ਬਹਾਦਰ ਸਿੰਘਣੀ ਨੇ, ਬਜੁਰਗ ਮਾਤਾ ਕੋਲੋਂ ਮੁਬਾਇਲ ਖੋਹਣ ਵਾਲੇ ਦੋ ਲੁਟੇਰਿਆਂ ਨੂੰ ਕੀਤਾ ਕਾਬੂ, ਪੜ੍ਹੋ ਪੂਰੀ ਖ਼ਬਰ

Punjab

ਲੁੱਟ ਖੋਹ ਦੀਆਂ ਨਿਤ ਨਵੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ। ਇਨ੍ਹਾਂ ਵਿਚ ਰਾਹਗੀਰਾਂ ਤੋਂ ਮੁਬਾਇਲ ਅਤੇ ਗਹਿਣੇ ਲੁੱਟਣ ਦੇ ਅਨੇਕਾਂ ਮਾਮਲੇ ਸ਼ਾਮਲ ਹਨ। ਬੇਖੌਫ਼ ਲੁਟੇਰੇ ਸ਼ਰੇਆਮ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਪੁਲਿਸ ਪ੍ਰਸ਼ਾਸਨ ਦੀ ਸਖਤਾਈ ਦੇ ਬਾਵਜੂਦ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਕ ਅਜਿਹਾ ਹੀ ਲੁੱਟ ਖੋਹ ਦਾ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ। ਸੁਲਤਾਨਪੁਰ ਲੋਧੀ ਪੁਲਿਸ ਸਟੇਸ਼ਨ ਤੋਂ ਥੋੜ੍ਹੀ ਦੂਰੀ ਤੇ ਹੀ ਸਿੱਖਾਂ ਮੁਹੱਲਾ ਹੈ। ਇਥੇ ਘਰ ਬੈਠੀ ਕੀਰਤਨ ਸੁਣ ਰਹੀ ਇਕ ਬਜੁਰਗ ਮਾਤਾ ਦੇ ਹੱਥਾਂ ਵਿਚੋਂ ਦੋ ਲੁਟੇਰੇ ਮੁਬਾਇਲ ਫੂਨ ਖੋਹ ਕੇ ਦੌੜ ਗਏ। ਇਸ ਵਾਰਦਾਤ ਦੇ ਤੁਰੰਤ ਹੀ ਉਸ ਬਜੁਰਗ ਮਾਤਾ ਨੇ ਹੋਰ ਫੂਨ ਰਾਹੀਂ ਇਸ ਘਟਨਾ ਬਾਰੇ ਆਪਣੀ ਬੇਟੀ ਗੁਰਵਿੰਦਰ ਕੌਰ ਨੂੰ ਦੱਸਿਆ।

ਇਹ ਖ਼ਬਰ ਮਿਲਦਿਆਂ ਸਾਰ ਹੀ ਗੁਰਵਿੰਦਰ ਕੌਰ ਆਪਣੇ ਘਰ ਆਈ ਅਤੇ ਸੀ ਸੀ ਟੀ ਵੀ (CCTV) ਕੈਮਰਿਆਂ ਵਿਚੋਂ ਲੁਟੇਰਿਆਂ ਦੇ ਚਿਹਰੇ ਕੱਢ ਕੇ ਪਹਿਚਾਣ ਕਰਨ ਲਈ ਆਪਣੇ ਸਰਕਲ ਵਿਚ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪੁਲਿਸ ਥਾਣੇ ਵਿੱਚ ਵੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਲੁਟੇਰੇ ਹੋਰ ਵਾਰਦਾਤ ਨੂੰ ਅੰਜ਼ਾਮ ਦੇਣ ਕੋਸ਼ਿਸ਼ ਵਿਚ ਸੁਲਤਾਨਪੁਰ ਲੋਧੀ ਵਿਖੇ ਹੀ ਘੁੰਮ ਰਹੇ ਸਨ। ਓਧਰ ਗੁਰਵਿੰਦਰ ਕੌਰ ਵੀ ਲੁਟੇਰਿਆਂ ਦੀ ਭਾਲ ਕਰ ਰਹੀ ਸੀ। ਬੁਰੀ ਕਿਸਮਤ ਲੁਟੇਰਿਆਂ ਦੀ ਇਸ ਵਾਰ ਉਨ੍ਹਾਂ ਦਾ ਵਾਹ ਕਿਸੇ ਆਮ ਮਹਿਲਾ ਨਾਲ ਨਹੀਂ ਸਗੋਂ ਗੁਰੂ ਦੀ ਲਾਡਲੀ ਫੌਜ ਦੀ ਬੱਚੀ ਗੱਤਕਾ ਖੇਡਣ ਅਤੇ ਗੱਤਕੇ ਦੀ ਸਿਖਲਾਈ ਦੇਣ ਵਾਲੀ ਸਿੰਘਣੀ ਨਾਲ ਪਿਆ ਸੀ।

ਬਹਾਦਰ ਧੀ ਗੁਰਵਿੰਦਰ ਕੌਰ ਵਲੋਂ ਪਿੱਛਾ ਕਰਕੇ ਦੋਵਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਬੁਲਾ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਦੋਵੇਂ ਲੁਟੇਰੇ ਪੁਲਿਸ ਪ੍ਰਸ਼ਾਸਨ ਦੀ ਹਿਰਾਸਤ ਵਿਚ ਹਨ ਅਤੇ ਪੁਲਿਸ ਉਨ੍ਹਾਂ ਕੋਲੋਂ ਪੁੱਛ ਗਿੱਛ ਕਰ ਰਹੀ ਹੈ। ਸ਼ਰੇਆਮ ਘਰ ਵਿਚ ਆਕੇ ਕੀਤੀ ਗਈ ਇਹ ਲੁੱਟ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੋਕ ਸਿੰਘਣੀ ਗੁਰਵਿੰਦਰ ਕੌਰ ਦੀ ਬਹਾਦਰੀ ਦੀਆਂ ਸਿਫਤਾਂ ਕਰ ਰਹੇ ਹਨ।

Leave a Reply

Your email address will not be published. Required fields are marked *