ਇਕ ਕੈਦੀ ਵਲੋਂ ਆਪਣੀ ਕਹਾਣੀ ਬਿਆਨ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਅਜਿਹਾ ਵਤੀਰਾ ਉਸ ਨਾਲ ਇਸ ਕਾਰਨ ਕੀਤਾ ਗਿਆ ਕਿਉਂਕਿ ਉਸ ਵਲੋਂ ਜੇਲ੍ਹ ਦੇ ਹਲਾਤਾਂ ਬਾਰੇ ਇਕ ਪੱਤਰ ਲਿਖ ਕੇ ਅਧਿਕਾਰੀਆਂ ਨੂੰ ਜੇਲ੍ਹ ਦੀਆਂ ਖਾਮੀਆਂ ਬਾਰੇ ਜਾਣੂੰ ਕਰਵਾਇਆ ਗਿਆ ਸੀ। ਅਕਸਰ ਪੰਜਾਬ ਦੀਆਂ ਜੇਲ੍ਹਾਂ ਵਿਚ ਹਿੰਸਾ ਅਤੇ ਅਮਨ ਕਾਨੂੰਨ ਨੂੰ ਛਿੱਕੇ ਟੰਗਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਉਥੇ ਹੀ ਹੁਣ ਬਰਨਾਲਾ ਜੇਲ੍ਹ ਵਿਚ ਹੋਈ ਇਸ ਨਵੀਂ ਵਾਰਦਾਤ ਨੇ ਜੇਲ੍ਹਾਂ ਦੀ ਵਿਵਸਥਾ ਉਪਰ ਫਿਰ ਤੋਂ ਸਵਾਲ ਖੜ੍ਹੇ ਕਰ ਦਿੱਤੇ ਹਨ।
ਆਪਣੀ ਪੇਸ਼ੀ ਭੁਗਤਣ ਮਾਨਸਾ ਦੀ ਅਦਾਲਤ ਵਿਚ ਆਏ ਕਰਮਜੀਤ ਸਿੰਘ ਨਾਮ ਦੇ ਇਕ ਕੈਦੀ ਵਲੋਂ ਜੱਜ ਸਾਹਿਬ ਦੇ ਸਾਹਮਣੇ ਜੇਲ੍ਹ ਸੁਪਰਡੈਂਟ ‘ਤੇ ਵੱਡੇ ਇਲਜ਼ਾਮ ਲਗਾਏ ਗਏ ਹਨ ਕਿ ਜੇਲ੍ਹ ਵਿੱਚ ਉਸਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਅਤੇ ੳੇੁਸਦੇ ਕੱਪੜਿਆਂ ਨੂੰ ਉਤਾਰ ਕੇ ਗਰਮ ਸਰੀਏ ਨਾਲ ਉਸਦੀ ਪਿੱਠ ਉਪਰ ਅੱਤਵਾਦੀ ਲਿਖ ਦਿੱਤਾ ਗਿਆ।
ਅੱਗੇ ਇਸ ਕੈਦੀ ਨੇ ਆਪਣੀ ਕਹਾਣੀ ਨੂੰ ਬਿਆਨ ਕਰਦਿਆਂ ਹੋਇਆਂ ਦੱਸਿਆ ਹੈ ਕਿ ਇਕ ਪੱਤਰ ਦੇ ਵਿਚ ਉਸ ਵਲੋਂ ਲਿਖਿਆ ਗਿਆ ਸੀ ਕਿ ਜੇਲ੍ਹ ਦੇ ਵਿਚ ਉਹਨਾਂ ਨੂੰ ਚੰਗਾ ਤਰ੍ਹਾਂ ਦਾ ਖਾਣਾ ਨਹੀਂ ਮਿਲਦਾ ਅਤੇ ਬੀਮਾਰੀਆਂ ਤੋਂ ਪੀੜਤ ਕੈਦੀਆਂ ਦਾ ਇਲਾਜ ਵੀ ਨਹੀਂ ਕਰਵਾਇਆ ਜਾਂਦਾ ਅਤੇ ਕੈਦੀਆਂ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਵੀ ਰੋਕਿਆ ਜਾਂਦਾ ਹੈ। ਥੱਲੇ ਵੀਡੀਓ ਵਿਚ ਤੁਸੀਂ ਦੇਖੋ ਇਸ ਮਾਮਲੇ ਨਾਲ ਪੂਰੀ ਤਾਜ਼ਾ ਰਿਪੋਰਟ।