀ ਹੈ।

Leave a Reply

Your email address will not be published. Required fields are marked *