ਕੇਂਦਰ ਸਰਕਾਰ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਲਿਆਂਦੀਆਂ ਗਈਆਂ ਹਨ। ਇਸ ਲੜੀ ਵਿਚ ਭਾਰਤ ਸਰਕਾਰ ਵਲੋਂ ਕਿਸਾਨਾਂ ਲਈ ਸਮਾਮ ਕਿਸਾਨ ਯੋਜਨਾ ਨੂੰ ਵੀ ਸ਼ੁਰੂ ਕੀਤਾ ਗਿਆ ਹੈ। ਇਸ ਨਵੀਂ ਯੋਜਨਾ ਦੇ ਤਹਿਤ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਦੇ ਸੰਦ ਅਤੇ ਖੇਤੀ ਕਿਤੇ ਨਲ ਸਬੰਧਤ ਹੋਰ ਉਪਕਰਨਾਂ ਦੇ ਖ੍ਰੀਦਣ ਵਿਚ ਸਹਿਯੋਗ ਕਰ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਸਰਕਾਰ ਇਨ੍ਹਾਂ ਉਪਰ 80 ਫੀਸਦੀ ਤੱਕ ਦੀ ਸਬਸਿਡੀ ਦੇ ਰਹੀ ਹੈ। ਕੇਂਦਰ ਸਰਕਾਰ ਵਲੋਂ ਖੇਤੀਬਾੜੀ ਦੇ ਖੇਤਰ ਵਿਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਇਸ ਯੋਜਨਾ ਅਧੀਨ ਰਾਜਾਂ ਨੂੰ 553 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਜੇਕਰ ਤੁਸੀਂ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਅਧਿਕਾਰਤ ਵੈਬ ਸਾਈਟ https://agrimachinery.nic.in/ ਤੇ ਜਾ ਕੇ ਮਦਦ ਲੈ ਸਕਦੇ ਹੋ।
ਭਾਰਤ ਸਰਕਾਰ ਵਲੋਂ SMAM ਯੋਜਨਾ ਦੇ ਤਹਿਤ ਖੇਤੀ ਦਿਆਂ ਉਪਕਰਨਾਂ ਉਪਰ 50 ਤੋਂ ਲੈ ਕੇ 80 ਪ੍ਰਤੀਸ਼ਤ ਤੱਕ ਦੀ ਸਬਸਿਡੀ ਮੁਹੱਈਆਂ ਕਰਵਾਈ ਜਾ ਰਹੀ ਹੈ। ਇਸ ਸਕੀਮ ਦਾ ਲਾਭ ਭਾਰਤ ਦਾ ਕੋਈ ਵੀ ਕਿਸਾਨ ਲੈ ਸਕਦਾ ਹੈ ਜੋ ਵੀ ਇਸ ਸਕੀਮ ਦੇ ਯੋਗ ਹੈ। ਇਹ ਸਕੀਮ ਦੇਸ਼ ਸਾਰਿਆਂ ਰਾਜਾਂ ਦੇ ਵਿੱਚ ਉਪਲੱਬਧ ਹੈ। ਜੋ ਇਸ ਸਕੀਮ ਦੇ ਯੋਗ ਹੈ ਅਪਲਾਈ ਕਰ ਸਕਦੇ ਹਨ। ਮਹਿਲਾ ਕਿਸਾਨ ਵੀ ਇਸ ਯੋਜਨਾ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ।
ਸਕੀਮ ਲਈ ਜਰੂਰੀ ਦਸਤਾਵੇਜ਼
1. ਪਹਿਚਾਣ ਲਈ ਲਾਭਪਾਤਰੀ ਦਾ ਅਧਾਰ ਕਾਰਡ 2. ਫੋਟੋ ਪਾਸਪੋਰਟ ਸਾਈਜ ਦੀ 3. ਜਮੀਨ ਦਾ ਵੇਰਵਾ ਜੋੜਦੇ ਹੋਏ ਰਿਕਾਰਡ ਲਈ ਜਮੀਨ ਦਾ ਅਧਿਕਾਰ (ਆਰਓਆਰ) 4. ਬੈਂਕ ਪਾਸਬੁੱਕ ਦੀ ਕਾਪੀ ਪਹਿਲਾ ਪੰਨਾ 5. ਕਿਸੇ ਵੀ ਆਈ ਡੀ ਪਰੂਫ ਦੀ ਕਾਪੀ। SC/ST/OBC/ ਦੇ ਮਾਮਲੇ ਚ ਜਾਤੀ ਸ਼੍ਰੇਣੀ ਸਰਟੀਫਿਕੇਟ ਕਾਪੀ। ਧਿਆਨ ਰੱਖੋ ਅਪਲਾਈ ਕਰਨ ਸਮੇਂ ਸਭ ਵੇਰਵੇ ਸਹੀ ਢੰਗ ਨਾਲ ਭਰੇ ਹੋਣੇ ਚਾਹੀਦੇ ਹਨ। ਇਹ ਕਿਸਾਨ ਦੀ ਜਿੰਮੇਵਾਰੀ ਹੈ।