ਪੁਲਿਸ ਥਾਣੇ ਵਿੱਚ ਫਰਿਆਦੀ ਵਿਵਾਦ ਚੋਰੀ ਆਦਿ ਦੀਆਂ ਸ਼ਿਕਾਇਤਾਂ ਲੈ ਕੇ ਪੁੱਜਦੇ ਹਨ। ਲੇਕਿਨ ਭਿੰਡ ਜਿਲ੍ਹੇ ਦੇ ਨਵਾਂ ਪਿੰਡ ਥਾਣੇ ਵਿੱਚ ਇੱਕ ਫਰਿਆਦੀ ਕਿਸੇ ਵਾਰਦਾਤ ਬਦਮਾਸ਼ ਜਾਂ ਅਪਰਾਧੀ ਦੀ ਰਿਪੋਰਟ ਦਰਜ ਕਰਾਉਣ ਨਹੀਂ ਸਗੋਂ ਆਪਣੀ ਮੱਝ ਦੀ ਸ਼ਿਕਾਇਤ ਕਰਨ ਪਹੁੰਚ ਗਿਆ। ਜੀ ਹਾਂ ! ਮੱਧਪ੍ਰਦੇਸ਼ ਰਾਜ ਵਿਚ ਪੈਂਦੇ ਭਿੰਡ ਜਿਲ੍ਹੇ ਦੇ ਨਵਾਂ ਪਿੰਡ ਥਾਣੇ ਵਿੱਚ ਇੱਕ ਹਾਸੋਹੀਣਾ ਮਾਮਲਾ ਸਾਹਮਣੇ ਆਇਆ ਹੈ। ਇੱਕ ਸ਼ਕਾਇਤ ਕਰਤਾ ਆਪਣੀ ਮੱਝ ਦੀ ਸ਼ਿਕਾਇਤ ਕਰਨ ਥਾਣੇ ਪਹੁੰਚ ਗਿਆ। ਬਾਬੂਲਾਲ ਜਾਟਵ ਨਾਮ ਦਾ ਕਿਸਾਨ ਥਾਣੇ ਪਹੁੰਚਿਆ ਅਤੇ ਪੁਲਿਸ ਨੂੰ ਕਿਹਾ ਕਿ ਮੱਝ ਉਸ ਨੂੰ ਦੁੱਧ ਚੋਣ ਨਹੀਂ ਦੇ ਰਹੀ ਹੈ। ਪੁਲਿਸ ਵਲੋਂ ਪਹਿਲਾਂ ਤਾਂ ਉਸਨੂੰ ਭਜਾ ਦਿੱਤਾ ਗਿਆ ਪ੍ਰੰਤੂ ਥੋੜ੍ਹੀ ਦੇਰ ਤੋਂ ਬਾਅਦ ਉਹ ਮੱਝ ਨੂੰ ਲੈ ਕੇ ਫਿਰ ਥਾਣੇ ਪਹੁੰਚ ਗਿਆ। ਇਸ ਵਾਰ ਥਾਣਾ ਪ੍ਰਭਾਰੀ ਹਰਜਿੰਦਰ ਸਿੰਘ ਦੀ ਨਜ਼ਰ ਬਾਬੂਲਾਲ ਉੱਤੇ ਪਈ ਉਨ੍ਹਾਂ ਨੇ ਮੱਝ ਦੇ ਨਾਲ ਥਾਣੇ ਆਉਣ ਦੀ ਵਜ੍ਹਾ ਪੁੱਛੀ ਆਖਿਰ ਵਿੱਚ ਪੁਲਿਸ ਵਲੋਂ ਉਸਦੀ ਮਦਦ ਕਰਦੇ ਹੋਇਆਂ ਸ਼ਿਕਾਇਤੀ ਅਰਜੀ ਨੂੰ ਲਿਖਵਾਇਆ। ਪੁਲਿਸ ਨੇ ਅਰਜੀ ਲੈਣ ਦੇ ਬਾਅਦ ਪਸੂ ਪਾਲਕਾਂ ਦੀ ਮਦਦ ਨਾਲ ਬਾਬੂਲਾਲ ਦੀ ਪਰੇਸ਼ਾਨੀ ਨੂੰ ਹੱਲ ਕਰਵਾਇਆ।
ਬਾਬੂਲਾਲ ਨੇ ਦੱਸਿਆ ਕਿ ਸਾਹਿਬ ਮੇਰੀ ਮੱਝ ਮਹੀਨੇ ਭਰ ਤੋਂ ਦੁੱਧ ਨਹੀਂ ਦੇ ਰਹੀ। ਪਹਿਲਾਂ ਪੰਜ ਲਿਟਰ ਦੁੱਧ ਦਿੰਦੀ ਸੀ। ਥਾਨਾ ਪ੍ਰਭਾਰੀ ਨੇ ਬਾਬੂਲਾਲ ਨੂੰ ਪਸ਼ੂ ਚੈਕਅੱਪ ਵਾਲਿਆਂ ਦੇ ਕੋਲ ਜਾਣ ਦੀ ਸਲਾਹ ਦਿੱਤੀ। ਲੇਕਿਨ ਉਹ ਜਿੱਦ ਉੱਤੇ ਅੜ ਗਿਆ ਬਾਬੂਲਾਲ ਦਾ ਭੋਲਾਪਨ ਅਤੇ ਸਹਜਤਾ ਵੇਖ ਥਾਣਾ ਪ੍ਰਭਾਰੀ ਨੇ ਉਸ ਤੋਂ ਆਵੇਦਨ ਲਿਖਵਾਇਆ ਅਤੇ ਪਸ਼ੂ ਚੈਕਅੱਪ ਵਾਲਿਆਂ ਦੇ ਕੋਲ ਭੇਜਿਆ। ਪਸੂ ਚੈਕਅੱਪ ਵਾਲਿਆਂ ਨੇ ਬਾਬੂਲਾਲ ਨੂੰ ਵੱਖਰੇ ਤਰੀਕੇ ਨਾਲ ਦੁੱਧ ਕੱਢਣ ਦਾ ਟਿਪਸ ਦਿੱਤਾ। ਇਸ ਤੋਂ ਬਾਅਦ ਬਾਬੂਲਾਲ ਨੇ ਹੀ ਮੱਝ ਦਾ ਦੁੱਧ ਚੋਇਆ।
ਅਸਲ ਵਿਚ ਬਾਬੂਰਾਮ ਦੀ ਮੱਝ ਨੇ ਅਕਤੂਬਰ ਮਹੀਨੇ ਵਿੱਚ ਦੂਜੀ ਵਾਰ ਵੱਛੇ ਨੂੰ ਜਨਮ ਦਿੱਤਾ ਸੀ। ਵੱਛੇ ਦੇ ਜਨਮ ਤੋਂ ਬਾਅਦ ਉਹ ਲਗਾਤਾਰ ਦੁੱਧ ਦੇ ਰਹੀ ਸੀ ਲੇਕਿਨ ਤਿੰਨ ਦਿਨ ਪਹਿਲਾਂ ਉਹ ਕਿਸੇ ਕੰਮ ਰਿਸ਼ਤੇਦਾਰੀ ਵਿਚ ਗਿਆ ਸੀ। ਘਰ ਪਰਤਿਆ ਤਾਂ ਉਸਦੇ ਬਾਅਦ ਮੱਝ ਨੇ ਦੁੱਧ ਦੇਣਾ ਬੰਦ ਕਰ ਦਿੱਤਾ। ਬਾਬੂਲਾਲ ਨੇ ਦੱਸਿਆ ਕਿ ਉਸ ਨੇ ਬਹੁਤ ਕੋਸ਼ਿਸ਼ ਕੀਤੀ ਲੇਕਿਨ ਮੱਝ ਨੇ ਦੁੱਧ ਨਹੀਂ ਦਿੱਤਾ। ਅਖੀਰ ਵਿੱਚ ਕਿਸੇ ਨੇ ਦੱਸਿਆ ਕਿ ਟੋਟਕੇ ਲਈ ਮੱਝ ਦੀ ਪੁਲਿਸ ਕੋਲ ਸ਼ਿਕਾਇਤ ਕਰੋ। ਇਸ ਲਈ ਉਹ ਮੱਝ ਨੂੰ ਲੈ ਕੇ ਪੁਲਿਸ ਕੋਲ ਸ਼ਿਕਾਇਤ ਕਰਨ ਲਈ ਪਹੁੰਚਿਆ ਪੁਲਿਸ ਅਤੇ ਪਸ਼ੂ ਚੈਕਅੱਪ ਵਾਲਿਆਂ ਦੀ ਮਦਦ ਨਾਲ ਮੱਝ ਨੇ ਦੁੱਧ ਦੇ ਦਿੱਤਾ ਹੁਣ ਉਸਦੀ ਸ਼ਿਕਾਇਤ ਦੂਰ ਹੋ ਗਈ ਹੈ।