18 ਸਾਲ ਪਹਿਲਾਂ ਲਾਪਤਾ ਬਜੁਰਗ, ਅਚਾਨਕ ਪਰਿਵਾਰ ਨੂੰ ਮਿਲਿਆ, ਪੜ੍ਹੋ ਪੂਰੀ ਖ਼ਬਰ

Punjab

ਜੇਕਰ ਪਰਿਵਾਰ ਦਾ ਕੋਈ ਮੈਂਬਰ ਦੋ ਚਾਰ ਦਿਨ ਲਈ ਬਾਹਰ ਜਾਦਾ ਹੈ ਤਾਂ ਪਰਿਵਾਰ ਦਾ ਮਨ ਉਦਾਸ ਹੋ ਜਾਂਦਾ ਹੈ। ਪਰ ਜੇਕਰ ਪਰਿਵਾਰ ਦਾ ਕੋਈ ਮੈਂਬਰ 18 ਸਾਲ ਤੋਂ ਗੁਆਚਿਆ ਹੋਵੇ ਤਾਂ ਉਸ ਪਰਿਵਾਰ ਦਾ ਕੀ ਹੋਵੇਗਾ, ਜੇਕਰ ਅਚਾਨਕ ਮਿਲ ਜਾਵੇ ਤਾਂ ਪਰਿਵਾਰ ਦੇ ਮੈਂਬਰ ਕਿੰਨੇ ਖੁਸ਼ ਹੋਣਗੇ। ਅੱਜ ਤੁਹਾਨੂੰ ਅਜਿਹੀ ਹੀ ਇਕ ਕਹਾਣੀ ਦੱਸ ਰਹੇ ਹਾਂ, ਜੋ ਤੁਸੀਂ ਤਸਵੀਰਾਂ ਪੋਸਟ ਵਿੱਚ ਦੇਖ ਰਹੇ ਹੋ ਇਹ ਤਸਵੀਰਾਂ ਮੋਗਾ ਦੇ ਬਾਬਾ ਹੈਦਰ ਸੇਕ ਬਿਰਧ ਆਸ਼ਰਮ ਦੀਆਂ ਹਨ।

ਜਿਥੇ ਇਕੋ ਹੀ ਸਮੇਂ 25 ਦੇ ਕਰੀਬ ਮਰਦ ਅਤੇ ਔਰਤਾਂ ਸ਼ਰਨ ਲੈ ਰਹੇ ਨੇ। ਇਨ੍ਹਾਂ ਸਾਰਿਆਂ ਦੀ ਦੇਖਭਾਲ ਕਰ ਰਹੇ ਮੋਗਾ ਦੇ ਪੰਜਾਬ ਪੁਲਿਸ ਹੌਲਦਾਰ ਜਸਵੀਰ ਸਿੰਘ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੇ ਨਾਲ ਹਨ। ਮੇਜਰ ਸਿੰਘ ਮਸ਼ਹੂਰ ਬਜੁਰਗ ਜੋ ਜਿਲ੍ਹਾ ਸੰਗਰੂਰ ਦੇ ਪਿੰਡ ਸ਼ੇਰੋਂ ਦੇ ਹਨ। ਜੋ 18 ਸਾਲ ਪਹਿਲਾਂ ਲਾਪਤਾ ਹੋਇਆ ਸੀ।

ਪਰਿਵਾਰ ਮੈਬਰਾਂ ਦਾ ਕੀ ਕਹਿਣਾ

ਇਨਾਂ ਨੂੰ 18 ਸਾਲ ਹੋ ਗਏ ਘਰੋਂ ਆਇਆ ਨੂੰ ਪਰ ਇਨ੍ਹਾਂ ਦਿਮਾਗੀ ਹਾਲਤ ਥੋੜ੍ਹੀ ਠੀਕ ਨਹੀਂ ਸੀ। ਤਾਂ ਇਹ ਇਧਰ ਉਧਰ ਨਿਕਲ ਗਿਆ। ਅਸੀਂ ਇਨ੍ਹਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਹੁਣ ਸਾਡੇ ਪ੍ਰਧਾਨ ਜੋ ਕਿ ਸਾਡੇ ਗੁਆਂਢੀ ਹਨ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਤਾਂ ਸਾਨੂੰ ਪਤਾ ਲੱਗਿਆ। ਅੱਜ ਸਾਰਾ ਪਰਿਵਾਰ ਪੂਰਾ ਖੁਸ਼ ਹੋ ਗਿਆ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਪੁਲਿਸ ਵਾਲੇ ਜਸਵੀਰ ਸਿੰਘ ਦਾ ਜਿਸ ਨੇ ਦੋ ਸਾਲ ਤੋਂ ਸਾਡੇ ਬਜੁਰਗ ਦੀ ਸੇਵਾ ਕੀਤੀ। ਸਾਡਾ ਤਾਂ ਸਭ ਕਹਿਣਾ ਹੈ ਕਿ ਆਪਣੇ ਪਰਿਵਾਰ ਆਪਣੇ ਬਜੁਰਗਾਂ ਦੇਖਭਾਲ ਕਰੋ।

ਪੁਲਿਸ ਦਾ ਕੀ ਕਹਿਣਾ

ਜਸਵੀਰ ਸਿੰਘ ਨੇ ਕਿਹਾ ਕਿ ਮੈਂ ਸੋਸ਼ਲ ਮੀਡੀਆ ਦੇ ਸਾਰੇ ਚੈਨਲਾਂ ਦਾ ਬਹੁਤ ਧੰਨਵਾਦ ਕਰਦਾ ਹਾਂ। ਤੁਸੀਂ ਸਭ ਨੇ ਹਮੇਸ਼ਾ ਹੀ ਸਾਡਾ ਸਾਥ ਦਿੱਤਾ। ਤੁਹਾਡੇ ਸਹਿਯੋਗ ਨਾਲ ਹੀ ਸਾਨੂੰ ਲਵਾਰਿਸ ਬਜੁਰਗ ਮਿਲਦੇ ਹਨ। ਅਸੀਂ ਉਨ੍ਹਾਂ ਬਜੁਰਗਾਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੰਦੇ ਹਾਂ। ਇਹ ਬਜੁਰਗ ਸਾਨੂੰ ਦੋ ਸਾਲ ਪਹਿਲਾਂ ਪਿੰਡ ਚੜੀਕਾ ਤੋਂ ਮਿਲਿਆ ਸੀ। ਉਸ ਤੋਂ ਬਾਅਦ ਮੈਂ ਉਨ੍ਹਾਂ ਦੀਆਂ ਬਹੁਤ ਵੀਡੀਓ ਪਾ ਰਿਹਾ ਸੀ। ਪਰ ਇਨ੍ਹਾਂ ਦੇ ਪਰਿਵਾਰ ਬਾਰੇ ਬਿਲਕੁਲ ਪਤਾ ਨਹੀਂ ਲੱਗ ਰਿਹਾ ਸੀ।

ਕੱਲ ਪਰਸੋਂ ਪਹਿਲਾਂ ਤਾਂ ਉਹ ਆਪਣਾ ਨਾਮ ਨਹੀ ਦੱਸ ਰਿਹਾ ਸੀ ਪਰ ਥੋੜੇ ਸਮੇਂ ਬਾਅਦ ਬਜੁਰਗ ਨੇ ਆਪਣਾ ਨਾਮ ਮੇਜਰ ਸਿੰਘ ਦੱਸਿਆ ਤੇ ਫਿਰ ਮੈ ਉਹ ਬਜੁਰਗ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ। ਕੁਝ ਸਮੇਂ ਬਾਅਦ ਉਨ੍ਹਾਂ ਦੇ ਗੁਆਂਢੀ ਦਾ ਫੋਨ ਆਇਆ ਅਤੇ ਉਸ ਬਜੁਰਗ ਦਾ ਪਰਿਵਾਰ ਉਸ ਨੂੰ ਲੈਣ ਆ ਗਿਆ। ਅਸੀਂ ਇਸ ਬਜੁਰਗ ਨੂੰ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ।

ਥੱਲ੍ਹੇ ਦੇਖੋ ਇਸ ਖ਼ਬਰ ਦੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *