ਮੌਤ ਨੂੰ ਅਵਾਜ਼ਾਂ ਮਾਰਦੇ, ਦੋ ਸਕੂਲੀ ਬੱਚੇ, ਚੱਲਦੀ ਟ੍ਰੇਨ ਤੇ ਜਾਨਲੇਵਾ ਸਟੰਟ, ਹੋ ਸਕਦੀ ਪੁਲਿਸ ਕਾਰਵਾਈ, ਵਾਇਰਲ ਖ਼ਬਰ

Punjab

ਸਿਰ ਉਤੇ ਮਸ਼ਹੂਰ ਹੋਣ ਦਾ ਭੂਤ ਸਵਾਰ ਹੋਣ ਦੇ ਕਰਕੇ ਅੱਜਕੱਲ੍ਹ ਕੁੱਝ ਲੋਕ ਇਸ ਚੱਕਰ ਵਿੱਚ ਆਪਣੀ ਜਾਨ ਜੋਖਮ ਵਿੱਚ ਪਾਉਣ ਤੋਂ ਵੀ ਪਿੱਛੇ ਨਹੀਂ ਹਟਦੇ। ਭਲੀ ਭਾਂਤ ਸਭ ਜਾਣਦੇ ਹਨ ਕਿ ਇਹੋ ਜਿਹੇ ਪੁੱਠੇ ਪੰਗੇ ਕਰਦੇ ਪਹਿਲਾਂ ਕਿਨੇਂ ਲੋਕ ਆਪਣੇ ਜਾਨ ਗੁਆ ਚੁੱਕੇ ਹਨ। ਕੁੱਝ ਲੋਕ ਖਤਰਨਾਕ ਸਟੰਟ ਦੇ ਜਰੀਏ ਦੁਨੀਆਂ ਦੇ ਸਾਹਮਣੇ ਛਾ ਜਾਣਾ ਚਾਹੁੰਦੇ ਹਨ। ਲੇਕਿਨ ਸਟੰਟ ਦੇ ਚੱਕਰ ਵਿੱਚ ਇਹ ਭੁੱਲ ਜਾਂਦੇ ਹਨ ਕਿ ਅਜਿਹਾ ਕਰਨ ਦੇ ਨਾਲ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ। ਸਟੰਟ (Stunt Video) ਬਣਾਉਣ ਦਾ ਚਸਕਾ ਵੀ ਕਿਸੇ ਨਸ਼ੇ ਦੇ ਆਦੀ ਤੋਂ ਘੱਟ ਨਹੀਂ। ਇਹੋ ਜਿਹੇ ਗਲਤ ਕੰਮਾਂ ਤੋਂ ਪ੍ਰਹੇਜ ਕਰੋ। ਪੋਸਟ ਦੇ ਨੀਚੇ ਜਾਕੇ ਦੇਖੋ ਵੀਡੀਓ।

ਹੁਣ ਸੋਸ਼ਲ ਮੀਡੀਆ ਉੱਤੇ ਸਾਨੂੰ ਇੱਕ ਅਜਿਹਾ ਹੀ ਵੀਡੀਓ (Video) ਮਿਲਿਆ ਹੈ। ਜਿਸ ਵਿੱਚ ਸਕੂਲ ਦੀ ਯੂਨੀਫਾਰਮ ਦੇ ਵਿੱਚ ਇੱਕ ਮੁੰਡਾ ਅਤੇ ਇੱਕ ਕੁੜੀ ਖਤਰਨਾਕ ਸਟੰਟ ਕਰਦੇ ਦਿਖਾਈ ਦੇ ਰਹੇ ਹਨ। ਇਨ੍ਹਾਂ ਦੋਵਾਂ ਦਾ ਵੀਡੀਓ ਦੇਖਕੇ ਲੋਕਾਂ ਦੇ ਰੋਂਗਟੇ ਖੜੇ ਹੋਈ ਜਾ ਰਹੇ ਹਨ। ਇਹ ਹੈਰਾਨੀ ਕਰਨ ਵਾਲਾ ਵੀਡੀਓ ਇੰਟਰਨੈੱਟ ਉੱਤੇ ਕਾਫ਼ੀ ਤੇਜੀ ਨਾਲ ਵਾਇਰਲ ਹੋ ਗਿਆ ਹੈ। ਇਸ ਵੀਡੀਓ ਵਿੱਚ ਇਹ ਦੋਵੇਂ ਸਕੂਲੀ ਵਿਦਿਆਰਥੀ ਚੱਲਦੀ ਟ੍ਰੇਨ ਵਿੱਚ ਜਾਨਲੇਵਾ ਸਟੰਟ ਨੂੰ ਕਰਦਿਆਂ ਦੇਖੇ ਜਾ ਸਕਦੇ ਹਨ।

ਟ੍ਰੇਨ ਦੇ ਹੈਂਡਲ ਨੂੰ ਫੜਕੇ ਕਰਿਆ ਖ਼ਤਰਨਾਕ ਸਟੰਟ

ਇਹ ਵੀਡੀਓ ਚੇਂਨਈ ਦੇ ਕਵਾਰਪੇੱਟਈ ਰੇਲਵੇ ਸਟੇਸ਼ਨ ਦਾ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਕੂਲ ਦੀ ਯੂਨੀਫਾਰਮ ਪਾਈ ਇੱਕ ਕੁੜੀ ਅਤੇ ਇੱਕ ਮੁੰਡਾ ਚੱਲਦੀ ਟ੍ਰੇਨ ਦੇ ਨਾਲ ਭੱਜ ਰਹੇ ਹਨ। ਕੁੜੀ ਨੇ ਟ੍ਰੇਨ ਦਾ ਹੈਂਡਲ ਫੜਿਆ ਹੋਇਆ ਹੈ ਅਤੇ ਮੁੰਡਾ ਉਸਦੇ ਪਿੱਛੇ ਭੱਜ ਰਿਹਾ ਹੈ। ਇਸਦੇ ਬਾਅਦ ਜਿਵੇਂ ਹੀ ਟ੍ਰੇਨ ਦੀ ਸਪੀਡ ਵੱਧ ਜਾਂਦੀ ਹੈ। ਕੁੜੀ ਦਰਵਾਜ਼ੇ ਦੇ ਹੈਂਡਲ ਨੂੰ ਫੜ ਕੇ ਪਲੇਟਫਾਰਮ ਉੱਤੇ ਆਪਣੇ ਪੈਰਾਂ ਨੂੰ ਘਸਾਉਣ ਲੱਗਦੀ ਹੈ।

ਦੇਖੋ ਵੀਡੀਓ

ਮੌਤ ਨੂੰ ਅਵਾਜ ਮਾਰਦੇ ਜਾਨਲੇਵਾ ਸਟੰਟ ਕਰਦੇ ਮੁੰਡਾ ਅਤੇ ਕੁੜੀ

ਕੁੜੀ ਦੇ ਟ੍ਰੇਨ ਦੇ ਅੰਦਰ ਹੋ ਜਾਣ ਤੋਂ ਬਾਅਦ ਫਿਰ ਮੁੰਡਾ ਵੀ ਉਹੋ ਜਿਹਾ ਹੀ ਜਾਨਲੇਵਾ ਸਟੰਟ ਕਰਦਾ ਹੈ। ਫਿਰ ਜਦੋਂ ਟ੍ਰੇਨ ਸਟੇਸ਼ਨ ਤੋਂ ਬਾਹਰ ਨਿਕਲ ਰਹੀ ਹੁੰਦੀ ਹੈ ਤਾਂ ਦੋਵੇਂ ਟ੍ਰੇਨ ਦੇ ਵਿੱਚ ਚੜ੍ਹ ਜਾਂਦੇ ਹਨ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕੋਰੁੱਕੁਪੇਟ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਹੁਣ ਤੱਕ ਵੀਡੀਓ ਰਿਕਾਰਡ ਕਰਨ ਵਾਲੇ ਦਾ ਪਤਾ ਨਹੀਂ ਚੱਲ ਸਕਿਆ ਹੈ। ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ਉੱਤੇ ਲੋਕ ਕਾਫ਼ੀ ਹੈਰਾਨੀ ਪ੍ਰਗਟਾ ਰਹੇ ਹਨ।

Leave a Reply

Your email address will not be published. Required fields are marked *