ਇਸ ਵਿਅਕਤੀ ਦੇ ਘਰ ਇਕ ਬਲਬ ਇਕ ਟੀਵੀ ਅਤੇ ਸਿਰਫ ਇਕ ਪੱਖਾ ਹੈ। ਉਹ ਵੀ ਦੋ ਮਹੀਨੇ ਤੋਂ ਬੰਦ ਪਿਆ ਹੈ ਅਤੇ ਹੋਰ ਕੋਈ ਵੀ ਬਿਜਲੀ ਤੇ ਚੱਲਣ ਵਾਲਾ ਵੱਡਾ ਸਮਾਨ ਨਹੀਂ ਹੈ ਫਿਰ ਵੀ ਬਿਲ ਐਨਾ ਜਿਆਦਾ ਕਿਵੇਂ ਆ ਗਿਆ। ਪੰਜਾਬ ਦੀ ਸਰਕਾਰ ਵਲੋਂ ਬਿਜਲੀ ਦੀ ਦਰਾਂ ਸਬੰਧੀ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਨਵੇਂ ਬਣੇ ਸੀ ਐਮ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵਲੋਂ ਹਰ ਵਰਗ ਦੇ ਲੋਕਾਂ ਨੂੰ ਕੋਈ ਨਾ ਕੋਈ ਤੋਹਫਾ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਤੋਹਫਾ ਚੰਨੀ ਸਰਕਾਰ ਨੇ ਇਕ ਗੋਲ ਗੱਪੇ ਵੇਚਣ ਵਾਲੇ ਗਰੀਬ ਮਜਦੂਰ ਨੂੰ ਦਿੱਤਾ। ਜਿਸ ਨਾਲ ਗਰੀਬ ਪਰਿਵਾਰ ਦੇ ਹੋਸ਼ ਉੱਡ ਗਏ। ਪੋਸਟ ਦੇ ਨੀਚੇ ਜਾ ਕੇ ਤੁਸੀਂ ਵੀਡੀਓ ਰਿਪੋਰਟ ਦੇਖ ਸਕਦੇ ਹੋ।
ਜਾਣੋਂ ਪੂਰਾ ਮਾਮਲਾ ਕੀ ਹੈ ਇਸ ਗਰੀਬ ਮਜਦੂਰ ਦੇ ਘਰ 87 ਹਜਾਰ ਰੁਪਏ ਦਾ ਬਿਜਲੀ ਦਾ ਬਿੱਲ ਆਇਆ ਹੈ ਜਿਸ ਨਾਲ ਪਿੰਡ ਦੇ ਲੋਕ ਵੀ ਹੈਰਾਨ ਹੋ ਗਏ ਹਨ। ਇਹ ਮਾਮਲਾ ਕਰਤਾਰਪੁਰਾ ਦੇ ਟਾਊਨਸ਼ਿਪ ਹੈ। ਇਹ ਵਿਅਕਤੀ ਗੋਲ ਗੱਪੇ ਵੇਚ ਕੇ ਆਪਣੇ ਘਰ ਦਾ ਗੁਜਾਰਾ ਕਰਦਾ ਹੈ । ਇਸ ਦਾ ਘਰ ਵੇਖ ਕੇ ਆਪ ਮੋਹਰੇ ਹੀ ਅੰਦਾਜ਼ਾ ਲਾਇਆ ਜਾ ਸਕਦੇ ਹੈ। ਇਸ ਗਰੀਬ ਦੇ ਘਰ ਨਾ ਹੀ ਕੋਈ ਫਰੀਜ ਅਤੇ ਨਾ ਹੀ ਕੋਈ ਬਿਜਲੀ ਦਾ ਵੱਡਾ ਉਪਕਰਨ ਹੈ। ਫਿਰ ਇਨ੍ਹਾਂ ਵੱਧ ਬਿੱਲ ਕਿਵੇਂ ਆ ਸਕਦਾ ਹੈ।
ਇਸ ਫਿਰ ਗਰੀਬ ਮਜਦੂਰ ਨੇ ਕਿਹਾ ਕਿ ਜੇ ਚੰਨੀ ਸਰਕਾਰ ਨੇ ਸਭ ਦੇ ਬਿੱਲ ਮਾਫ ਕਰ ਦਿੱਤੇ ਹਨ ਤਾਂ ਮੇਰਾ ਬਿੱਲ ਇੰਨਾ ਕਿਵੇਂ ਆ ਗਿਆ। ਉਸ ਵਲੋਂ ਚੰਨੀ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਗਈ ਹੈ। ਗਰੀਬ ਮਜਦੂਰ ਨੇ ਕਿਹਾ ਕਿ ਮੇਰੀ ਕੋਈ ਵੀ ਗੱਲ ਨਹੀਂ ਸੁਣ ਰਿਹਾ। ਇਸ ਮਾਮਲੇ ਤੇ ਪਿੰਡ ਦੀ ਇਕ ਬਜੁਰਗ ਮਾਤਾ ਨੇ ਦੱਸਿਆ ਕਿ ਗਰੀਬ ਪਰਿਵਾਰ ਦਾ ਇਕ ਬਲੱਬ ਹੀ ਜਲਦਾ ਹੈ ਅਤੇ ਐਨਾ ਜਿਆਦਾ ਆਏ ਇਸ ਬਿੱਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪਰ ਇਹ ਗਰੀਬ ਬੰਦਾ ਇਨ੍ਹਾਂ ਬਿੱਲ ਕਿਵੇਂ ਭਰ ਸਕਦਾ ਹੈ। ਇਹ ਤਾਂ ਗੋਲ ਗੱਪੇ ਵੇਚ ਕੇ ਮੁਸ਼ਕਲ ਨਾਲ ਹੀ ਆਪਣੇ ਘਰ ਦਾ ਗੁਜਾਰਾ ਕਰ ਰਿਹਾ ਹੈ।
ਇਸ ਮੌਕੇ ਤੇ ਮੌਜੂਦ ਡਾਕਟਰ ਗੁਰਿੰਦਰ ਜੀਤ ਸਿੰਘ ਨੇ ਕਿਹਾ ਕਿ ਗਰੀਬ ਨੂੰ ਇਨ੍ਹਾਂ ਬਿੱਲ ਆ ਗਿਆ ਚੰਨੀ ਸਹਿਬ ਨੂੰ ਕਿਹਾ ਕਿ ਹੁਣ ਦੱਸੋ ਕਿਹੜੇ ਨੰਬਰ ਤੇ ਫੋਨ ਲਾਈਏ ਮੁੱਖ ਮੰਤਰੀ ਸਾਬ ਤੁਹਾਡੀ ਸਰਕਾਰ ਨੇ ਹਰ ਵਰਗ ਦੇ ਲੋਕਾਂ ਦੇ ਬਿੱਲ ਮਾਫ ਕਰਨ ਦੀ ਗੱਲ ਕਹੀ ਸੀ। ਪਰ ਹੁਣ ਇਸ ਸਬੰਧ ਵਿਚ ਬਿਜਲੀ ਅਧਿਕਾਰੀਆਂ ਨੂੰ ਸੰਦੇਸ਼ ਜਾਰੀ ਕਰ ਦਿੱਤਾ ਗਏ। ਇਸ ਗਰੀਬ ਮਜਦੂਰ ਨੂੰ ਆਏ 87 ਹਜਾਰ ਰੁਪਏ ਦੇ ਬਿੱਲ ਨੇ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰ ਦਿੱਤਾ ਹੈ।