ਦੋ ਸਕੇ ਭਰਾਵਾਂ ਤੇ ਗੋਲੀਆਂ ਚੱਲਣ ਦੇ ਮਾਮਲੇ ਤੇ ਪਰਿਵਾਰ ਨੇ ਸਾਹਮਣੇ ਆ ਕੇ ਦੱਸੀ ਸਚਾਈ।

Punjab

ਬੀਤੇ ਮੰਗਲਵਾਰ ਦੀ ਸਵੇਰੇ ਸਵੇਰੇ ਫਿਰੋਜ਼ਪੁਰ ਦੇ ਪਿੰਡ ਬਾਰੇ ਕੇ ਵਿਚ ਦੋ ਧਿਰਾਂ ਵਿਚ ਲੜਾਈ ਦੀ ਇਕ ਮੰਦਭਾਗੀ ਖਬਰ ਆਈ ਸੀ ਜਿੱਥੇ ਦੋ ਧਿਰਾਂ ਵਿਚ ਜਬਰਦਸਤ ਗੋਲਾ ਬਾਰੀ ਹੋਈ ਸੀ ਅਤੇ ਦੋ ਸਕਿਆਂ ਭਰਾਵਾਂ ਨੂੰ ਦੂਜੀ ਧਿਰ ਦੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਪੀੜਤ ਪਰਿਵਾਰ ਪਰਿਵਾਰ ਦੇ ਮੈਂਬਰਾਂ ਨੇ ਇਸ ਲੜਾਈ ਦੀ ਸਚਾਈ ਨੂੰ ਮੀਡੀਆ ਅੱਗੇ ਦੱਸਿਆ ਹੈ।

ਪਰਿਵਾਰਕ ਮੈਂਬਰਾਂ ਕੀ ਕਿਹਾ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਜਦੋਂ ਉਹ ਅਜੇ ਸੁਤੇ ਪਏ ਸਨ ਹਮਲਾਵਰ ਧਿਰ ਨੇ ਬਾਹਰੋਂ ਘਰ ਨੂੰ ਘੇਰ ਲਿਆ ਅਤੇ ਬਿਜਲੀ ਦੀ ਸਪਲਾਈ ਨੂੰ ਬੰਦ ਕਰ ਦਿੱਤਾ ਅਤੇ ਹਨੇਰੇ ਵਿਚ ਗੋਲੀਆਂ ਚਲਾਉਣੀਆਂ ਸੁਰੂ ਕਰ ਦਿੱਤੀਆਂ ਉਹ ਜਾਨਾਂ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ ਇਸੇ ਦੌਰਾਨ ਦੋ ਸਕਿਆਂ ਭਰਾਵਾਂ ਦੇ ਗੋਲੀਆਂ ਲੱਗਣ ਕਾਰਨ ਉਸੇ ਵਕਤ ਹੀ ਮੌਤ ਹੋ ਗਈ ਅਤੇ ਬਾਕੀ ਪਰਿਵਾਰ ਨੇ ਲੁਕ ਕੇ ਆਪਣੀਆਂ ਜਾਨਾਂ ਬਚਾਈਆਂ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿਸ ਜਗ੍ਹਾ ਦਾ ਰੌਲਾ ਪਾਇਆ ਜਾ ਰਿਹਾ ਹੈ ਉਹ ਉਥੇ ਪੁਰਾਣੇ ਕਈ ਸਾਲਾਂ ਤੋਂ ਰਹਿ ਰਹੇ ਹਨ ਉਨ੍ਹਾਂ ਦੂਜੀ ਧਿਰ ਉਤੇ ਧੱਕੇਸਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਜਬਰਨ ਸਾਨੂੰ ਇਥੋਂ ਕੱਢਣਾ ਚਾਹੁੰਦੇ ਹਨ ਅੱਗੇ ਪਰਿਵਾਰ ਨੇ ਪ੍ਰਸਾਸ਼ਨ ਤੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਪੁਲਿਸ ਅਧਿਕਾਰੀਆਂ ਨਾਲ ਗੱਲਬਾਤ

ਇਸ ਮਾਮਲੇ ਤੇ ਜਦੋਂ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਧਿਰਾਂ ਦਾ ਇਕ ਪੰਜ ਕੁ ਮਰਲੇ ਦਾ ਮਕਾਨ ਜੋ ਮੇਨ ਰੋਡ ਉੱਤੇ ਹੈ ਅਤੇ ਕਈ ਵਿਅਕਤੀਆਂ ਦੇ ਨਾਮ ਹੈ ਉਸ ਨੂੰ ਲੈਕੇ ਕਾਫੀ ਪੁਰਾਣਾ ਝਗੜਾ ਚੱਲਦਾ ਆ ਰਿਹਾ ਸੀ ਜੋ ਉਸ ਦਿਨ ਇਨ੍ਹਾਂ ਕਤਲਾਂ ਦਾ ਕਾਰਨ ਬਣਿਆ ਪੁਲਿਸ ਵਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਥੱਲੇ ਵੀਡੀਓ ਵਿਚ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਪੂਰੀ ਰਿਪੋਰਟ

Leave a Reply

Your email address will not be published. Required fields are marked *