ਏਅਰਟੈੱਲ ਵਲੋਂ ਆਪਣੇ 15 ਪ੍ਰੀਪੇਡ ਪਲਾਨਾ ਦੀਆਂ ਕੀਮਤਾਂ ਵਿੱਚ ਲੱਗਭੱਗ 25 ਫ਼ੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਜਿਸ ਦੇ ਬਾਅਦ ਏਅਰਟੈੱਲ ਵਰਤਣ ਵਾਲਿਆਂ ਨੂੰ ਖ੍ਰੀਦਣ ਲਈ ਜਿਆਦਾ ਕੀਮਤ ਦੇਣੀ ਪਵੇਗੀ।
ਸਾਰੀਆਂ ਟੈਲੀਕਾਮ ਕੰਪਨੀਆਂ ਵਲੋਂ ਆਪਣੇ ਯੂਜਰਸ ਨੂੰ ਲੁਭਾਣ ਲਈ ਆਏ ਦਿਨ ਬਾਜ਼ਾਰ ਵਿੱਚ ਨਵੇਂ ਅਤੇ ਸਸਤੇ ਪਲਾਨ ਪੇਸ਼ ਕੀਤੇ ਜਾਂਦੇ ਹਨ। ਉਥੇ ਹੀ ਇਸ ਵਿੱਚ Airtel ਨੇ ਆਪਣੇ ਯੂਜਰਸ ਨੂੰ ਤਕੜਾ ਝੱਟਕਾ ਦਿੰਦੇ ਹੋਏ ਆਪਣੇ ਪ੍ਰੀਪੇਡ ਪਲਾਨਾਂ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੀ ਘੋਸ਼ਣਾ ਕੀਤੀ ਹੈ। ਏਅਰਟੈੱਲ ਨੇ ਆਪਣੇ ਇਕੱਠੇ 15 ਪ੍ਰੀਪੇਡ ਪਲਾਂਨ ਨੂੰ ਮਹਿੰਗਾ ਕਰ ਦਿੱਤਾ ਹੈ ਅਤੇ ਇਸ ਪਲਾਂਸ ਦੀਆਂ ਕੀਮਤਾਂ ਵਿੱਚ 25 ਫ਼ੀਸਦੀ ਤੱਕ ਦਾ ਵਾਧਾ ਕਰਿਆ ਗਿਆ ਹੈ। ਕੰਪਨੀ ਦੁਆਰਾ ਜਾਰੀ ਕੀਤੀਆਂ ਗਈਆਂ ਨਵੀਆਂ ਕੀਮਤਾਂ 26 ਨਵੰਬਰ ਤੋਂ ਲਾਗੂ ਹੋਣਗੀਆਂ। ਆਓ ਜਾਣਦੇ ਹਾਂ ਇਸਦੇ ਬਾਰੇ ਡਿਟੇਲ ਵਿਚ।
28 ਦਿਨ ਵਾਲੇ ਪਲਾਨ
ਏਅਰਟੈੱਲ ਨੇ 28 ਦਿਨ ਦੀ ਵੈਲਿਡਿਟੀ ਵਾਲੇ ਪਲਾਨ ਦੀ ਕੀਮਤ ਵਿੱਚ ਵਾਧਾ ਕੀਤਾ ਹੈ। ਜਿਸ ਤੋਂ ਬਾਅਦ ਯੂਜਰਸ ਏਅਰਟੈੱਲ ਦੇ 79 ਰੁਪਏ ਵਾਲੇ ਪਲਾਨ ਨੂੰ ਹੁਣ 99 ਰੁਪਏ ਵਿੱਚ ਖ੍ਰੀਦ ਸਕਣਗੇ। ਜਦੋਂ ਕਿ 149 ਰੁਪਏ ਵਾਲੇ ਪਲਾਨ ਲਈ 179 ਰੁਪਏ ਅਦਾ ਕਰਨੇ ਪੈਣਗੇ। ਜਦੋਂ ਕਿ 219 ਰੁਪਏ ਵਾਲਾ ਪਲਾਨ ਹੁਣ ਮਹਿੰਗਾ ਹੋਕੇ 265 ਰੁਪਏ ਦਾ ਹੋ ਗਿਆ ਹੈ। ਉਥੇ ਹੀ 249 ਰੁਪਏ ਵਾਲੇ ਪਲਾਨ ਦੀ ਕੀਮਤ ਵਧਕੇ 299 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ 298 ਰੁਪਏ ਵਾਲੇ ਪਲਾਨ ਲਈ ਯੂਜਰਸ ਨੂੰ 359 ਰੁਪਏ ਅਦਾ ਕਰਨੇ ਪੈਣਗੇ।
56 ਦਿਨ ਵਾਲੇ ਪਲਾਨ
ਏਅਰਟੈੱਲ ਦੇ 56 ਦਿਨਾਂ ਦੀ ਵੈਲਿਡਿਟੀ ਵਾਲੇ ਪਲਾਂਨ ਦੀ ਗੱਲ ਕਰੀਏ ਤਾਂ ਹੁਣ ਯੂਜਰਸ ਨੂੰ 399 ਰੁਪਏ ਵਾਲਾ ਪਲਾਨ 479 ਰੁਪਏ ਵਿੱਚ ਮਿਲੇਗਾ। ਉਥੇ ਹੀ 449 ਰੁਪਏ ਵਾਲੇ ਪਲਾਨ ਦੀ ਕੀਮਤ ਵਧ ਕੇ 549 ਰੁਪਏ ਕਰ ਦਿੱਤੀ ਗਈ ਹੈ।
84 ਦਿਨ ਵਾਲੇ ਪਲਾਨ
ਏਅਰਟੈੱਲ ਦੁਆਰਾ ਆਪਣੇ 84 ਦਿਨਾਂ ਦੀ ਵੈਲਿਡਿਟੀ ਵਾਲੇ ਪਲਾਨ ਦੀ ਕੀਮਤ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਸ ਤੋਂ ਬਾਅਦ 455 ਰੁਪਏ ਵਾਲਾ ਪਲਾਨ ਹੁਣ 598 ਰੁਪਏ ਦਾ ਕਰ ਦਿੱਤਾ ਗਿਆ ਹੈ। ਜਦੋਂ ਕਿ 598 ਰੁਪਏ ਵਾਲੇ ਪਲਾਨ ਲਈ ਤੁਹਾਨੂੰ 719 ਰੁਪਏ ਦੀ ਕੀਮਤ ਦੇਣੀ ਪਵੇਗੀ। ਉਥੇ ਹੀ 698 ਰੁਪਏ ਵਾਲੇ ਪਲਾਨ ਦੀ ਕੀਮਤ ਵਧ ਕੇ 839 ਰੁਪਏੇ ਕਰ ਦਿੱਤੀ ਗਈ ਹੈ।
ਇਕ ਸਾਲ ਵਾਲੇ ਪਲਾਨ
ਏਅਰਟੈੱਲ ਵਲੋਂ ਆਪਣੇ 365 ਦਿਨਾਂ ਦੀ ਵੈਲਿਡਿਟੀ ਵਾਲੇ ਪਲਾਨ ਦੀ ਕੀਮਤ ਵਿੱਚ ਵੀ ਵਾਧਾ ਕੀਤਾ ਗਿਆ ਹੈ। ਜਿਸਦੇ ਬਾਅਦ ਯੂਜਰਸ ਨੂੰ 1, 498 ਰੁਪਏ ਵਾਲੇ ਪਲਾਨ ਦੇ ਲਈ ਹੁਣ 1, 799 ਰੁਪਏ ਖਰਚ ਕਰਨੇ ਹੋਣਗੇ। ਉਥੇ ਹੀ 2, 498 ਰੁਪਏ ਵਾਲਾ ਪਲਾਨ ਹੁਣ ਮਹਿੰਗਾ ਹੋਕੇ 2, 999 ਰੁਪਏ ਵਿੱਚ ਗਾਹਕਾਂ ਨੂੰ ਮਿਲੇਗਾ।
ਡਾਟਾ ਪਲਾਨ
ਏਅਰਟੈੱਲ ਵਲੋਂ ਆਪਣੇ ਡਾਟਾ ਏਡ – ਆਨ ਪੈਕ ਦੀ ਕੀਮਤ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ। ਹੁਣ ਯੂਜਰਸ ਨੂੰ 48 ਰੁਪਏ ਵਾਲੇ ਪਲਾਨ ਲਈ 58 ਰੁਪਏ ਖਰਚ ਕਰਨੇ ਪੈਣਗੇ। ਉਥੇ ਹੀ 98 ਰੁਪਏ ਵਾਲਾ ਪਲਾਨ ਪਲਾਨ ਬਦਲ ਕੇ 118 ਰੁਪਏ ਵਿੱਚ ਉਪਲੱਬਧ ਹੋਵੇਗਾ। ਜਦੋਂ ਕਿ 251 ਰੁਪਏ ਵਾਲੇ ਪਲਾਨ ਦੀ ਕੀਮਤ ਨੂੰ ਵਧਾ ਕੇ 301 ਰੁਪਏ ਕਰ ਦਿੱਤਾ ਗਿਆ ਹੈ।