ਇਹ ਖ਼ਬਰ ਦਿਲ ਨੂੰ ਹੈਰਾਨ ਕਰਨ ਵਾਲੀ ਹੈ। ਇਹ ਕਿਵੇਂ ਹੋ ਸਕਦਾ ਹੈ ਕੀ ਕੋਈ ਇਨਸਾਨ ਮਰਨ ਤੋਂ ਬਾਅਦ ਫਿਰ ਜਿਉਂਦਾ ਹੋ ਸਕਦਾ ਹੈ…? ਇਹੋ ਜਿਹਾ ਇਕ ਮਾਮਲਾ ਉਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ। ਯੂਪੀ ਵਿੱਚ ਇੱਕ ਸੜਕ ਦੁਰਘਟਨਾ ਤੋਂ ਬਾਅਦ ਮ੍ਰਿਤਕ ਘੋਸ਼ਿਤ ਕੀਤੇ ਗਏ 45 ਸਾਲ ਦੇ ਇੱਕ ਵਿਅਕਤੀ ਨੂੰ ਮੁਰਦਾਘਰ ਦੇ ਡੀਪ ਫਰੀਜਰ ਵਿੱਚ ਰੱਖ ਦਿੱਤਾ ਗਿਆ ਸੀ ਲੇਕਿਨ ਫਰੀਜਰ ਵਿੱਚ ਇੱਕ ਰਾਤ ਲੰਘਾਉਣ ਦੇ ਬਾਵਜੂਦ ਵੀ ਉਹ ਵਿਅਕਤੀ ਜਿਉਂਦਾ ਨਿਕਲਿਆ।
ਦਰਅਸਲ ਇੱਕ ਸੜਕ ਦੁਰਘਟਨਾ ਤੋਂ ਬਾਅਦ ਮ੍ਰਿਤਕ ਐਲਾਨ ਕੀਤੇ ਗਏ 45 ਸਾਲ ਦੇ ਇੱਕ ਵਿਅਕਤੀ ਨੂੰ ਮੁਰਦਾਘਰ ਦੇ ਡੀਪ ਫਰੀਜਰ ਵਿੱਚ ਰੱਖ ਦਿੱਤਾ ਗਿਆ ਸੀ ਲੇਕਿਨ ਉਸ ਸ਼ਖਸ ਦੇ ਰਿਸ਼ਤੇਦਾਰ ਉਸ ਵਕਤ ਚੌਂਕ ਗਏ ਜਦੋਂ ਉਨ੍ਹਾਂ ਨੇ ਹਸਪਤਾਲ ਦੇ ਮੁਰਦਾਘਰ ਦੇ ਫਰੀਜਰ ਵਿੱਚ ਇੱਕ ਰਾਤ ਗੁਜਾਰਨ ਦੇ ਬਾਵਜੂਦ ਵੀ ਉਸ ਨੂੰ ਸਾਹ ਲੈਂਦੇ ਹੋਏ ਦੇਖਿਆ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਵਿੱਚ ਮੋਟਰਸਾਇਕਲ ਦੀ ਟੱਕਰ ਨਾਲ ਸ਼ਰੀਕੇਸ਼ ਕੁਮਾਰ ਨੂੰ ਗੰਭੀਰ ਹਾਲਤ ਵਿੱਚ ਨਿਜੀ ਹਸਪਤਾਲ ਲੈ ਲਿਆਂਦਾ ਗਿਆ ਸੀ। ਹਸਪਤਾਲ ਦੇ ਮੈਡੀਕਲ ਪ੍ਧਾਨ ਰਾਜੇਂਦਰ ਕੁਮਾਰ ਦੇ ਦੱਸਣ ਮੁਤਾਬਕ ਐਮਰਜੈਂਸੀ ਮੈਡੀਕਲ ਅਧਿਕਾਰੀ ਨੇ ਉਸਦੀ ਜਾਂਚ ਕੀਤੀ ਅਤੇ ਉਸ ਵਿੱਚ ਜਿਉਂਦੇ ਹੋਣ ਦਾ ਕੋਈ ਲੱਛਣ ਨਹੀਂ ਮਿਲਿਆ ਅਤੇ ਇਸ ਲਈ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਅੱਗੇ ਡਾਕਟਰ ਨੇ ਕਿਹਾ ਕਿ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਸ਼ਰੀਰ ਨੂੰ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ। ਜਦੋਂ ਪੁਲਿਸ ਟੀਮ ਅਤੇ ਉਸ ਸ਼ਖਸ ਦਾ ਪਰਿਵਾਰ ਇਸ ਸਬੰਧੀ ਕਾਗਜੀ ਕਾਰਵਾਈ ਸ਼ੁਰੂ ਕਰਨ ਲਈ ਆਇਆ ਤਾਂ ਉਹ ਜਿਉਂਦਾ ਪਾਇਆ ਗਿਆ। ਹਸਪਤਾਲ ਦੇ ਮੁਰਦਾਘਰ ਦੇ ਫਰੀਜਰ ਵਿੱਚ ਇੱਕ ਰਾਤ ਗੁਜ਼ਾਰਨ ਦੇ ਬਾਵਜੂਦ ਵੀ ਸਾਹ ਲੈ ਰਿਹਾ ਸੀ ਜੋ ਕਿ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ। ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਚੱਲ ਰਹੀ ਹੈ। ਡਾਕਟਰਾਂ ਨੇ ਗਲਤੀ ਨਾਲ ਉਸ ਸ਼ਖਸ ਨੂੰ ਮ੍ਰਿਤਕ ਕਿਵੇਂ ਘੋਸ਼ਿਤ ਕਰ ਦਿੱਤਾ, ਇਸ ਦੀ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।