ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ਚ ਕੀ ਰੱਖਿਆ, ਕੁਝ ਇਨਸਾਨ ਉਮਰ ਤੋਂ ਤਾਂ ਬਜੁਰਗ ਹੋ ਜਾਂਦੇ ਹਨ ਪਰ ਆਪਣੀ ਮਿਹਨਤ ਅਤੇ ਖੁਰਾਕ ਸਦਕਾ ਤੰਦਰੁਸਤੀ ਪੱਖੋਂ ਨੌਜਵਾਨ ਰਹਿੰਦੇ ਹਨ। ਇਨ੍ਹਾਂ ਜਿੰਦਾਦਿਲ ਲੋਕਾਂ ਲਈ ਉਮਰ ਸਿਰਫ ਇੱਕ ਨੰਬਰ ਹੈ। ਇਨ੍ਹਾਂ ਜਿੰਦਾ ਦਿਲਾਂ ਵਿੱਚੋਂ ਇੱਕ ਮੋਹਿੰਦਰ ਸਿੰਘ ਭਰਾਜ ਹਨ। ਜਿਨ੍ਹਾਂ ਨੇ 67 ਸਾਲ ਦੀ ਉਮਰ ਵਿੱਚ ਕਸ਼ਮੀਰ ਤੋਂ ਕੰਨਿਆਕੁਮਾਰੀ ਦਾ ਸਫਰ ਸਾਈਕਿਲ ਨਾਲ ਤਹਿ ਕੀਤਾ ਹੈ। ਮੋਹਿੰਦਰ ਨੇ ਇਹ ਕਾਰਨਾਮਾ ਸਿਰਫ਼ 12 ਦਿਨਾਂ ਵਿੱਚ ਪੂਰਾ ਕਰਕੇ ਨਵਾਂ ਰਿਕਾਰਡ ਸਥਾਪਤ ਕੀਤਾ ਹੈ।
ਮੋਹਿੰਦਰ ਸਿੰਘ ਆਪਣੇ ਆਪ ਨੂੰ ਬੁਜੁਰਗ ਕਹਾਉਣ ਦੀ ਬਜਾਏ 67 ਸਾਲ ਦਾ ਜਵਾਨ ਕਹਾਉਣਾ ਜ਼ਿਆਦਾ ਪਸੰਦ ਕਰਦੇ ਹਨ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਨਾਸੀਕ ਦੇ ਰਹਿਣ ਵਾਲੇ ਮੋਹਿੰਦਰ ਸਿੰਘ ਭਰਾਜ ਵਲੋਂ ਆਪਣੇ ਕੁੱਝ ਸਾਥੀਆਂ ਦੇ ਨਾਲ ਸਾਈਕਲ ਉੱਤੇ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦਾ ਸਫਰ ਤੈਅ ਕੀਤਾ ਗਿਆ ਹੈ। ਉਨ੍ਹਾਂ ਨੇ ਸ਼੍ਰੀਨਗਰ ਤੋਂ ਕੰਨਿਆਕੁਮਾਰੀ ਦੇ ਵਿੱਚ 3600 ਕਿਲੋਮੀਟਰ ਦਾ ਸਫਰ ਸਿਰਫ਼ 12 ਦਿਨਾਂ 18 ਘੰਟਿਆਂ 57 ਮਿੰਟਾਂ ਵਿੱਚ ਤੈਅ ਕੀਤਾ ਹੈ।
ਪੀਟੀਆਈ ਨਾਲ ਫੋਨ ਉੱਤੇ ਗੱਲ ਕਰਦਿਆਂ ਹੋਇਆਂ ਮੋਹਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਬਜੁਰਗ ਲੋਕਾਂ ਵਿੱਚ ਨਕਾਰਾਤਮਕਤਾ ਵੇਖੀ ਹੈ ਲੇਕਿਨ ਮੈਂ ਹਮੇਸ਼ਾ ਸਕਾਰਾਤਮਕ ਸੋਚ ਰੱਖਣ ਵਾਲਾ ਇਨਸਾਨ ਹਾਂ। ਇਸ ਲਈ ਮੇਰੇ ਦੋਸਤ 18 ਤੋਂ 45 ਸਾਲ ਦੇ ਜਵਾਨ ਹਨ। ਮੋਹਿੰਦਰ ਸਿੰਘ ਨੇ ਇਹ ਗੱਲਾਂ ਕੰਨਿਆਕੁਮਾਰੀ ਤੋਂ ਵਾਪਸ ਆਉਂਦਿਆਂ ਹੋਏ ਕਹੀਆਂ ਹਨ।
ਮੋਹਿੰਦਰ ਸਿੰਘ ਆਪਣੇ ਆਪ ਨੂੰ 67 ਦੇ ਬੁਜੁਰਗ ਦੇ ਕਹਾਉਣ ਦੀ ਬਜਾਏ 67 ਸਾਲ ਦਾ ਜਵਾਨ ਸੁਣਨਾ ਜਿਆਦਾ ਪਸੰਦ ਕਰਦੇ ਹਨ। ਮੋਹਿੰਦਰ ਸਿੰਘ ਅਤੇ ਉਸਦੀ ਟੀਮ ਰੇਸ ਅਗੇਂਸਟ ਏਜ ਦੇ ਤਹਿਤ ਕਸ਼ਮੀਰ ਤੋਂ ਕੰਨਿਆਕੁਮਾਰੀ ਦੇ ਸਫਰ ਉੱਤੇ ਨਿਕਲੀ ਹੈ। ਮੋਹਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਐਤਵਾਰ ਰਾਤ 2 ਵਜੇ ਕੰਨਿਆਕੁਮਾਰੀ ਵਿਚ ਪਹੁੰਚੀ ਸੀ। ਹੁਣ ਉਹ ਕੰਨਿਆਕੁਮਾਰੀ ਤੋਂ ਵਾਪਸ ਮਹਾਰਾਸ਼ਟਰ ਦੇ ਵੱਲ ਆ ਰਹੇ ਹਨ। ਮੋਹਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਬੇਹੱਦ ਰੋਮਾਂਚਕਾਰੀ ਰਹੀ ਹੈ। ਸ਼੍ਰੀਨਗਰ ਦੀ ਕੜਕਦੀ ਠੰਡ ਨਾਲ ਉਨ੍ਹਾਂ ਦੀ ਯਾਤਰਾ ਸ਼ੁਰੂ ਹੋਈ ਅਤੇ ਜੋ ਝਾਂਸੀ ਦੀ ਗਰਮੀ ਤੇ ਬੇਂਗਲੁਰੁ ਦੇ ਮੀਂਹ ਨੂੰ ਝਲਦੇ ਹੋਏ ਕੰਨਿਆਕੁਮਾਰੀ ਆ ਪਹੁੰਚੀ।
ਅੱਗੇ ਮੋਹਿੰਦਰ ਸਿੰਘ ਨੇ ਦੱਸਿਆ ਕਿ ਬਤੋਰ ਸਾਈਕਲ ਸਵਾਰ ਮੈਂ ਆਪਣੀ ਖੁਰਾਕ ਉੱਤੇ ਬਹੁਤ ਧਿਆਨ ਦਿੱਤਾ ਹੈ ਕਿਉਂਕਿ ਸਾਈਕਲ ਚਲਾਉਣ ਵਿੱਚ ਨਿੱਤ 10 ਹਜਾਰ ਕਲੋਰੀ ਖਰਚ ਕਰਨੀ ਪੈਂਦੀ ਹੈ। ਮੇਰੇ ਨਾਲ ਮੇਰੀ ਟੀਮ ਵਿੱਚ ਕੁਲ 6 ਲੋਕ ਸ਼ਾਮਲ ਸਨ। ਪੀਟੀਆਈ ਨਾਲ ਗੱਲ ਕਰਦੇ ਹੋਇਆਂ ਮੋਹਿੰਦਰ ਸਿੰਘ ਨੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਸਾਇਕਲ ਚਲਾਉਣਾ ਜਾਰੀ ਰੱਖਣਗੇ ਅਤੇ ਨਾਲ ਹੀ ਲੰਮੀ ਦੂਰੀ ਵਾਲੀਆਂ ਯਾਤਰਾਵਾਂ ਨੂੰ ਵੀ ਤਹਿ ਕਰਦੇ ਰਹਿਣਗੇ। ਉਨ੍ਹਾਂ ਨੇ ਜ਼ੋਰ ਦੇਕੇ ਕਿਹਾ ਕਿ ਅਜੇ ਬਹੁਤ ਕੁੱਝ ਹਾਸਲ ਕਰਨਾ ਬਾਕੀ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪ੍ਰੇਰਕ ਦੇ ਤੌਰ ਉੱਤੇ ਮੇਰੀ ਯਾਤਰਾ ਅਜੇ ਹੋਰ ਲੰਮੀ ਜਾਵੇਗੀ ।