ਦੁਖਦਾਈ ਖ਼ਬਰ, 8 ਮਹੀਨੇ ਦੀ ਬੱਚੀ ਦਾ ਪਿਤਾ, ਇਕ ਹੋਰ ਪੰਜਾਬ ਦਾ ਫੌਜੀ ਨੌਜਵਾਨ ਹੋਇਆ ਸ਼ਹੀਦ

Punjab

ਬਹੁਤ ਹੀ ਦੁੱਖਦਾਈ ਖਬਰ ਹੈ ਭਾਰਤੀ ਫੌਜ ਐਨਡੀਆਰਐਫ ਦਾ ਸਿਪਾਹੀ ਮਲਕੀਤ ਸਿੰਘ ਜੋ ਕਿ ਸੁੰਦਰ ਨਗਰ ਹਿਮਾਚਲ ਵਿਖੇ ਦੂਜਿਆਂ ਦੀ ਜਾਨ ਬਚਾਉਂਦਾ ਇਕ ਸਰਚ ਆਪ੍ਰੇਸ਼ਨ ਦੌਰਾਨ ਸ਼ਹੀਦ ਹੋ ਗਿਆ। ਸ਼ਹੀਦ ਮਲਕੀਤ ਸਿੰਘ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਹਰਪਾਲਪੁਰ ਸ਼ਮਸ਼ਾਨਘਾਟ ਵਿਖੇ NDRF ਵਲੋਂ ਦਿੱਤੇ guard of honour ਤੋਂ ਬਾਅਦ ਕਰ ਦਿੱਤਾ ਗਿਆ ਹੈ। ਸ਼ਹੀਦ ਮਲਕੀਤ ਸਿੰਘ ਦੇ ਪਰਿਵਾਰ ਵਿੱਚ ਹੋਰ ਮੈਂਬਰ ਦਾਦਾ ਦਾਦੀ ਮਾਤਾ ਪਿਤਾ ਪਤਨੀ ਅਤੇ ਨੌ ਮਹੀਨੇ ਦੀ ਇਕ ਮਸੂਮ ਬੇਟੀ ਹੈ।

ਸ਼ਹੀਦ ਮਲਕੀਤ ਸਿੰਘ ਦੇ ਪਿੰਡ ਹਰਪਾਲਪੁਰ ਵਿਖੇ ਸਰਕਾਰੀ ਸਨਮਾਨ ਦੇ ਨਾਲ ਉਸ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲ ਪਹੁੰਚੇ ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਜਲਦੀ ਤੋਂ ਜਲਦੀ ਹੀ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਦੀ ਮਾਲੀ ਮਦਦ ਦੇਵੇਗੀ ਅਤੇ ਸ਼ਹੀਦ ਮਲਕੀਤ ਸਿੰਘ ਦੀ ਧਰਮ ਪਤਨੀ ਨੂੰ ਸਹਿਕਾਰਤਾ ਵਿਭਾਗ ਵਿੱਚ ਨੌਕਰੀ ਵੀ ਦਿੱਤੀ ਜਾਵੇਗੀ।

ਮਦਨ ਲਾਲ ਜਲਾਲ ਦਾ ਕਹਿਣਾ ਹੈ ਕਿ ਇਕ ਗਰੀਬ ਘਰ ਦਾ ਬੰਦਾ ਜੋ ਅੱਜ ਸ਼ਹੀਦ ਹੋ ਗਿਆ ਉਹੀ ਪਰਿਵਾਰ ਦਾ ਇਕੋ ਇਕ ਸਹਾਰਾ ਸੀ। ਜਿਸ ਕਰਕੇ ਸਾਰਾ ਪਰਿਵਾਰ ਚੱਲ ਰਿਹਾ ਸੀ। ਅਜੇ ਪੰਜ ਛੇ ਸਾਲ ਵਿਆਹ ਨੂੰ ਹੋਏ ਸਨ ਅੱਠ ਮਹੀਨੇ ਦੀ ਫੁੱਲ ਭਰ ਬੱਚੀ ਹੈ। ਅੱਜ ਪੂਰੇ ਇਲਾਕੇ ਵਿਚ ਅਫਸੋਸ ਹੈ।

ਸਾਨੂੰ ਪੂਰੇ ਹਲਕੇ ਘਨੌਰ ਪੰਜਾਬ ਅਤੇ ਦੇਸ਼ ਨੂੰ ਸ਼ਹੀਦ ਮਲਕੀਤ ਸਿੰਘ ਦੀ ਸ਼ਹੀਦੀ ਉਤੇ ਮਾਣ ਹੈ। ਮਲਕੀਤ ਸਿੰਘ ਵਰਗੇ ਫੌਜੀ ਦੇਸ਼ ਦਾ ਗਹਿਣਾ ਹੁੰਦੇ ਹਨ। ਜੋ ਆਪਣੇ ਦੇਸ਼ ਅਤੇ ਆਪਣੇ ਦੇਸ਼ ਦੇ ਨਾਗਰਿਕਾਂ ਦੀ ਜਾਨ ਬਚਾਉਦੇ ਆਪ ਸ਼ਹੀਦੀਆਂ ਪਾ ਜਾਂਦੇ ਹਨ। ਭਾਰਤ ਦਾ ਹਰ ਨਾਗਰਿਕ ਸ਼ਹੀਦ ਸੂਰਬੀਰ ਫੌਜੀ ਨੌਜਵਾਨਾਂ ਨੂੰ ਸਿਰ ਝੁਕਾ ਕੇ ਸਲੂਟ ਕਰਦਾ ਹੈ।

ਥੱਲੇ ਦਿੱਤੀ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ ਦੇਖੋ

Leave a Reply

Your email address will not be published. Required fields are marked *