ਇਸ ਵੇਲੇ ਦੀ ਵੱਡੀ ਖ਼ਬਰ ਫਿਰੋਜ਼ਪੁਰ ਸ਼ਹਿਰ ਤੋਂ ਆਈ ਹੈ ਜਿਥੇ ਸਕੂਲ ਜਾ ਰਹੇ ਬੱਚਿਆਂ ਤੇ ਟਰੈਕਟਰ ਟਰਾਲੀ ਚੜ੍ਹਾ ਦਿੱਤੀ ਗਈ। ਖੁਸ਼ਕਿਸਮਤੀ ਰਹੀ ਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਕੂਲ ਛੱਡਣ ਲਈ ਆਟੋ ਰਿਕਸ਼ਾ ਜਾ ਰਿਹਾ ਸੀ। ਆਟੋ ਵਿਚ ਨੌ ਜਾ ਅੱਠ ਬੱਚੇ ਸਨ ਅਤੇ ਸਾਹਮਣੇ ਤੋਂ ਟਰੈਕਟਰ ਟਰਾਲੀ ਆ ਰਹੀ ਸੀ। ਜਿਸ ਦੇ ਹੇਠ ਆਟੋ ਰਿਕਸ਼ਾ ਆ ਗਿਆ ਹਾਲਾਂਕਿ ਇਸ ਹਾਦਸੇ ਵਿਚ ਬੱਚਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਪਰ ਆਟੋ ਰਿਕਸ਼ਾ ਚਾਲਕ ਨੂੰ ਕਾਫੀ ਸੱਟਾਂ ਲੱਗੀਆਂ ਹਨ। ਇਨ੍ਹਾਂ ਹੀ ਨਹੀਂ ਆਟੋ ਵੀ ਬੁਰੇ ਤਰੀਕੇ ਨਾਲ ਨੁਕਸਾਨਿਆਂ ਗਿਆ। ਇਸ ਘਟਨਾ ਵਾਲੀ ਥਾਂ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਏ.ਐੱਸ.ਆਈ. ਸ਼ਰਮਾ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਦੀ ਵੱਲੋਂ ਇਸ ਹਾਦਸੇ ਨੂੰ ਲੈ ਕੇ ਕਾਰਵਾਈ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ।
ਅੱਗੇ ਸ਼ਰਮਾ ਸਿੰਘ ਵਲੋਂ ਦੱਸਿਆ ਗਿਆ ਕਿ ਹਾਦਸੇ ਦਾ ਸ਼ਿਕਾਰ ਹੋਇਆ ਆਟੋ ਰਿਕਸ਼ਾ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਲੈ ਕੇ ਜਾ ਰਿਹਾ ਸੀ। ਇਸ ਦੇ ਦੌਰਾਨ ਇਕ ਪਾਸਿਓਂ ਬੱਸ ਅਤੇ ਦੂਜੇ ਪਾਸੇ ਤੋਂ ਟਰੈਕਟਰ ਟਰਾਲੀ ਆ ਰਹੀ ਸੀ। ਸਾਹਮਣੇ ਤੋਂ ਆ ਰਹੀ ਟਰੈਕਟਰ ਟਰਾਲੀ ਆਟੋ ਰਿਕਸ਼ਾ ਦੇ ਉੱਪਰ ਜਾ ਚੜ੍ਹੀ ਜਿਸ ਦੇ ਕਾਰਨ ਆਟੋ ਵਿਚ ਸਵਾਰ ਬੱਚੇ ਟਰਾਲੀ ਦੇ ਥੱਲ੍ਹੇ ਆ ਗਏ ਚੰਗੀ ਕਿਸਮਤ ਰਹੀ ਕਿ ਉਨ੍ਹਾਂ ਦੀ ਜਾਨ ਦਾ ਬਚਾ ਹੋ ਗਿਆ।
ਅੱਗੇ ਏ.ਐੱਸ.ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਸ ਇਸ ਹਾਦਸੇ ਨੂੰ ਲੈ ਕੇ ਕਾਰਵਾਈ ਅਤੇ ਜਾਂਚ ਪੜਤਾਲ ਕਰ ਰਹੀ ਹੈ ਅਤੇ ਅਜੇ ਤਕ ਹਾਦਸੇ ਦੇ ਸ਼ਿਕਾਰ ਆਟੋ ਵਿੱਚ ਸਵਾਰ ਕਿਸੇ ਵੀ ਬੱਚੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਆਈ। ਆਟੋ ਰਿਕਸ਼ਾ ਦੇ ਚਾਲਕ ਵਲੋਂ ਦੱਸਿਆ ਗਿਆ ਹੈ ਕਿ ਸਾਹਮਣੇ ਵਾਲੇ ਪਾਸੇ ਤੋਂ ਬੱਸ ਅਤੇ ਦੂਜੇ ਪਾਸੇ ਤੋਂ ਟਰੈਕਟਰ ਟਰਾਲੀ ਆਉਣ ਦੇ ਕਾਰਨ ਇਹ ਹਾਦਸਾ ਹੋਇਆ ਹੈ। ਜੋ ਲੋਕ ਮੌਕੇ ਤੇ ਘਟਨਾ ਵਾਲੀ ਥਾਂ ਹਾਜਰ ਸਨ ਉਨ੍ਹਾਂ ਨੇ ਦੱਸਿਆ ਕਿ ਆਟੋ ਰਿਕਸ਼ਾ ਚਾਲਕ ਕਾਫੀ ਜਲਦੀ ਦੇ ਵਿਚ ਸੀ ਜੋ ਬੱਸ ਅਤੇ ਟਰੈਕਟਰ ਦੇ ਵਿਚਕਾਰ ਜਾ ਫਸਿਆ।