ਪੰਜਾਬ ਵਿਚ ਡੇਂਗੂ ਬੇਕਾਬੂ ਹੋ ਗਿਆ ਹੈ ਸੂਬੇ ਵਿਚ ਇਸ ਬੀਮਾਰੀ ਨੇ ਪਿਛਲੇ ਚਾਰ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜਦੋਂ ਕਿ ਮੌਤਾਂ ਤਿੰਨ ਗੁਣਾ ਜਿਆਦਾ ਦਰਜ ਕੀਤੀਆਂ ਗਈਆਂ ਹਨ ਸਰਕਾਰੀ ਅੰਕੜਿਆਂ ਦੇ ਮੁਤਾਬਕ ਹੁਣ ਤੱਕ 16, 450 ਲੋਕਾਂ ਵਿਚ ਡੇਂਗੂ ਦੀ ਪੁਸ਼ਟੀ ਕੀਤੀ ਹੈ ਅਤੇ 66 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਿਛਲੇ ਸਾਲਾਂ ਵਿੱਚ ਡੇਂਗੂ ਨਾਲ ਮੌਤਾਂ ਦਾ ਅੰਕੜਾ 18 ਤੋਂ 22 ਦੇ ਵਿੱਚ ਸੀ।
ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਸਭ ਤੋਂ ਜ਼ਿਆਦਾ ਖਰਾਬ ਹਾਲਤ ਮੋਹਾਲੀ ਦੀ ਹੈ। ਇਸ ਜਿਲ੍ਹੇ ਵਿਚ ਹੁਣ ਤੱਕ 2457 ਡੇਂਗੂ ਦੇ ਮਾਮਲੇ ਆਏ ਹਨ ਅਤੇ 31 ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋ ਗਈ ਹੈ। ਬਠਿੰਡਾ ਵਿਚ 2063 ਪਾਜ਼ਿਟਿਵ ਮਰੀਜ਼ ਤੇ ਚਾਰ ਚਾਰ ਦੀ ਮੌਤ ਹੋ ਗਈ ਹੈ। ਹੁਸ਼ਿਆਰਪੁਰ ਵਿਚ 1465 ਅੰਮ੍ਰਿਤਸਰ ਵਿਚ 1461 ਪਠਾਨਕੋਟ ਵਿਚ 1434 ਡੇਂਗੂ ਦੇ ਮਾਮਲੇ ਅਤੇ ਇਕ ਪੀੜਤ ਦੀ ਮੌਤ ਦਰਜ ਕੀਤੀ ਗਈ ਹੈ।
ਇਹ ਹੈ ਡੇਂਗੂ ਵਧਣ ਦੇ ਕਾਰਨ
ਇਸ ਬਾਰ ਮਾਨਸੂਨ ਦਸ ਦਿਨ ਦੇਰ ਨਾਲ ਆਇਆ ਉਸ ਤੋਂ ਬਾਅਦ ਪੱਛਮੀ ਗੜਬੜੀ ਸਰਗਰਮ ਹੋਈ ਜਿਸ ਕਾਰਨ ਬਾਰਿਸ਼ ਦਾ ਮੌਸਮ ਨਹੀਂ ਟੁੱਟਿਆ ਜੋ ਮੱਛਰਾਂ ਦੇ ਵਧਣ ਦਾ ਕਾਰਨ ਬਣਿਆ। ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਜਾਂਚ ਤਿੰਨ ਗੁਣਾ ਜਿਆਦਾ ਹੋ ਰਹੀ ਹੈ। ਪਹਿਲਾਂ ਤੀਹ ਲੈਬਾਂ ਵਿਚ ਡੇਂਗੂ ਦੇ ਸੈਂਪਲ ਦੀ ਜਾਂਚ ਕੀਤੀ ਜਾਂਦੀ ਸੀ ਇਸ ਬਾਰ 39 ਲੈਬਾਂ ਕੰਮ ਕਰ ਰਹੀਆਂ ਹਨ।
ਸੂਰਜ ਡੁੱਬਣ ਤੋਂ ਪਹਿਲਾਂ ਜਿਆਦਾ ਐਕਟਿਵ ਰਹਿੰਦੇ ਹਨ ਮੱਛਰ
ਪੀ ਜੀ ਆਈ ਦੇ ਸਕੂਲ ਆਫ ਪਬਲਿਕ ਸਿਹਤ ਦੇ ਅਡੀਸ਼ਨਲ ਪ੍ਰੋਫੈਸਰ ਰਵਿੰਦਰਾ ਖੈਵਾਲ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਦੇ ਆਸਾਰ ਨਹੀਂ ਹਨ। ਇਸ ਕਰਕੇ ਡੇਂਗੂ ਦੇ ਕੇਸਾਂ ਵਿਚ ਕਮੀ ਆਉਣ ਦੀ ਉਮੀਦ ਹੈ। ਸੂਰਜ ਡੁੱਬਣ ਤੋਂ ਦੋ ਤਿੰਨ ਘੰਟੇ ਪਹਿਲਾਂ ਮੱਛਰ ਜਿਆਦਾ ਐਕਟਿਵ ਰਹਿੰਦੇ ਹਨ ਇਸ ਸਥਿਤੀ ਵਿਚ ਸ਼ਾਮ ਨੂੰ ਜਿਆਦਾ ਫਾਗਿੰਗ ਤੇ ਫੌਕਸ ਕਰਨਾ ਚਾਹੀਦਾ ਹੈ। ਸਾਮ ਦੇ ਸਮੇਂ ਲੋਕ ਮੱਛਰਾਂ ਤੋਂ ਆਪਣਾ ਖਿਆਲ ਰੱਖਣ। ਇਹ ਹੀ ਸਿਹਤ ਮੰਤਰੀ ਅਤੇ ਡਿਪਟੀ ਸੀ ਐਮ ਓਪੀ ਸੋਨੀ ਨੇ ਕਿਹਾ ਕਿ ਸੂਬੇ ਵਿਚ ਵਧਦੇ ਡੇਂਗੂ ਮਾਮਲਿਆਂ ਤੇ ਕਾਬੂ ਪਾਉਣ ਲਈ ਕੋਸ਼ਿਸ਼ ਜਾਰੀ ਹੈ। ਜਲਦੀ ਹੀ ਹਾਲਾਤ ਸਥਿਰ ਹੋ ਜਾਣਗੇ।