ਡਾਕਟਰ ਅਤੇ ਏਅਰਪੋਰਟ ਕਰਮਚਾਰੀ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਅਖੀਰ ਇਹ ਸ਼ਖਸ ਜਿਉਂਦਾ ਕਿਵੇਂ ਬਚਿਆ ਕਿਉਂਕਿ ਲੈਂਡਿੰਗ ਗੇਅਰ ਵਿੱਚ ਬਹੁਤ ਘੱਟ ਜਗ੍ਹਾ ਹੁੰਦੀ ਹੈ ਜੇਕਰ ਕੋਈ ਉਸ ਥਾਂ ਤੇ ਕਿਸੇ ਤਰ੍ਹਾਂ ਵੜ ਵੀ ਜਾਂਦਾ ਹੈ ਤਾਂ ਇੰਨੀ ਉਚਾਈ ਉਪਰ ਹਵਾ ਦੇ ਦਬਾਅ ਅਤੇ ਠੰਡ ਦੀ ਵਜ੍ਹਾ ਕਰਕੇ ਉਸਦਾ ਬਚਣਾ ਮੁਸ਼ਕਿਲ ਹੈ। ਪੋਸਟ ਦੇ ਹੇਠਾਂ ਜਾ ਕੇ ਦੇਖੋ ਵੀਡੀਓ।
ਹਰ ਇਨਸਾਨ ਚਾਹੁੰਦਾ ਹੈ ਕਿ ਉਹ ਆਪਣੇ ਜੀਵਨ ਵਿੱਚ ਇੱਕ ਵਾਰ ਜਹਾਜ ਵਿੱਚ ਜਰੂਰ ਸਫਰ ਕਰੇ। ਲੇਕਿਨ ਕੁੱਝ ਲੋਕ ਇਸ ਨੂੰ ਪੂਰਾ ਕਰਨ ਲਈ ਆਪਣੀ ਜਾਨ ਵੀ ਦਾਅ ਉਤੇ ਲਾ ਦਿੰਦੇ ਹਨ। ਹਾਲ ਹੀ ਵਿਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਕ ਅਮਰੀਕਨ ਸ਼ਖਸ ਨੇ ਜਹਾਜ ਵਿੱਚ ਬਣੇ ਲੈਂਡਿੰਗ ਗੇਅਰ ਯਾਣੀ ਪਹਿਏ ਦੇ ਸੇਕਸ਼ਨ ਵਿੱਚ ਬੈਠਕੇ ਦੋ ਘੰਟੇ ਤੱਕ ਹਵਾਈ ਯਾਤਰਾ ਕੀਤੀ। ਜਦੋਂ ਜਹਾਜ ਨੇ ਲੈਂਡ ਕਰਿਆ ਅਤੇ ਕਰਮਚਾਰੀਆਂ ਨੇ ਉਸ ਸ਼ਖਸ ਨੂੰ ਲੈਂਡਿੰਗ ਗਿਅਰ ਵਿਚੋਂ ਨਿਕਲਦੇ ਦੇਖਿਆ ਤਾਂ ਹੈਰਾਨੀ ਵਿੱਚ ਪੈ ਗਏ।
ਪ੍ਰਾਪਤ ਹੋਈ ਇੱਕ ਜਾਣਕਾਰੀ ਦੇ ਅਨੁਸਾਰ ਇੱਕ 26 ਸਾਲ ਦਾ ਅਮਰੀਕੀ ਨਾਗਰਿਕ ਗਵਾਟੇਮਾਲਾ ਸਿਟੀ ਤੋੱ ਅਮਰੀਕਨ ਏਅਰਲਾਈਨ ਦੀ ਫਲਾਇਟ ਵਿੱਚ ਸਵੇਰੇ 10 ਵਜੇ ਚੜ੍ਹਿਆ ਸੀ। ਪਲੇਨ ਜਦੋਂ ਮਿਆਮੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਉਤੱਰਿਆ ਤਾਂ ਕਰਮਚਾਰੀਆਂ ਨੂੰ ਇਸ ਸ਼ਖਸ ਦੇ ਲੈਂਡਿੰਗ ਗੇਅਰ ਵਿੱਚ ਹੋਣ ਦੀ ਖਬਰ ਮਿਲੀ। ਇਸ ਸ਼ਖਸ ਨੇ ਕਰੀਬ ਦੋ ਘੰਟੇ 30 ਮਿੰਟ ਤੱਕ ਲੈਂਡਿਗ ਗੇਅਰ ਵਿੱਚ ਰਹਿਕੇ ਹਵਾਈ ਯਾਤਰਾ ਕੀਤੀ। ਜਿਵੇਂ ਹੀ ਕਰਮਚਾਰੀਆਂ ਨੂੰ ਇਸਦੀ ਖਬਰ ਮਿਲੀ ਤਾਂ ਉਸਨੂੰ ਸਭ ਤੋਂ ਪਹਿਲਾਂ ਹਸਪਤਾਲ ਲਜਾਇਆ ਗਿਆ। ਜਿੱਥੇ ਉਸਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ।
ਜਿਉਂਦਾ ਦੇਖ ਕੇ ਲੋਕ ਹੋਏ ਹੈਰਾਨ
ਡਾਕਟਰ ਅਤੇ ਏਅਰਪੋਰਟ ਦੇ ਕਰਮਚਾਰੀ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਅਖੀਰ ਇਹ ਸ਼ਖਸ ਜਿਉਂਦਾ ਕਿਵੇਂ ਬਚ ਗਿਆ। ਕਿਉਂਕਿ ਲੈਂਡਿੰਗ ਗੇਅਰ ਵਿੱਚ ਬਹੁਤ ਹੀ ਘੱਟ ਜਗ੍ਹਾ ਹੁੰਦੀ ਹੈ। ਜੇਕਰ ਕੋਈ ਉਸ ਥਾਂ ਕਿਸੇ ਤਰ੍ਹਾਂ ਨਾਲ ਵੜ ਵੀ ਜਾਂਦਾ ਹੈ ਤਾਂ ਇੰਨੀ ਉਚਾਈ ਉੱਤੇ ਹਵਾ ਦੇ ਦਬਾਅ ਅਤੇ ਠੰਡ ਦੀ ਵਜ੍ਹਾ ਕਰਕੇ ਉਸਦਾ ਬੱਚਣਾ ਮੁਸ਼ਕਿਲ ਹੈ। ਵਿਸ਼ੇਸ਼ ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਯਾਤਰਾ ਵਿੱਚ ਹਵਾ ਦੇ ਪ੍ਰੇਸ਼ਰ ਦੀ ਵਜ੍ਹਾ ਕਰਕੇ ਲੋਕ ਜਾਨ ਗਵਾ ਦਿੰਦੇ ਹਨ। ਜੇਕਰ ਕਿਸੇ ਤਰ੍ਹਾਂ ਨਾਵ ਬਚ ਵੀ ਜਾਂਦਾ ਹੈ ਤਾਂ ਲੈਂਡਿੰਗ ਦੇ ਸਮੇਂ ਜਾਨ ਜਾਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ।
ਇਸ ਸ਼ਖਸ ਦੇ ਲੈਂਡਿੰਗ ਗੇਅਰ ਵਿੱਚ ਸਫਰ ਕਰਨ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਹੁਣ ਪੁਲਿਸ ਵੀ ਸ਼ਖਸ ਤੋਂ ਇਸਨੂੰ ਲੈ ਕੇ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਅਜੇ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਉਸਨੇ ਇੰਨਾ ਵੱਡਾ ਜੋਖਮ ਭਰਿਆ ਕਦਮ ਕਿਉਂ ਚੁੱਕਿਆ ਹੈ ਜਿਸ ਵਿੱਚ ਉਸਦੀ ਜਾਨ ਜਾਣ ਦੀ ਪੂਰੀ ਸੰਭਾਵਨਾ ਸੀ।
ਇਸ ਘਟਨਾ ਦੇ ਬਾਰੇ ਵਿੱਚ ਫੇਡਰਲ ਏਵਿਏਸ਼ਨ ਏਡਮਿਨਿਸਟਰੇਸ਼ਨ (Federal Aviation Administration) ਨੇ ਕਿਹਾ ਕਿ 1947 ਤੋਂ ਬਾਅਦ ਹੁਣ ਤੱਕ ਕਰੀਬ 129 ਲੋਕ ਨੇ ਲੈਂਡਿੰਗ ਗੇਅਰ ਵਿੱਚ ਬੈਠਕੇ ਹਵਾਈ ਸਫਰ ਕੀਤਾ ਹੈ ਜਿਸ ਵਿੱਚ ਕਰੀਬ 100 ਲੋਕ ਸੱਟਾਂ ਲੱਗਣ ਅਤੇ ਬਹੁਤੇ ਜ਼ਿਆਦਾ ਠੰਡ ਅਤੇ ਦੂਜੇ ਕਾਰਨਾਂ ਦੀ ਵਜ੍ਹਾ ਕਰਕੇ ਆਪਣੀ ਜਾਨ ਗਵਾ ਚੁੱਕੇ ਹਨ।
ਦੇਖੋ ਵੀਡੀਓ
This man arrived to MIA in the landing gear of plane from a Guatemala flight. The flight was about two hours and thirty minutes and witness says he was unharmed😳✈️| #ONLYinDADE pic.twitter.com/qMPP5jjDvb
— ONLY in DADE (@ONLYinDADE) November 27, 2021