ਉੱਤਰ ਪ੍ਰਦੇਸ਼ ਰਾਜ ਦੇ ਮਿਰਜਾਪੁਰ ਵਿੱਚ ਇੱਕ ਜਗ੍ਹਾ ਇਹੋ ਜਿਹੀ ਹੈ ਜਿੱਥੇ ਭੂਤਾਂ ਦੀ ਮਹਿਫਲ ਲੱਗਦੀ ਹੈ। ਅੰਧਵਿਸ਼ਵਾਸ ਇੰਨਾ ਹੈ ਕਿ ਇੱਥੇ ਕਈ ਸਮੱਸਿਆਵਾਂ ਤੋਂ ਪ੍ਰੇਸ਼ਾਨ ਲੋਕਾਂ ਦੀ ਵੱਡੇ ਪੱਧਰ ਤੇ ਭੀੜ ਲੱਗਦੀ ਹੈ। ਇੱਥੇ ਬੇਚੁਬੀਰ ਬਾਬਾ ਦੇ ਛੋਟਾ ਚਬੂਤਰਾ ਉੱਤੇ ਤੁਹਾਨੂੰ ਅੰਧਵਿਸ਼ਵਾਸ ਦੇ ਕਈ ਰੂਪ ਦੇਖਣ ਨੂੰ ਮਿਲ ਜਾਣਗੇ। ਇਸ ਜਗ੍ਹਾ ਭੂਤਾਂ ਦਾ ਅਜਿਹਾ ਮੇਲ ਲੱਗਦਾ ਹੈ ਕਿ ਜਿਸ ਨੂੰ ਦੇਖ ਕੇ ਕੋਈ ਵੀ ਹੈਰਾਨ ਰਹਿ ਜਾਵੇ। ਇਸ ਜਗ੍ਹਾ ਤੇ ਦਾਅਵਾ ਕੀਤਾ ਜਾਂਦਾ ਹੈ ਕਿ ਇਥੋਂ ਭੂਤ, ਡਾਇਣ ਅਤੇ ਚੁੜੇਲਾਂ ਤੋਂ ਪੀਡ਼ਤ ਹੋਏ ਲੋਕਾਂ ਨੂੰ ਮੁਕਤੀ ਦਿਵਾਈ ਜਾਂਦੀ ਹੈ। ਇਹ ਮੇਲਾ ਤਕਰੀਬਨ 350 ਸਾਲ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ।
ਇਸ ਜਗ੍ਹਾ ਪਹੁੰਚਿਆ ਕੋਈ ਕਹਿੰਦਾ ਹੈ ਕਿ ਉਸ ਦੇ ਸਿਰ ਤੇ ਗੁਆਂਢੀਆਂ ਨੇ ਭੂਤ ਬੈਠਾ ਦਿੱਤਾ ਹੈ ਅਤੇ ਕਿਸੇ ਨੂੰ ਸੰਨਾਟੇ ਵਿੱਚ ਭੂਤਾਂ ਦੇ ਫੜ ਲੈਣ ਦਾ ਡਰ ਹੈ। ਕੋਈ ਆਖਦਾ ਦਿਸਦਾ ਹੈ ਕਿ ਉਸ ਉੱਤੇ ਸ਼ਮਸ਼ਾਨ ਦੇ ਕੋਲੋਂ ਲੰਘਦੇ ਵਕਤ ਭੂਤ ਸਵਾਰ ਹੋ ਗਿਆ ਹੈ। ਇਸ ਅੰਧਵਿਸ਼ਵਾਸ ਦੇ ਮੇਲੇ ਵਿੱਚ ਫਰਿਆਦੀ ਤਾਂ ਇਨਸਾਨ ਹੁੰਦਾ ਹੈ, ਲੇਕਿਨ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਉਨ੍ਹਾਂ ਓੱਤੇ ਭੂਤ, ਚੁੜੇਲ ਅਤੇ ਡਾਇਣ ਦਾ ਕਬਜ਼ਾ ਹੋ ਗਿਆ ਹੈ। ਇਸ ਕਰਕੇ ਉਨ੍ਹਾਂ ਨੂੰ ਸਿਰਫ ਬੇਚੂਬੀਰ ਬਾਬਾ ਹੀ ਮੁਕਤੀ ਦਿਵਾ ਸਕਦੇ ਹਨ।
ਇਹ ਮੇਲਾ ਤਿੰਨ ਦਿਨਾਂ ਤੱਕ ਚਲਦਾ ਹੈ ਇਸ ਮੇਲੇ ਵਿੱਚ ਕਾਫ਼ੀ ਦੂਰ ਦੂਰ ਤੋਂ ਲੋਕ ਪਹੁੰਚਦੇ ਹਨ। ਇੱਥੋਂ ਤੱਕ ਕਿ ਉਤਰ ਪ੍ਰਦੇਸ਼ ਦੇ ਬਾਹਰ ਤੋਂ ਆਉਣ ਵਾਲਿਆਂ ਦੀ ਭੀੜ ਵੀ ਕਾਫੀ ਜਿਆਦਾ ਰਹਿੰਦੀ ਹੈ। ਅੱਜ ਵੀ ਬੇਚੁ ਬਾਬਾ ਦੀ ਸਮਾਧੀ ਦੀ ਦੇਖਭਾਲ ਉਨ੍ਹਾਂ ਦੇ 6 ਵੰਸ਼ ਵਾਲੇ ਹੀ ਕਰਦੇ ਹਨ।
ਇਥੇ ਇਹ ਹੈ ਮਾਨਤਾ
ਮਾਨਤਾ ਇਸ ਤਰ੍ਹਾਂ ਹੈ ਕਿ ਬੇਚੂਬੀਰ ਭਗਵਾਨ ਸ਼ੰਕਰ ਦੀ ਸਾਧਨਾ ਵਿੱਚ ਹਮੇਸ਼ਾ ਲੀਨ ਰਹਿੰਦੇ ਸਨ। ਪਰਮ ਜੋਧਾ ਲੋਰਿਕ ਇਨ੍ਹਾਂ ਦਾ ਪਰਮ ਭਗਤ ਸੀ। ਇੱਕ ਵਾਰ ਲੋਰਿਕ ਦੇ ਨਾਲ ਬੇਚੁਬੀਰ ਇਸ ਘਨਘੋਰ ਜੰਗਲ ਵਿੱਚ ਠਹਿਰੇ ਹੋਏ ਸਨ। ਭਗਵਾਨ ਸ਼ਿਵ ਦੀ ਅਰਾਧਨਾ ਦੇ ਵਿੱਚ ਲੀਨ ਸਨ। ਉਦੋਂ ਉਨ੍ਹਾਂ ਦੇ ਉੱਤੇ ਇੱਕ ਸ਼ੇਰ ਵਲੋਂ ਹਮਲਾ ਕਰ ਦਿੱਤਾ ਗਿਆ। ਤਿੰਨ ਦਿਨਾਂ ਤੱਕ ਚੱਲੀ ਇਸ ਲੜਾਈ ਵਿੱਚ ਬੇਚੂਬੀਰ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਅਤੇ ਉਸ ਜਗ੍ਹਾ ਉੱਤੇ ਬੇਚੂਬੀਰ ਦੀ ਸਮਾਧੀ ਬਣ ਗਈ। ਉਸ ਸਮੇਂ ਤੋਂ ਇੱਥੇ ਮੇਲਾ ਲੱਗਣਾ ਸ਼ੁਰੂ ਹੋ ਗਿਆ ਜੋ ਤਿੰਨ ਦਿਨਾਂ ਤੱਕ ਚੱਲਦਾ ਰਹਿੰਦਾ ਹੈ।
ਸੁਰੱਖਿਆ ਵਿੱਚ ਇਥੇ ਪੀਏਸੀ ਰਹਿੰਦੀ ਹੈ ਤੈਨਾਤ
ਇਸ ਜਗ੍ਹਾ ਤੇ ਪ੍ਰੇਤ ਰੂਹਾਂ ਤੋਂ ਪ੍ਰੇਸ਼ਾਨ ਲੋਕਾਂ ਦੇ ਇਲਾਵਾ ਨਿਸੰਤਾਨ ਲੋਕ (ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ) ਵੀ ਆਉਂਦੇ ਹਨ। ਇਸ ਮੇਲੇ ਵਿੱਚ ਸੁਰੱਖਿਆ ਵਿਵਸਥਾ ਲਈ ਪੁਲਿਸ ਵੀ ਲਾਈ ਜਾਂਦੀ ਹੈ। ਮੇਲੇ ਦੀ ਸੁਰੱਖਿਆ ਵਿਵਸਥਾ ਬਣਾ ਕੇ ਰੱਖਣ ਲਈ ਪੁਲਿਸ ਅਤੇ ਪੀਏਸੀ ਨੂੰ ਤੈਨਾਤ ਕੀਤਾ ਜਾਂਦਾ ਹੈ।
ਜਿਵੇਂ ਅੰਧਵਿਸ਼ਵਾਸ ਭੂਤਾਂ ਪ੍ਰੇਤਾਂ ਦੇ ਪਿੱਛੇ ਇੱਕ ਡੂੰਘੀ ਸਾਮਾਜਕ ਧਾਰਨਾ ਹੁੰਦੀ ਹੈ। ਜੋ ਲੋਕਾਂ ਦੇ ਮਨ ਦੀ ਗਹਿਰਾਈ ਵਿੱਚ ਸਮਾਈ ਹੁੰਦੀ ਹੈ। ਜਿਸ ਕਰਕੇ ਕੁੱਝ ਲੋਕ ਇਸਦਾ ਗਲਤ ਫਾਇਦਾ ਚੁੱਕਣ ਲੱਗਦੇ ਹਨ। ਪੁਜਾਰੀ ਬ੍ਰਜ ਭੂਸ਼ਣ ਯਾਦਵ ਦਾ ਕਹਿਣਾ ਹੈ ਕਿ ਜੋ ਲੋਕ ਪ੍ਰੇਸ਼ਾਨੀਆਂ ਭੂਤ, ਪ੍ਰੇਤ ਅਤੇ ਔਲਾਦ ਨਹੀਂ ਹੁੰਦੀ ਇਸ ਤਰ੍ਹਾਂ ਪੀੜਤ ਹਨ। ਇਥੇ ਸ਼ਰਧਾ ਨਾਲ ਆਉਂਦੇ ਹਨ। ਉਨ੍ਹਾਂ ਦੀ ਮੰਨਤਾਂ ਪੂਰੀਆਂ ਹੁੰਦੀਆਂ ਹਨ। ਇਥੇ ਲੱਗਭੱਗ ਪੰਜ ਲੱਖ ਲੋਕਾਂ ਦਾ ਭਾਰੀ ਇਕੱਠ ਹੁੰਦਾ ਹੈ।