ਆਪਣੇ ਘਰ ਪਰਿਵਾਰ ਛੱਡ ਕੇ ਦੇਸ਼ ਦੀ ਰਾਖੀ ਕਰ ਰਹੇ ਫੌਜ ਦੇ ਜਵਾਨਾਂ ਤੇ ਹਰ ਇੱਕ ਦੇਸ ਵਾਸੀ ਮਾਣ ਕਰਦਾ ਹੈ। ਮਾਣ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਹ ਆਪ ਅਨੇਕਾਂ ਮੁਸ਼ਕਿਲਾਂ ਝੱਲ ਕੇ ਦੇਸ਼ ਵਾਸੀਆਂ ਦੀ ਰਖਵਾਲੀ ਕਰਦੇ ਹਨ। ਪਤਾ ਨਹੀਂ ਕਦੋਂ ਕੀ ਹੋ ਜਾਵੇ, ਕਦੋਂ ਪਰਿਵਾਰ ਤੋਂ ਦੂਰ ਰਹਿੰਦੇ ਹੀ ਜਿੰਦਗੀ ਨੂੰ ਅਲਵਿਦਾ ਕਹਿ ਜਾਣ। ਜਿਵੇਂ ਕਿ ਖੈਰ ਦੇ ਬਰਕਾ ਚੌਕੀ ਅਧੀਨ ਆਉਂਦੇ ਪਿੰਡ ਬਿਸਾਰਾ ਦੇ ਰਹਿਣ ਵਾਲੇ 44 ਸਾਲ ਦੇ ਜਗਵੀਰ ਸਿੰਘ ਪੁੱਤਰ ਬਲਦਾਨ ਸਿੰਘ ਜਿਹੜਾ ਕਿ ਯੁਨਿਟ 130 ਏਡੀ ਸ਼੍ਰੀਨਗਰ ਵਿੱਚ ਹਵਲਦਾਰ ਦੇ ਅਹੁਦੇ ਉੱਤੇ ਡਿਊਟੀ ਤੇ ਤੈਨਾਤ ਸੀ।
ਉਸ ਦੀ ਦੋ ਦਿਨ ਪਹਿਲਾਂ ਬਿਮਾਰੀ ਦੇ ਚਲਦਿਆਂ ਸ਼੍ਰੀਨਗਰ ਬੇਸ ਹਸਪਤਾਲ ਦੇ ਵਿੱਚ ਮੰਗਲਵਾਰ ਦੀ ਸ਼ਾਮ ਨੂੰ ਇਸ ਫੌਜੀ ਦੀ ਮੌਤ ਹੋ ਗਈ। ਬੁੱਧਵਾਰ ਨੂੰ ਪਿੰਡ ਵਿੱਚ ਸੂਚਨਾ ਪਹੁੰਚਣ ਤੇ ਸਕੇ ਸਬੰਧੀਆਂ ਅਤੇ ਪਰਿਵਾਰ ਦਾ ਮੰਦਭਾਗੀ ਖਬਰ ਨੇ ਦਿਲ ਝੰਜੋੜ ਕੇ ਰੱਖ ਦਿੱਤਾ। ਪਿੰਡ ਦੇ ਲਾਲ ਦੀ ਮੌਤ ਦੀ ਖਬਰ ਸੁਣ ਕੇ ਪੂਰੇ ਪਿੰਡ ਵਿੱਚ ਵੀ ਸੋਗ ਦੀ ਲਹਿਰ ਛਾ ਗਈ।
ਇਸ ਬਾਰੇ ਬਰਕਾ ਚੌਕੀ ਇਨਚਾਰਜ ਅਮਿਤ ਕੁਮਾਰ ਵਲੋਂ ਦੱਸਿਆ ਗਿਆ ਕਿ ਬੁੱਧਵਾਰ ਦੀ ਦੇਰ ਰਾਤ ਫੌਜੀ ਦਾ ਮ੍ਰਿਤਕ ਸਰੀਰ ਪਿੰਡ ਆ ਗਿਆ ਸੀ ਅਤੇ ਵੀਰਵਾਰ ਨੂੰ ਅੰਤਮ ਸੰਸਕਾਰ ਕੀਤਾ ਜਾਵੇਗਾ। ਸੁਰਗਵਾਸੀ ਜਗਵੀਰ ਆਪਣੇ ਪਿੱਛੇ ਪਤਨੀ ਜੈਪ੍ਰਕਾਸ਼ੀ ਦੇ ਨਾਲ ਦੋ ਬੱਚੀਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਹੈ। ਸ਼ਹੀਦ ਜਗਵੀਰ ਸਿੰਘ ਆਪਣੇ ਪਰਿਵਾਰ ਵਿਚ ਤਿੰਨ ਭਰਾਵਾਂ ਵਿੱਚੋਂ ਦੂੱਜੇ ਨੰਬਰ ਉੱਤੇ ਸੀ। ਉਸਦੇ ਵੱਡੇ ਭਰਾ ਯਸ਼ਵੀਰ ਸਿੰਘ ਛੋਟਾ ਰਿੰਕੂ ਸਿੰਘ ਹਨ ।
ਇਸ ਫੌਜੀ ਜਵਾਨ ਦੇ ਅੰਤਿਮ ਸੰਸਕਾਰ ਵੇਲੇ ਸੈਕੜਿਆਂ ਦੀ ਗਿਣਤੀ ਵਿੱਚ ਲੋਕਾਂ ਦਾ ਭਾਰੀ ਇਕੱਠ ਹੋਇਆ। ਲੋਕਾਂ ਵਲੋਂ ਜਦੋਂ ਤੱਕ ਸੂਰਜ ਚੰਨ ਰਹੇਗਾ, ਜਗਵੀਰ ਤੁਹਾਡਾ ਨਾਮ ਰਹੇਗਾ ਦੇ ਨਾਹਰੇ ਵੀ ਲਾਏ ਗਏ ਅਤੇ ਨਮ ਅੱਖਾਂ ਨਾਲ ਸਰਦਾ ਦੇ ਫੁੱਲ ਭੇਟ ਕੀਤੇ। ਸ਼ਹੀਦ ਫੌਜੀ ਜਵਾਨ ਦੀ ਅੰਤਮ ਵਿਦਾਇਗੀ ਵਿੱਚ ਅਣਗਿਣਤ ਲੋਕਾਂ ਵਲੋਂ ਸ਼ਾਮਿਲ ਹੋਕੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।