ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਛੱਤੀਸਗੜ ਦੇ ਕੋਰਬਾ ਜਿਲ੍ਹੇ ਵਿੱਚ ਸਾਉਥ ਈਸਟਰਨ ਕੋਲਫੀਲਡਸ ਲਿਮਿਟੇਡ SECL ਵਲੋਂ ਆਪਣੇ ਇੱਕ ਕਰਮਚਾਰੀ ਦੀ ਧੀ ਦੇ ਇਲਾਜ ਕਰਵਾਉਣ ਲਈ 16 ਕਰੋਡ਼ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ ਗਈ ਹੈ।
ਛੱਤੀਸਗੜ ਦੇ ਕੋਰਬਾ ਜਿਲ੍ਹੇ ਵਿੱਚ ਸਾਉਥ ਈਸਟਰਨ ਕੋਲਫੀਲਡਸ ਲਿਮਿਟੇਡ, SECL ਵਲੋਂ ਆਪਣੇ ਇੱਕ ਕਰਮਚਾਰੀ ਦੀ ਧੀ ਦੇ ਇਲਾਜ ਕਰਵਾਉਣ ਲਈ 16 ਕਰੋਡ਼ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। SECL ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਵਲੋਂ ਆਪਣੇ ਇੱਕ ਕੋਲਾ ਖਨਿਕ ਦੀ 2 ਸਾਲ ਦੀ ਧੀ ਦੇ ਇਲਾਜ ਲਈ 16 ਕਰੋਡ਼ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਗਈ ਹੈ ਅਤੇ ਕਰਮਚਾਰੀ ਨੂੰ ਚੈੱਕ ਦਿੱਤਾ ਗਿਆ ਹੈ।
ਇਥੇ ਅਧਿਕਾਰੀਆਂ ਨੇ ਦੱਸਿਆ ਕਿ ਦੀਪਕਾ ਕੋਲਾ ਖੇਤਰ ਵਿੱਚ ਕੰਮ ਕਰਨ ਵਾਲੇ ਓਵਰਮੈਨ ਸਤੀਸ਼ ਕੁਮਾਰ ਰਵੀ ਦੀ ਧੀ ਸ੍ਰਿਸ਼ਟੀ ਰਾਣੀ ਸਪਾਈਨਲ ਮਸਕਿਊਲਰ ਏਟਰਾਫੀ SMA (Spinal Muscular Atrophy) ਨਾਮ ਦੇ ਇੱਕ ਬੇਹੱਦ ਹੀ ਅਨੋਖੇ ਰੋਗ ਤੋਂ ਪੀੜਤ ਹੈ। ਆਮ ਤੌਰ ਤੇ ਛੋਟੇ ਬੱਚੀਆਂ ਵਿੱਚ ਹੋਣ ਵਾਲੇ ਇਸ ਰੋਗ ਵਿੱਚ ਰੀੜ੍ਹ ਦੀ ਹੱਡੀ ਅਤੇ ਬਰੇਨ ਸਟੇਮ ਵਿੱਚ ਨਸਾਂ ਵਿਚ ਸਿਲਾਂ ਦੀ ਕਮੀ ਕਾਰਨ ਮਾਸ ਪੇਸ਼ੀਆਂ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀਆਂ। ਹੌਲੀ – ਹੌਲੀ ਇਹ ਰੋਗ ਜਾਨਲੇਵਾ ਹੁੰਦਾ ਜਾਂਦਾ ਹੈ। ਇਸਦਾ ਇਲਾਜ ਬਹੁਤ ਹੀ ਜਿਆਦਾ ਮਹਿੰਗਾ ਹੈ ਅਤੇ ਇਸ ਦੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੇ ਇੰਜੇਕਸ਼ਨ (Zolgensma injection) ਦੀ ਕੀਮਤ 16 ਕਰੋਡ਼ ਹੈ।
ਅੱਗੇ ਅਧਿਕਾਰੀਆਂ ਨੇ ਕਿਹਾ ਕਿ ਹੁਣ ਕੋਲ ਇੰਡਿਆ ਨੇ ਆਪਣੇ ਪਰਿਵਾਰ ਦੀ ਧੀ ਦੇ ਇਲਾਜ ਲਈ 16 ਕਰੋਡ਼ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਹੈ। ਸ਼ੁੱਕਰਵਾਰ ਨੂੰ ਸ੍ਰਿਸ਼ਟੀ ਰਾਣੀ ਦੇ ਪਿਤਾ ਸਤੀਸ਼ ਕੁਮਾਰ ਨੂੰ 16 ਕਰੋਡ਼ ਰੁਪਏ ਦਾ ਚੈੱਕ ਭੇਟ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਤੀਸ਼ ਦੇ ਕੋਲ ਪੈਸਿਆਂ ਦੀ ਕਮੀ ਸੀ ਅਤੇ ਆਪਣੀ ਬੱਚੀ ਦੇ ਇਲਾਜ ਲਈ ਐਨੀ ਜਿਆਦਾ ਕੀਮਤ ਉੱਤੇ ਇੰਜੇਕਸ਼ਨ ਖ੍ਰੀਦਣਾ ਉਸ ਦੀ ਪਹੁੰਚ ਤੋਂ ਬਾਹਰ ਸੀ।
ਇਸ ਬਾਰੇ ਕੰਪਨੀ ਵਲੋਂ ਟਵੀਟ ਕਰਕੇ ਦੱਸਿਆ ਗਿਆ
CIL believes that its employees & their families are its real wealth. It has sanctioned Rs. 16 crores for the Zolgensma injection, the only treatment for Srishti, the 2 year old suffering from Spinal Muscular Atrophy. She is the daughter of Satish Kr. Ravi, overman, Dipka, SECL pic.twitter.com/lxyK9sF2Hw
— Coal India Limited (@CoalIndiaHQ) November 20, 2021
SECL ਦੀ ਇਹ ਪਹਿਲ ਅਜਿਹੇ ਸਮੇਂ ਵਿੱਚ ਆਈ ਹੈ। ਜਦੋਂ ਦੇਸ਼ ਭਰ ਵਿੱਚ ਕੋਲ ਇੰਡਿਆ ਅਤੇ ਉਸਦੀ ਅਨੁਸ਼ੰਗੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਕਾਮੇ ਬਿਜਲੀ ਬਣਾਉਣ ਲਈ ਕੋਇਲੇ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਦਿਨ ਰਾਤ ਲਗਾਤਾਰ ਕੰਮ ਵਿੱਚ ਜੁਟੇ ਹੋਏ ਹਨ। SECL ਦੁਆਰਾ ਬੱਚੀ ਦੇ ਇਲਾਜ ਲਈ 16 ਕਰੋਡ਼ ਰੁਪਏ ਮਨਜੂਰ ਹੋਣ ਦੇ ਬਾਅਦ ਕੋਰਬਾ ਲੋਕ ਸਭਾ ਖੇਤਰ ਦੀ ਸੰਸਦ ਜੋਤਨਾ ਚਰਣਦਾਸ ਮਹੰਤ ਵਲੋਂ ਪੱਤਰ ਲਿਖਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਮਦਦ ਦੀ ਗੁਹਾਰ ਲਗਾਈ ਗਈ ਹੈ।