ਅਸੀਂ ਸਭ ਜਾਣਦੇ ਹਾਂ ਕਿ ਸਰਦੀਆਂ ਵਿੱਚ ਅਸੀਂ ਠੰਡ ਤੋਂ ਬਚਣ ਲਈ ਆਪਣੀ ਖੁਰਾਕ ਵਿਚ ਕਈ ਤਰ੍ਹਾਂ ਦੇ ਪਦਾਰਥ ਸ਼ਾਮਲ ਕਰਦੇ ਹਾਂ, ਮਿੱਠੇ ਪਕਵਾਨਾ ਵਿੱਚ ਤੁਸੀ ਗੋਂਦ ਦੇ ਲੱਡੂਆਂ ਨੂੰ ਸ਼ਾਮਿਲ ਕਰ ਸਕਦੇ ਹੋ। ਗੋਂਦ ਦੇ ਲੱਡੂਆਂ ਵਿੱਚ ਭਰਪੂਰ ਮਾਤਰਾ ਵਿੱਚ ਤਾਕਤ ਵਾਲੇ ਤੱਤ ਪਾਏ ਜਾਂਦੇ ਹਨ।
ਤੁਸੀਂ ਗੋਂਦ ਦੇ ਲੱਡੂਆਂ ਦੇ ਸੇਵਨ ਕਰਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਸਰਦੀਆਂ ਦੇ ਮੌਸਮ ਵਿੱਚ ਵੱਡੇ ਬਜੁਰਗਾਂ ਦੇ ਨਾਲ – ਨਾਲ ਹਰ ਉਮਰ ਦੇ ਲੋਕਾਂ ਨੂੰ ਆਪਣਾ ਖਾਸ ਖਿਆਲ ਰੱਖਣ ਦੀ ਜ਼ਰੂਰਤ ਹੁੰਦੀ ਹੈ। ਚੰਗੀ ਲਾਇਫਸਟਾਇਲ (ਤੰਦਰੁਸਤ ਜਿੰਦਗੀ) ਦੇ ਲਈ ਖੁਰਾਕ ਵਿੱਚ ਅਜਿਹੀਆਂ ਚੀਜਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਜਿਸ ਦੇ ਨਾਲ ਤੁਹਾਡਾ ਸਰੀਰ ਗਰਮ ਰਹੇ ਅਤੇ ਤੁਸੀਂ ਸਰਦੀ ਜੁਕਾਮ ਜਕੜਨ ਅਤੇ ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹੋਂ। ਸਰੀਰਕ ਤਾਪਮਾਨ ਨੂੰ ਸਥਿਰ ਰੱਖਣ ਦੇ ਲਈ ਆਯੁਰਵੇਦ ਵਿੱਚ ਕਈ ਤਰੀਕਿਆਂ ਨੂੰ ਦੱਸਿਆ ਗਿਆ ਹੈ। ਜਿਨ੍ਹਾਂ ਨੂੰ ਤੁਸੀਂ ਵਰਤ ਸਕਦੇ ਹੋ ਅਤੇ ਇਨ੍ਹਾਂ ਵਿੱਚੋਂ ਇੱਕ ਹੈ ਗੋਂਦ ਦੇ ਲੱਡੂਆਂ ਦਾ ਸੇਵਨ ।
ਗੋਂਦ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਮੈਗਨੀਸ਼ਿਅਮ ਪ੍ਰੋਟੀਨ ਫਾਇਬਰ ਏੰਟੀਆਕਸੀਡੇਂਟ ਏੰਟੀਕਾਰਸਿਨੋਜੇਨਿਕ ਏੰਟੀਬੈਕਟੀਰਿਅਲ ਆਦਿ ਗੁਣ ਪਾਏ ਜਾਂਦੇ ਹਨ। ਜਿਹੜੇ ਸਿਹਤ ਲਈ ਕਾਫ਼ੀ ਜਿਆਦਾ ਫਾਇਦੇਮੰਦ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਬਲਡ ਸ਼ੁਗਰ, ਬਲਡ ਪ੍ਰੈਸ਼ਰ ਕੰਟਰੋਲ ਰਹਿਣ ਦੇ ਨਾਲ – ਨਾਲ ਮੋਟਾਪੇ ਸਮੇਤ ਕਈ ਹੋਰ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਇਸ ਦੇ ਨਾਲ ਹੀ ਪ੍ਰੇਗਨੇਂਟ ਮਹਿਲਾ ਲਈ ਵੀ ਇਹ ਕਾਫ਼ੀ ਫਾਇਦੇਮੰਦ ਹੈ। ਆਓ ਜਾਣਦੇ ਹਾਂ ਘਰ ਵਿਚ ਕਿਵੇਂ ਬਣਾਈਏ ਸਵਾਦਿਸ਼ਟ ਗੋਂਦ ਦੇ ਲੱਡੂ ।
ਗੋਂਦ ਦੇ ਲੱਡੂ ਬਣਾਉਣ ਲਈ ਸਾਮਗਰੀ ਦੀ ਜਰੂਰਤ
ਨਾਰੀਅਲ. 100 ਗ੍ਰਾਮ (ਕੱਦੂਕਸ ਕਰਿਆ)
ਗੋਂਦ. 100 ਗ੍ਰਾਮ
ਖ਼ਸਖ਼ਸ. 25 ਗ੍ਰਾਮ
ਬਦਾਮ. 100 ਗ੍ਰਾਮ
ਕਾਜੂ. 100 ਗ੍ਰਾਮ
ਕਣਕ ਦਾ ਆਟਾ. 200 ਗ੍ਰਾਮ
ਗੁੜ (ਬਰੀਕ ਕੱਟਿਆ ਹੋਇਆ) 500 ਗ੍ਰਾਮ
ਦੇਸੀ ਘਿਓ. 200 ਗ੍ਰਾਮ
ਇਲਾਇਚੀ ਦਾ ਪਾਊਡਰ. 1/2 ਚਮਚ
ਗੋਂਦ ਦੇ ਲੱਡੂ ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਇੱਕ ਕੜਾਹੀ ਵਿੱਚ ਘਿਓ ਪਾਕੇ ਆਟੇ ਨੂੰ ਚੰਗੀ ਤਰ੍ਹਾਂ ਨਾਲ ਭੁੰਨ ਲਓ। ਜਦੋਂ ਇਹ ਚੰਗੀ ਤਰ੍ਹਾਂ ਨਾਲ ਭੁੰਨਿਆ ਜਾਵੇ ਤਾਂ ਇਸ ਨੂੰ ਇੱਕ ਪਲੇਟ ਵਿੱਚ ਕੱਢ ਲਓ। ਇਸ ਦੇ ਬਾਅਦ ਇਸ ਕੜਾਹੀ ਵਿੱਚ ਘਿਓ ਪਾਕੇ ਗੋਂਦ ਨੂੰ ਫਰਾਈ ਕਰ ਲਓ। ਜਦੋਂ ਤੱਕ ਕਿ ਇਹ ਫੁਲ ਨਾ ਜਾਵੇ ਤੱਦ ਤੱਕ ਫਰਾਈ ਕਰੋ। ਇਸਦੇ ਬਾਅਦ ਇਸ ਨੂੰ ਕੱਢਕੇ ਵੇਲਣੇ ਦੀ ਮਦਦ ਨਾਲ ਪੀਸ ਕੇ ਬਰੀਕ ਕਰ ਲਂਓ।
ਫਿਰ ਕੜਾਹੀ ਵਿੱਚ ਗੁੜ ਜਾਂ ਖੰਡ ਦੀ ਚਾਸ਼ਨੀ ਬਣਾਓ। ਜਦੋਂ ਇਹ ਚਾਸ਼ਨੀ ਗਾੜੀ ਹੋ ਜਾਵੇ ਤਾਂ ਇਸ ਵਿੱਚ ਆਟਾ ਪਾਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਗੈਸ ਦਾ ਸੇਕ ਘੱਟ (ਹਲਕਾ) ਹੀ ਰੱਖੋ। ਜਦੋਂ ਆਟਾ ਚਾਸ਼ਨੀ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇ ਤਾਂ ਇਸ ਵਿੱਚ ਗੋਂਦ ਪਾ ਕੇ ਚੰਗੇ ਤਰੀਕੇ ਨਾਲ ਮਿਲਾ ਲਓ। ਇਸ ਦੇ ਬਾਅਦ ਬਾਕੀ ਸਮਗਰੀ ਵੀ ਪਾਕੇ ਚੰਗੇ ਤਰੀਕੇ ਨਾਲ ਮਿਕਸ ਕਰ ਲਓ। ਇਸਦੇ ਬਾਅਦ ਗੈਸ ਬੰਦ ਕਰ ਦੇਵੋ। ਜਦੋਂ ਇਹ ਹਲਕਾ ਠੰਡਾ ਹੋ ਜਾਵੇ ਤਾਂ ਇਸ ਦੇ ਆਪਣੇ ਹਿਸਾਬ ਦੇ ਸਾਈਜ ਦੇ ਲੱਡੂ ਵੱਟ ਲਵੋ। ਤੁਹਾਡੇ ਪੌਸ਼ਟਿਕ ਗੋਂਦ ਦੇ ਲੱਡੂ ਬਣਕੇ ਤਿਆਰ ਹੋ ਗਏ।