ਗੱਡੀ ਖ੍ਰੀਦਣ ਲਈ ਗਾਹਕ ਬਣ ਕੇ ਆਏ ਦੋ ਵਿਅਕਤੀਆਂ ਨੇ ਆਗਰਾ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਥੋਂ ਦੋ ਲੁਟੇਰਿਆਂ ਨੇ ਫਾਰਚਿਊਨਰ ਗੱਡੀ ਨੂੰ ਲੁੱਟ ਲਿਆ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਵੱਲੋਂ ਪਿੱਛਾ ਕਰ ਦੋਵੇਂ ਦੋਸ਼ੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵਾਰਦਾਤ ਆਗਰੇ ਦੇ ਗਾਂਧੀ ਨਗਰ ਸਥਿਤ ਸਿੰਧੀ ਮੋਟਰਸ ਉੱਤੇ ਹੋਈ ਹੈ। ਸ਼ੁੱਕਰਵਾਰ ਸ਼ਾਮ ਨੂੰ ਜਿਥੇ ਦੋ ਲੁਟੇਰੇ ਗਾਹਕ ਬਣਕੇ ਪਹੁੰਚੇ ਅਤੇ ਗੱਡੀ ਨੂੰ ਚਲਾ ਕੇ ਚੈੱਕ ਕਰਨ ਦੇ ਬਹਾਨੇ ਨਾਲ ਫਾਰਚਿਊਨਰ ਗੱਡੀ ਨੂੰ ਲੈ ਗਏ ਅਤੇ ਨਾਲ ਗਏ ਕਰਮਚਾਰੀ ਨੂੰ ਹਾਈਵੇ ਉੱਤੇ ਹੀ ਛੱਡ ਕੇ ਭੱਜ ਗਏ। ਇਸ ਗੱਡੀ ਦੀ ਰਫਤਾਰ ਲੁਟੇਰਿਆਂ ਨੂੰ ਧੋਖੇ ਦੇ ਗਈ। ਕਿਉਂਕਿ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਜਿਆਦਾ ਗੱਡੀ ਦੀ ਰਫ਼ਤਾਰ (ਸਪੀਡ) ਨਹੀਂ ਵੱਧ ਸਕੀ ਅਤੇ ਅਜਿਹੇ ਵਿੱਚ ਹੀ ਹਾਈਵੇ ਉੱਤੇ ਪੁਲਿਸ ਵਲੋਂ ਘੇਰਾਬੰਦੀ ਕਰ ਕੇ ਦੋਵਾਂ ਦੋਸ਼ੀ ਲੁਟੇਰਿਆਂ ਨੂੰ ਫੜ ਲਿਆ ਗਿਆ। ਇਨ੍ਹਾਂ ਦੋਵਾਂ ਲੁਟੇਰਿਆਂ ਖਿਲਾਫ ਏਤਮਾ ਦੌਲਾ ਥਾਣੇ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਦੋ ਬਦਮਾਸ਼ ਪਹੁੰਚੇ ਅਤੇ ਉਨ੍ਹਾਂ ਨੇ ਇੱਕ ਫਾਰਚਿਊਨਰ ਕਾਰ ਦਾ ਸੌਦਾ ਚਾਰ ਲੱਖ ਰੁਪਏ ਵਿੱਚ ਕਰ ਲਿਆ। ਉਨ੍ਹਾਂ ਵਲੋਂ ਗੈਰਿਜ ਮਾਲਿਕ ਨੂੰ ਕਿਹਾ ਗਿਆ ਕਿ ਅਸੀਂ ਉਨ੍ਹਾਂ ਦੀ ਗੱਡੀ ਦੀ ਟ੍ਰਾਈ (ਚਲਾ ਕੇ ਦੇਖਣਾ ਹੈ) ਲੈਣੀ ਹੈ। ਮਾਲਿਕ ਨੇ ਉਨ੍ਹਾਂ ਦੇ ਨਾਲ ਆਪਣੇ ਕਰਮਚਾਰੀ ਸ਼ਫੀਕ ਨੂੰ ਬੈਠਾ ਦਿੱਤਾ। ਟੇਸਟ ਡਰਾਇਵ ਲਈ ਗੱਡੀ ਨੂੰ ਹਾਈਵੇ ਉੱਤੇ ਰਾਮਬਾਗ ਦੇ ਵੱਲ ਲਿਆਉਣ ਤੋਂ ਬਾਅਦ ਗੱਡੀ ਨੂੰ ਰੋਕ ਕੇ ਬਦਮਾਸ਼ਾਂ ਨੇ ਸ਼ਫੀਕ ਨੂੰ ਥੱਲ੍ਹੇ ਧੱਕਾ ਦੇਕੇ ਸੁੱਟ ਦਿੱਤਾ।
ਪੁਲਿਸ ਨੇ ਪਿੱਛਾ ਕਰਕੇ ਲੁਟੇਰਿਆਂ ਨੂੰ ਫੜ੍ਹਿਆ
ਵਾਰਦਾਤ ਸਮੇਂ ਤੁਰੰਤ ਸ਼ਫੀਕ ਨੇ ਯੂਪੀ 112 ਉੱਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਸਰਗਰਮ ਹੋ ਗਈ ਅਤੇ ਲੁਟੇਰੇ ਫਾਰਚਿਊਨਰ ਗੱਡੀ ਨੂੰ ਏਤਮਾਦਪੁਰ ਦੇ ਵੱਲ ਲੈ ਕੇ ਜਾ ਰਹੇ ਸਨ। ਪਰ ਉਸਦੀ ਸਪੀਡ 50 ਕਿਲੋਮੀਟਰ ਪ੍ਰਤੀ ਘੰਟੇ ਤੋਂ ਜਿਆਦਾ ਨਹੀਂ ਵੱਧ ਰਹੀ ਸੀ ਅਤੇ ਥਾਨਾ ਏਤਮਾਂਦੌਲਾ ਪੁਲਿਸ ਲੁਟੇਰਿਆਂ ਦੇ ਪਿੱਛੇ ਲੱਗੀ ਹੋਈ ਸੀ। ਝਰਨਾ ਨਾਲੇ ਦੇ ਕੋਲ ਪੁਲਿਸ ਨੇ ਘੇਰਾਬੰਦੀ ਕਰਕੇ ਇਨ੍ਹਾਂ ਲੁਟੇਰਿਆਂ ਨੂੰ ਰੋਕ ਲਿਆ ਅਤੇ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ। ਪੁਲਿਸ ਨੇ ਦੋਵਾਂ ਲੁਟੇਰੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।