ਮੱਧਪ੍ਰਦੇਸ਼ ਦੇ ਜਿਲ੍ਹਾ ਸਾਗਰ ਵਿੱਚ ਤਕਰੀਬਨ 75 ਕੁ ਸਾਲ ਦੀ ਉਮਰ ਵਿੱਚ ਲੱਕੜੀ ਦਾ ਸਾਮਾਨ ਵੇਚਣ ਵਾਲੇ ਚੰਦਨਲਾਲ ਰਾਏ ਆਪਣੀ ਜਿੰਦਗੀ ਦੀ ਜੰਗ ਹਾਰ ਗਏ ਹਨ। ਅਸਲ ਵਿੱਚ ਉਨ੍ਹਾਂ ਦੀ ਮੌਤ ਜਿਸ ਜਗ੍ਹਾ ਅਤੇ ਜਿਸ ਤਰ੍ਹਾਂ ਹੋਈ ਹੈ ਉਸ ਨੇ ਹਰ ਕਿਸੇ ਦੇ ਮਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਚੰਦਨਲਾਲ ਆਪਣੀ ਦੁਕਾਨ ਉੱਤੇ ਜਿਸ ਹਾਲਤ ਵਿੱਚ ਬੈਠੇ ਸਨ ਉਸ ਹੀ ਹਾਲਤ ਵਿੱਚ ਚੱਲ ਬਸੇ। ਮੌਤ ਤੋਂ ਬਾਅਦ ਜਿਸ ਹਾਲਤ ਵਿੱਚ ਮੋਟਰਸਾਈਕਲ ਨਾਲ ਟਿਕੇ ਪਏ ਸਨ ਉਸ ਤੋਂ ਲੋਕਾਂ ਨੂੰ ਲੱਗਿਆ ਹੀ ਨਹੀਂ ਕਿ ਉਹ ਹੁਣ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ ਹਨ। ਇਹ ਘਟਨਾ ਸਾਗਰ ਦੇ ਕਟਰਾ ਬਾਜ਼ਾਰ ਵਿੱਚ ਬੁੱਧਵਾਰ ਨੂੰ ਹੋਈ ਹੈ। ਉਨ੍ਹਾਂ ਦਾ ਮ੍ਰਿਤਕ ਸਰੀਰ ਕਰੀਬ ਡੇਢ ਘੰਟੇ ਤੱਕ ਉਸ ਹਾਲਤ ਵਿੱਚ ਪਿਆ ਰਿਹਾ। ਕਿਸੇ ਦੀ ਨਜ਼ਰ ਉਨ੍ਹਾਂ ਉੱਤੇ ਨਹੀਂ ਗਈ ਇਸੇ ਦੌਰਾਨ ਕੋਲੋਂ ਲੰਘ ਰਹੇ ਕਿਸੇ ਵਿਅਕਤੀ ਨੇ ਉਨ੍ਹਾਂ ਨੂੰ ਵੇਖ ਲਿਆ ਅਤੇ ਉਸ ਦੁਆਰਾ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਸ ਮ੍ਰਿਤਕ ਦਾ ਨਾਮ ਚੰਦਨਲਾਲ ਰਾਏ ਸੀ। ਉਹ ਤੁਲਸੀਨਗਰ ਵਾਰਡ ਦੇ ਵਿੱਚ ਰਹਿੰਦੇ ਸਨ। ਘਰ ਚਲਾਉਣ ਲਈ ਉਹ ਕਈ ਸਾਲਾਂ ਤੋਂ ਲੱਕੜੀ ਦੇ ਬਣੇ ਸਾਮਾਨ ਵੇਚਦੇ ਸਨ। ਉਨ੍ਹਾਂ ਦੀ ਛੋਟੀ ਅਤੇ ਖੁੱਲੀ ਦੁਕਾਨ ਕਟਰਾ ਬਾਜ਼ਾਰ ਅਤੇ ਲਾਗ ਪਾਸ ਦੇ ਮੇਲਿਆਂ ਵਿੱਚ ਲੱਗਦੀ ਸੀ। ਬੁੱਧਵਾਰ ਵਾਲੇ ਦਿਨ ਵੀ ਉਨ੍ਹਾਂ ਨੇ ਰੋਜਾਨਾ ਦੀ ਤਰ੍ਹਾਂ ਕਟਰਾ ਬਾਜ਼ਾਰ ਵਿੱਚ ਆਪਣੀ ਦੁਕਾਨ ਲਾਈ ਪ੍ਰੰਤੂ ਕੁੱਝ ਦੇਰ ਬਾਅਦ ਹੀ ਉਨ੍ਹਾਂ ਦੀ ਅਟੈਕ ਹੋਣ ਨਾਲ ਮੌਤ ਹੋ ਗਈ। ਵੀਰਵਾਰ ਨੂੰ ਦੁਪਹਿਰੇ ਉਨ੍ਹਾਂ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਚੰਦਨਲਾਲ ਰਾਏ ਦੀ ਇੱਕ ਧੀ ਅਤੇ ਚਾਰ ਬੇਟੇ ਹਨ। ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਪਹਿਲਾਂ ਹੀ ਕਰਾ ਦਿੱਤੀ ਸੀ। ਉਨ੍ਹਾਂ ਦਾ ਇੱਕ ਬੇਟਾ ਦਿਮਾਗੀ ਤੌਰ ਉੱਤੇ ਕਮਜੋਰ ਹੈ ਅਤੇ ਪਤਨੀ ਸਿਆਰਾਨੀ ਲਕਵਾਗਰਸਤ ਹੈ। ਪਤਨੀ ਦੀ ਹਾਲਤ 5 ਸਾਲ ਤੋਂ ਖ਼ਰਾਬ ਹੈ। ਉਨ੍ਹਾਂ ਦੇ ਬਾਕੀ ਤਿੰਨ ਬੇਟੇ ਮਜਦੂਰੀ ਦਾ ਕੰਮ ਕਰਦੇ ਹਨ। ਲੇਕਿਨ ਆਰਥਕ ਤੰਗੀ ਅਤੇ ਰੋਗਾਂ ਦਾ ਬੋਝ ਚੱਕਣ ਲਈ ਹੀ ਚੰਦਨਲਾਲ ਬਾਜ਼ਾਰ ਵਿੱਚ ਦੁਕਾਨ ਲਾਉਂਦੇ ਸਨ ਤਾਂਕਿ ਇਸ ਕਮਾਈ ਨਾਲ ਘਰ ਦਾ ਖਰਚਾ ਅਤੇ ਬੀਮਾਰ ਪਤਨੀ ਦਾ ਇਲਾਜ ਕਰਵਾਇਆ ਜਾ ਸਕੇ।
ਚੰਦਨਲਾਲ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਮਨਾ ਕਰਨ ਦੇ ਬਾਅਦ ਵੀ ਉਹ ਦੁਕਾਨ ਲਗਾਉਂਦੇ ਸਨ। ਉਨ੍ਹਾਂ ਨੂੰ ਹਮੇਸ਼ਾ ਕਿਹਾ ਜਾਂਦਾ ਸੀ ਕਿ ਹੁਣ ਘਰੇ ਹੀ ਰਹਿਣ ਲੇਕਿਨ ਪਰਵਾਰ ਦੀ ਆਰਥਕ ਹਾਲਤ ਨੂੰ ਵੇਖਦਿਆਂ ਹੋਇਆਂ ਉਹ ਦੁਕਾਨ ਲਾਉਣ ਦੀ ਜਿਦ ਕਰਦੇ ਸਨ ਕੀ ਪਤਾ ਸੀ ਕਿ ਉਹ ਅੱਜ ਘਰ ਨਹੀਂ ਆਉਣਗੇ।