ਰਾਜਸਥਾਨ ਦੇ ਚੂਰੂ ਵਿੱਚ 20 ਸਾਲ ਦੇ ਮੁੰਡੇ ਨੂੰ ਮੋਬਾਇਲ ਫੋਨ (Mobile) ਦੀ ਭੈੜੀ ਆਦਤ ਨੇ ਹਸਪਤਾਲ ਪਹੁੰਚਾ ਦਿੱਤਾ ਹੈ। ਇਸ ਬਾਰੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਜਵਾਨ ਨੌਕਰੀ ਛੱਡਕੇ ਸਾਰਾ ਦਿਨ ਸਿਰਫ ਮੋਬਾਇਲ ਉੱਤੇ ਲੱਗਿਆ ਰਹਿੰਦਾ ਹੈ ਨਾ ਖਾਂਦਾ ਹੈ ਨਾ ਹੀ ਉਸ ਨੂੰ ਨੀਂਦ ਆਉਂਦੀ ਹੈ। ਪੂਰੀ ਰਾਤ ਭਰ ਮੋਬਾਇਲ ਉੱਤੇ ਚੈਟ ਅਤੇ ਗੇਮ ਹੀ ਖੇਡਦਾ ਰਹਿੰਦਾ ਹੈ।
ਇਹ ਮਾਮਲਾ ਰਾਜਸਥਾਨ ਦੇ ਚੂਰੂ ਜਿਲ੍ਹੇ ਦੇ ਅਧੀਨ ਆਉਂਦੇ ਸਾਹਵਾ ਕਸਬੇ ਤੋਂ ਸਾਹਮਣੇ ਆਇਆ ਹੈ। ਇਥੋਂ ਦੇ 20 ਸਾਲ ਦੇ ਨੌਜਵਾਨ ਨੂੰ ਮੋਬਾਇਲ ਦੀ ਅਜਿਹੀ ਭੈੜੀ ਆਦਤ ਲੱਗ ਗਈ ਜਿਸ ਦੇ ਕਾਰਨ ਹੁਣ ਉਹ ਮਾਨਸਿਕ ਰੋਗੀ ਬਣ ਗਿਆ ਹੈ। ਤਕਰੀਬਨ ਪਿਛਲੇ ਇੱਕ ਮਹੀਨੇ ਤੋਂ ਆਪਣਾ ਕੰਮ ਧੰਧਾ ਛੱਡਕੇ ਮੋਬਾਇਲ ਵਿੱਚ ਲੱਗਿਆ ਨੌਜਵਾਨ ਪੰਜ ਦਿਨਾਂ ਤੋਂ ਸੌਂ ਵੀ ਨਹੀਂ ਸਕਿਆ। ਜਦੋਂ ਸਿਹਤ ਜ਼ਿਆਦਾ ਹੀ ਵਿਗੜ ਗਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਚੂਰੂ ਦੇ ਰਾਜਕੀਏ ਭਾਰਤੀਆ ਹਸਪਤਾਲ ਦੇ ਐਮਰਜੈਂਸੀ ਵਾਰਡ ਲੈ ਕੇ ਪਹੁੰਚੇ। ਇੱਥੇ ਮਾਹਿਰ ਡਾਕਟਰਾਂ ਦੇ ਦੁਆਰਾ ਇਸ ਨੌਜਵਾਨ ਦਾ ਇਲਾਜ ਸ਼ੁਰੂ ਕੀਤਾ ਗਿਆ ਹੈ। ਨੌਜਵਾਨ ਦੇ ਪਰਿਵਾਰ ਵਿੱਚ ਚਾਚਾ ਅਰਬਾਜ ਵਲੋਂ ਦੱਸਿਆ ਗਿਆ ਹੈ ਕਿ 20 ਸਾਲ ਦਾ ਅਕਰਮ ਪਿੰਡ ਵਿੱਚ ਹੀ ਬਿਜਲੀ ਦੀਆਂ ਮੋਟਰਾਂ ਬੰਨ੍ਹਣ ਦਾ ਕੰਮ ਕਰਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਉਹ ਜਿਆਦਾਤਰ ਟਾਇਮ ਮੋਬਾਇਲ ਉੱਤੇ ਗੁਜਾਰਨ ਲੱਗਿਆ ਸੀ। ਮੋਬਾਇਲ ਦੇ ਚਲਦਿਆਂ ਉਸਨੇ ਆਪਣਾ ਕੰਮ ਵੀ ਛੱਡ ਦਿੱਤਾ ਸੀ। ਪਰਿਵਾਰਕ ਮੈਂਬਰਾਂ ਦੁਆਰਾ ਵਾਰ – ਵਾਰ ਕਹਿਣ ਤੇ ਵੀ ਉਹ ਮੋਬਾਇਲ ਨੂੰ ਨਹੀਂ ਛੱਡਦਾ ਸੀ। ਪ੍ਰੰਤੂ ਪਿਛਲੇ ਕੁੱਝ ਦਿਨਾਂ ਤੋਂ ਤਾਂ ਉਹ ਪੂਰੀ ਸਾਰੀ ਰਾਤ ਹੀ ਮੋਬਾਇਲ ਉੱਤੇ ਚੈਟ ਅਤੇ ਗੇਮ ਖੇਡਦਾ ਰਹਿੰਦਾ ਸੀ।
ਪਰਿਵਾਰਕ ਮੈਂਬਰ ਮੁੰਡੇ ਨੂੰ ਲੈ ਕੇ ਸਿੱਧਾ ਹਸਪਤਾਲ ਪਹੁੰਚੇ
ਪੀੜਤ ਮੁੰਡੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਮੋਬਾਇਲ ਦੀ ਭੈੜੀ ਆਦਤ ਦੇ ਕਾਰਨ ਉਸ ਨੇ ਖਾਣਾ ਪੀਣਾ ਵੀ ਛੱਡ ਦਿੱਤਾ ਸੀ। ਅਕਰਮ ਦੀ ਮਾਂ ਨੇ ਦੱਸਿਆ ਕਿ ਹੁਣ ਤਾਂ ਅਕਰਮ ਖਾਣਾ ਵੀ ਨਹੀਂ ਖਾ ਰਿਹਾ । ਰਾਤ ਨੂੰ ਜਦੋਂ ਖਾਣਾ ਦੇਣ ਕਮਰੇ ਵਿੱਚ ਜਾਂਦੀ ਹਾਂ ਤਾਂ ਖਾਣ ਨੂੰ ਬੈਡ ਉੱਤੇ ਖਲਾਰ ਦਿੰਦਾ ਹੈ। ਇਸ ਸੰਬੰਧ ਵਿੱਚ ਮਾਨਸਿਕ ਰੋਗਾਂ ਦੇ ਵਿਸ਼ੇਸ ਡਾ. ਜਿਤੇਂਦਰ ਕੁਮਾਰ ਨੇ ਦੱਸਿਆ ਕਿ ਨੌਜਵਾਨ ਦੀ ਸਿਟੀ ਸਕੈਨ ਕਰਵਾਈ ਗਈ ਹੈ ਅਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾ ਮਾਮਲਾ ਨਹੀਂਂ ਹੈ ਡਾਕਟਰਾਂ ਦਾ ਮੰਨਣਾ ਹੈ ਕਿ ਮੋਬਾਇਲ ਉੱਤੇ ਬਹੁਤਾ ਵਕਤ ਗੁਜਾਰਨਾ ਬੱਚਿਆਂ ਨੂੰ ਮਾਨਸਿਕ ਰੋਗਾਂ ਦੇ ਵੱਲ ਧੱਕ ਰਿਹਾ ਹੈ।